ਪੰਜਾਬ ਦੇ ਨਾਮੀ ਗੀਤਕਾਰ ਹਰਜਿੰਦਰ ਬੱਲ ਦਾ ਦੇਹਾਂਤ, PGI ਵਿਚ ਲਏ ਆਖ਼ਰੀ ਸਾਹ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਸਰਦੂਲ ਸਿਕੰਦਰ ਸਮੇਤ ਕਈ ਗਾਇਕਾਂ ਲਈ ਲਿਖੇ ਸਨ ਗੀਤ

Punjabi Lyricist Harjinder Bal is no more

 

ਚੰਡੀਗੜ੍ਹ: ਪੰਜਾਬ ਦੇ ਨਾਮੀ ਸ਼ਾਇਰ ਤੇ ਗੀਤਕਾਰ ਹਰਜਿੰਦਰ ਬੱਲ ਦਾ ਬੀਮਾਰੀ ਦੇ ਚਲਦਿਆਂ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਹ ਕਈ ਦਿਨਾਂ ਤੋਂ ਬੀਮਾਰ ਸਨ, ਜਿਸ ਦੇ ਚਲਦਿਆਂ ਉਨ੍ਹਾਂ ਦਾ ਪੀਜੀਆਈ ਵਿਚ ਇਲਾਜ ਚੱਲ ਰਿਹਾ ਸੀ। ਪਹਿਲਾਂ ਵਿਦੇਸ਼ ਵਿਚ ਵੀ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ ਸੀ। ਬੀਤੇ ਦਿਨੀਂ ਜਲੰਧਰ ਦੇ ਨਿੱਜੀ ਹਸਪਤਾਲ ਤੋਂ ਉਨ੍ਹਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਇਕਜੁਟ ਹੋ ਕੇ ਲੜੇਗਾ ‘ਇੰਡੀਆ’ ਗਠਜੋੜ; ਸੀਟਾਂ ’ਤੇ ਤਾਲਮੇਲ ਛੇਤੀ ਕਰਨ ਦਾ ਐਲਾਨ,

ਜ਼ਿਕਰਯੋਗ ਹੈ ਕਿ ਹਰਜਿੰਦਰ ਬੱਲ ਦੇ ਲਿਖੇ ਗੀਤਾਂ ਨੂੰ ਫ਼ਿਰੋਜ਼ ਖ਼ਾਨ, ਸਰਦੂਲ ਸਿਕੰਦਰ ਸਮੇਤ ਪੰਜਾਬ ਦੇ ਕਈ ਨਾਮੀ ਗਾਇਕ‌ ਆਵਾਜ਼ ਦੇ ਚੁੱਕੇ ਹਨ। ਗੀਤਕਾਰੀ ਦੇ ਨਾਲ-ਨਾਲ ਉਹ ਗ਼ਜ਼ਲ ਦੇ ਖੇਤਰ ਵਿਚ ਵੀ ਬੜੇ ਮਕਬੂਲ ਹਨ।

ਇਹ ਵੀ ਪੜ੍ਹੋ: ਚੰਡੀਗੜ੍ਹ ਵਿਚ ਬਰਕਲੇ ਦਾ ਵਪਾਰਕ ਕੰਪਲੈਕਸ ਸੀਲ; ਵਾਤਾਵਰਣ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ 3.75 ਲੱਖ ਰੁਪਏ ਦਾ ਜੁਰਮਾਨਾ 

ਉਨ੍ਹਾਂ ਵਲੋਂ ਲਿਖੇ ਗੀਤ 'ਸੱਜਣਾ ਵੇ ਮਿਲਿਆਂ ਨੂੰ ਹੋ ਗਿਆ ਜ਼ਮਾਨਾ', 'ਫ਼ਸਲੀ ਬਟੇਰੇ ਮਿਲ ਜਾਣਗੇ ਬਥੇਰੇ', 'ਜਦੋਂ ਹੋ ਗਈ ਮੇਰੀ ਡੋਲੀ, ਮਾਏਂ ਅੱਖੀਆਂ ਤੋਂ ਓਹਲੇ...ਪਿੱਛੋਂ ਦੇਖ ਦੇਖ ਰੋਈਂ ਮੇਰੇ ਗੁੱਡੀਆਂ ਪਟੋਲੇ' ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ।  ਹਰਜਿੰਦਰ ਬੱਲ ਦੇ ਦੇਹਾਂਤ ਮਗਰੋਂ ਦੇਸ਼ -ਵਿਦੇਸ਼ ਵਿਚ ਵੱਸਦੇ ਲੇਖਕ ਭਾਈਚਾਰੇ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ ਹੈ।