ਆਟੇ ਦੀ ਚਿੜੀ ਦਾ ਗੀਤ ‘ਬਲੱਡ ਵਿਚ ਤੂੰ’ ਰੋਮਾਂਸ ਅਤੇ ਭੰਗੜੇ ਦਾ ਮਿਸ਼ਰਣ ਹੈ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਗੀਤ ਸਾਡੀਆਂ ਫ਼ਿਲਮਾਂ ਦਾ ਬਹੁਤ  ਹੀ ਖਾਸ ਹਿੱਸਾ ਹੁੰਦੇ ਹਨ। ਇਹ ਕਦੇ ਕਦੇ ਦਰਸ਼ਕਾਂ ਨੂੰ ਕਹਾਣੀ ਨਾਲ ਜੋੜਦੇ ਹਨ ਅਤੇ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਦਰਸ਼ਕਾਂ ਵਿਚ ਉਸਦਾ ...

Blood Wich Tu from Aate Di Chidi

ਗੀਤ ਸਾਡੀਆਂ ਫ਼ਿਲਮਾਂ ਦਾ ਬਹੁਤ  ਹੀ ਖਾਸ ਹਿੱਸਾ ਹੁੰਦੇ ਹਨ। ਇਹ ਕਦੇ ਕਦੇ ਦਰਸ਼ਕਾਂ ਨੂੰ ਕਹਾਣੀ ਨਾਲ ਜੋੜਦੇ ਹਨ ਅਤੇ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਦਰਸ਼ਕਾਂ ਵਿਚ ਉਸਦਾ ਉਤਸ਼ਾਹ ਪੈਦਾ ਕਰਦੇ ਹਨ। ਇਸੇ ਤਰਾਂ ਦਾ ਉਤਸ਼ਾਹ ਪੈਦਾ ਕਰਨ  ਲਈ  ਸਾਲ ਦੀ ਸਭ ਤੋਂ ਜਿਆਦਾ ਉਡੀਕੀ ਜਾਣ ਵਾਲੀ ਫਿਲਮ 'ਆਟੇ ਦੀ ਚਿੜੀ' ਦਾ ਪਹਿਲਾ ਗੀਤ ਰਿਲੀਜ਼  ਹੋ ਚੁੱਕਾ ਹੈ। ਜਿਸਦਾ ਨਾਮ ਹੈ ਬਲੱਡ ਵਿਚ ਤੂੰ।

ਇਸ ਗੀਤ ਦੇ ਬੋਲ ਲਿਖੇ ਹਨ  ਖੁਦ  ਫਿਲਮ ਦੇ ਮੁੱਖ ਅਦਾਕਾਰ ਅੰਮ੍ਰਿਤ ਮਾਨ ਨੇ ਜਿਹਨਾਂ ਨੇ ਇਸ ਗੀਤ ਨੂੰ ਆਪਣੀ ਆਵਾਜ਼ ਵੀ ਦਿੱਤੀ ਹੈ। ਬਲੱਡ ਵਿੱਚ ਤੂੰ ਨੂੰ ਸੰਗੀਤ ਦਿੱਤਾ ਹੈ ਪੰਜਾਬੀ ਸੰਗੀਤ ਜਗਤ ਦੇ ਬਹੁਤ ਹੀ ਮੰਨੇ ਪ੍ਰਮੰਨੇ ਮਿਊਜ਼ਿਕ  ਡਾਇਰੈਕਟਰ ਦੀਪ ਜੰਡੂ ਨੇ। ਇਸ ਗੀਤ ਦੀ ਵੀਡੀਓ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਫਿਲਮਾਇਆ ਗਿਆ ਹੈ। ਇਹ ਫ਼ਿਲਮ ਆਪਣੀ ਘੋਸ਼ਣਾ ਤੋਂ ਹੀ ਸੁਰਖੀਆਂ ਦਾ ਹਿੱਸਾ ਰਹੀ ਹੈ।

ਇਸਦਾ ਕਾਰਨ ਹੈ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ ਜੋ ਪਹਿਲੀ ਵਾਰ ਪਰਦੇ ਤੇ ਇੱਕਠੀ ਦਿੱਸੇਗੀ। ਇਸ ਮਸ਼ਹੂਰ ਜੋੜੀ ਦੇ ਨਾਲ ਹੀ ਫ਼ਿਲਮ ਵਿੱਚ ਕਈ ਮਸ਼ਹੂਰ ਕਲਾਕਾਰ ਮੌਜੂਦ ਹਨ ਜਿਵੇਂ ਕਿ ਤਜ਼ੁਰਬੇਕਾਰ ਅਭਿਨੇਤਾ ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਨਿਸ਼ਾ ਬਾਨੋ, ਪ੍ਰੀਤੋ ਸਾਹਨੀ, ਦਿਲਾਵਰ ਸਿੱਧੂ, ਪ੍ਰਕਾਸ਼ ਜਾਦੂ ਅਤੇ ਅਨਮੋਲ ਵਰਮਾ।

ਰਿਲੀਜ਼ ਹੋਏ ਟ੍ਰੇਲਰ ਦੇ ਅਨੁਸਾਰ, ਆਟੇ ਦੀ ਚਿੜੀ ਇਕ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਪੰਜਾਬ ਦੇ ਕਈ ਮੁੱਦਿਆਂ ਨੂੰ ਕੋਮਲਤਾ ਅਤੇ ਹਾਸ ਰਸ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਫ਼ਿਲਮ ਦੇ ਨਿਰਦੇਸ਼ਕ ਹਨ ਹੈਰੀ ਭੱਟੀ ਅਤੇ ਇਸਦੀ ਕਹਾਣੀ ਲਿਖੀ ਹੈ ਰਾਜੂ ਵਰਮਾ ਨੇ। ਇਹ ਫ਼ਿਲਮ ਤੇਗ ਪ੍ਰੋਡਕਸ਼ਨਸ ਦੀ ਪੇਸ਼ਕਸ਼ ਹੈ। ਇਸਦੀ ਸ਼ੂਟਿੰਗ ਪੰਜਾਬ ਅਤੇ ਕਨੇਡਾ ਵਿੱਚ ਕੀਤੀ ਗਈ ਹੈ। ਪੂਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਤੇਗ ਪ੍ਰੋਡਕਸ਼ਨਸ ਦੇ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਨੇ।

ਇਹਨਾਂ ਦੇ ਨਾਲ ਜੀ ਆਰ ਐਸ ਚਿੰਨਾ(ਕੈਲਗਰੀ, ਕੈਨੇਡਾ) ਇਸ ਫਿਲਮ ਦੇ ਸਹਿ ਨਿਰਮਾਤਾ ਹਨ। ਗਾਇਕ ਅਤੇ ਗੀਤਕਾਰ ਅੰਮ੍ਰਿਤ ਮਾਨ ਨੇ ਕਿਹਾ, "ਮੈਂ ਪਹਿਲਾਂ ਵੀ ਕਈ ਗੀਤਾਂ ਲਈ ਆਪਣੀ ਆਵਾਜ਼ ਦਿੱਤੀ ਹੈ ਪਰ ਇੱਕ ਹੀਰੋ ਦੇ ਰੂਪ ਵਿੱਚ ਆਪਣੇ ਹੀ ਕਿਰਦਾਰ ਨੂੰ ਆਪਣੀ ਆਵਾਜ਼ ਦੇਣਾ ਮੇਰੇ ਲਈ ਬਹੁਤ ਅਦਭੁਤ ਤਜ਼ੁਰਬਾ ਰਿਹਾ ਜਿਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।

ਇਹ ਗੀਤ ਬਹੁਤ ਹੀ ਅਲੱਗ ਹੈ ਜਿਵੇਂ ਕਿ ਇਸ ਗੀਤ ਦੇ ਬੋਲ ਵੀ ਮੈਂ ਹੀ ਲਿਖੇ ਹਨ, ਇਸ ਲਈ  ਮੈਂ ਕੋਸ਼ਿਸ਼ ਕੀਤੀ ਹੈ ਕਿ ਇਹ ਗੀਤ ਫਿਲਮ ਦੀ ਕਹਾਣੀ ਨਾਲ ਜੁੜੇ। ਇਸ ਗੀਤ ਦੀ ਸ਼ੂਟਿੰਗ ਦੇ ਦੌਰਾਨ ਬਹੁਤ ਹੀ ਮਜ਼ਾ ਆਇਆ। ਮੈਂ ਅਤੇ ਸਾਰੀ ਸਟਾਰ ਕਾਸਟ ਨੇ ਇਸ ਗੀਤ ਨੂੰ ਫਿਲਮਾਉਂਦੇ ਵਕ਼ਤ ਬਹੁਤ ਹੀ ਮਜ਼ਾ ਕੀਤਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦਰਸ਼ਕ ਇਸ ਗੀਤ ਅਤੇ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਦੇਣਗੇ। ਅਤੇ ਮੈਨੂੰ ਲੱਗਦਾ ਹੈ ਕਿ ਦਰਸ਼ਕ ਇਸ ਗਾਣੇ ਵਿੱਚ ਮੇਰੀ ਅਤੇ ਨੀਰੂ ਬਾਜਵਾ ਦੀ ਕੈਮਿਸਟ੍ਰੀ ਨੂੰ ਵੀ ਪਸੰਦ ਕਰਨਗੇ।"

ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਨੇ ਕਿਹਾ, "ਮੈਂ ਅੰਮ੍ਰਿਤ ਮਾਨ ਨਾਲ ਪਹਿਲਾਂ ਵੀ ਕਈ ਪ੍ਰੋਜੈਕਟਾਂ ਵਿੱਚ ਕੰਮ ਕੀਤਾ ਹੈ ਪਰ ਬਲੱਡ ਵਿੱਚ ਤੂੰ ਬਹੁਤ ਹੀ ਖ਼ਾਸ ਹੈ। ਇਸ ਗੀਤ ਵਿੱਚ ਫਿਲਮ ਦੇ ਸਾਰੇ ਰੰਗ ਮੌਜੂਦ ਹਨ। ਮੈਂ ਪਹਿਲਾਂ ਵੀ ਪੰਜਾਬੀ ਫ਼ਿਲਮਾਂ ਲਈ ਗੀਤਾਂ ਦਾ ਮਿਊਜ਼ਿਕ ਕਰ ਚੁੱਕਾ ਹਾਂ ਪਰ ਇਸ ਵਾਰ ਦਾ ਅਨੁਭਵ ਮੇਰੇ ਲਈ ਹੋਰ ਵੀ ਬੇਹਤਰੀਨ ਰਿਹਾ । ਦਰਸ਼ਕ ਇਸ ਗਾਣੇ ਦੇ ਵਖਰੇਪਣ ਲਈ ਇਸਨੂੰ ਬਹੁਤ ਪਸੰਦ ਕਰਨਗੇ।"

ਫਿਲਮ ਦੀ ਮੁੱਖ ਅਦਾਕਾਰਾ ਨੀਰੂ ਬਾਜਵਾ ਨੇ ਕਿਹਾ,"ਬਲੱਡ ਵਿਚ ਤੂੰ ਇਕ ਅਜਿਹਾ ਗੀਤ ਹੈ ਜੋ ਦਰਸ਼ਕਾਂ ਨੂੰ ਭੰਗੜਾ ਪਾਉਣ ਲਈ ਮਜਬੂਰ ਕਰੇਗਾ। ਉਮੀਦ ਹੈ ਦਰਸ਼ਕ ਇਸ ਫਿਲਮ ਨੂੰ ਬਹੁਤ ਪਿਆਰ ਦੇਣਗੇ।"ਫਿਲਮ ਦੇ ਪ੍ਰੋਡੂਸਰ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਨੇ ਕਿਹਾ, "ਜਿਵੇਂ ਕਿ ਫ਼ਿਲਮ ਦੇ ਰਿਲੀਜ਼ ਹੋਣ ਵਿੱਚ ਕੁਝ ਹੀ ਦਿਨ ਬਾਕੀ ਹਨ ਤਾਂ ਅਸੀਂ ਬਹੁਤ ਹੀ ਉਤਸ਼ਾਹਿਤ ਹਾਂ।

ਹਾਲ ਹੀ ਵਿੱਚ ਇਸਦੇ ਪਹਿਲੇ ਗੀਤ ਦੇ ਰਿਲੀਜ਼ ਹੋਣ ਅਤੇ ਦਰਸ਼ਕਾਂ ਤੋਂ ਮਿਲੇ ਪਿਆਰ ਨੇ ਸਾਡਾ ਉਤਸ਼ਾਹ ਹੋਰ ਵੀ ਵਧਾਇਆ ਹੈ। ਜਿਵੇਂ ਕਿ ਇਹ ਹਲੇ ਪਹਿਲਾ ਹੀ ਗੀਤ ਹੈ ਪਰ ਆਟੇ ਦੀ ਚਿੜੀ ਦਾ ਪੂਰੀ ਸੰਗੀਤ ਐਲਬਮ ਬਹੁਤ ਹੀ ਵਧੀਆ ਹੈ। ਅਤੇ ਸਾਨੂੰ  ਪੂਰੀ ਉਮੀਦ ਹੈ ਕਿ ਦਰਸ਼ਕ ਇਸਤੇ ਆਪਣਾ ਪੂਰਾ ਪਿਆਰ ਦੇਣਗੇ।"ਆਟੇ ਦੀ ਚਿੜੀ ਨੂੰ ਪੂਰੇ ਸੰਸਾਰ ਭਰ ਵਿੱਚ ਮੁਨੀਸ਼ ਸਾਹਨੀ ਦੀ ਕੰਪਨੀ ਓਮਜੀ ਗਰੁੱਪ ਨੇ ਵਿਤਰਿਤ ਕੀਤੀ ਹੈ। ਇਹ ਫਿਲਮ 19 ਅਕਤੂਬਰ 2018 ਨੂੰ ਰਿਲੀਜ਼ ਹੋਵੇਗੀ।