ਗਿੱਪੀ ਗਰੇਵਾਲ ਦੇ ਜਨਮ ਦਿਨ ’ਤੇ ਜਾਣੋ ਗਿੱਪੀ ਗਰੇਵਾਲ ਦੀ ਜ਼ਿੰਦਗੀ ਦਾ ਹੁਣ ਤਕ ਦਾ ਸਫ਼ਰ!

ਏਜੰਸੀ

ਮਨੋਰੰਜਨ, ਪਾਲੀਵੁੱਡ

ਗਿੱਪੀ ਗਰੇਵਾਲ ਦਾ ਨਾਂ ਉਨ੍ਹਾਂ ਪੰਜਾਬੀ ਗਾਇਕਾਂ 'ਚ ਲਿਆ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਬਲਬੁਤੇ 'ਤੇ...

Gippy Grewal Happy Birthday

ਜਲੰਧਰ: ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਦਾ ਅੱਜ 37ਵਾਂ ਜਨਮਦਿਨ ਹੈ। ਗਿੱਪੀ ਦਾ ਜਨਮ 2 ਜਨਵਰੀ 1982 ਵਿਚ ਕੂਮ ਕਲਾਂ, ਲੁਧਿਆਣਾ ਵਿਖੇ ਹੋਇਆ ਸੀ। 'ਜੀਹਨੇ ਮੇਰਾ ਦਿਲ ਲੁਟਿਆ', 'ਕੈਰੀ ਔਨ ਜੱਟਾ', 'ਸਿੰਘ ਵਰਸਿਜ਼ ਕੌਰ' ਅਤੇ 'ਮੇਲ ਕਰਾਦੇ ਰੱਬਾ' ਵਰਗੀਆਂ ਫਿਲਮਾਂ ਨਾਲ ਸ਼ੌਹਰਤ ਖੱਟ ਚੁੱਕੇ ਹਨ।

ਇਸ ਤੋਂ ਇਲਾਵਾ ਗਿੱਪੀ ਨੇ ਸੈਫ ਅਲੀ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਬਾਲੀਵੁੱਡ ਫਿਲਮ 'ਕੌਕਟੇਲ' 'ਚ ਆਪਣਾ ਸੰਗੀਤ ਵੀ ਦੇ ਚੁੱਕੇ ਹਨ। ਗਿੱਪੀ ਗਰੇਵਾਲ ਨੂੰ ਬਹੁਤ ਸਾਰੀਆਂ ਫਿਲਮਾਂ ਲਈ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਸਾਲ 2011 'ਚ ਆਈ ਫਿਲਮ 'ਜਿਹਨੇ ਮੇਰਾ ਦਿਲ ਲੁਟਿਆ' ਲਈ ਬੈਸਟ ਐਕਟਰ ਦਾ ਐਵਾਰਡ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਸਾਲ 2012 'ਚ 'ਪਿਫਾ ਬੈਸਟ ਐਕਟਰ ਐਵਾਰਡ' ਅਤੇ 'ਪੀ. ਟੀ. ਸੀ. ਬੈਸਟ ਐਕਟਰ' ਅਤੇ 2015 'ਚ 'ਜੱਟ ਜੇਮਜ਼ ਬਾਂਡ' ਲਈ ਮਿਲਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।