ਦਿਲਜੀਤ ਦੋਸਾਂਝ ਗਾਉਣਗੇ ਖੁਦ ਦਾ ਲਿਖਿਆ ਗੀਤ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਦਿਲਜੀਤ ਦਾ ਕਹਿਣਾ ਹੈ ਕਿ ਉਹ 'ਗੰਗਨਮ ਸਟਾਈਲ' ਵਾਂਗ ਕੁਝ ਵੱਖਰਾ ਪੰਜਾਬੀ ਗੀਤ ਬਣਾਉਣਾ ਚਾਹੁੰਦੇ ਹਨ।

Diljit dosanjh

ਅੱਜ ਦੇ ਪੰਜਾਬੀ ਕਲਾਕਾਰਾਂ ਵਿਚ ਦਿਲਜੀਤ ਦੋਸਾਂਝ ਦਾ ਨਾਮ ਸੱਭ ਤੋਂ ਉਪਰ ਆਉਂਦਾ ਹੈ, ਫਿਰ ਚਾਹੇ ਉਹ ਦਿਲਜੀਤ ਦੇ ਗਾਣਿਆਂ ਦੀ ਗੱਲ ਹੋਵੇ, ਚਾਹੇ ਉਨ੍ਹਾਂ ਦੇ ਅੰਦਾਜ਼ ਤੇ ਚਾਹੇ ਦਿਲਜੀਤ ਦੀਆਂ ਸ਼ਰਾਰਤਾਂ ਦੀ, ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਵਿਚ ਇੱਕ ਬ੍ਰਾਂਡ ਬਣ ਚੁੱਕੇ ਹਨ | ਦਿਲਜੀਤ ਹਮੇਸ਼ਾ ਅਪਣੇ ਸਰੋਤਿਆਂ ਲਈ ਕੁਝ ਨਵਾਂ ਲੈ ਕੇ ਆਉਂਦੇ ਹਨ ਅਤੇ ਇਸ ਵਾਰ ਉਹ ਅਪਣੇ ਚਾਹੁਣ ਵਾਲਿਆਂ ਲਈ 'ਸੂਰਮਾ' ਮੂਵੀ ਲੈ ਕੇ ਆ ਰਹੇ ਹਨ |

ਦਿਲਜੀਤ ਦਾ ਕਹਿਣਾ ਹੈ ਕਿ ਉਹ 'ਗੰਗਨਮ ਸਟਾਈਲ' ਵਾਂਗ ਕੁਝ ਵੱਖਰਾ ਪੰਜਾਬੀ ਗੀਤ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਇਸ ਲਈ ਤਿੰਨ ਗੀਤ ਕੰਪੋਜ਼ ਕੀਤੇ ਹਨ, ਜਿਨ੍ਹਾਂ 'ਚੋਂ ਉਹ ਇਕ ਦੀ ਚੋਣ ਕਰਨਗੇ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਮੈਨੂੰ ਪਤਾ ਨਹੀਂ ਹੈ ਕਿ ਇਹ ਗੀਤ ਬਿਲਕੁਲ 'ਗੰਗਨਮ ਸਟਾਈਲ' ਵਾਂਗ ਬਣੇਗਾ ਵੀ ਜਾਂ ਨਹੀਂ ਪਰ ਉਹ ਇਕ ਮਿਊਜ਼ਿਕ ਵੀਡੀਓ ਬਣਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਨੂੰ ਦਿਲਜੀਤ ਦੋਸਾਂਝ ਨੇ ਖੁਦ ਲਿਖਿਆ ਹੈ |

ਖੈਰ ਇਸ ਗੀਤ ਦੀ ਰਿਲੀਜ਼ ਬਾਰੇ ਕੁਝ ਪਤਾ ਨਹੀਂ ਲੱਗਿਆ ਕਿਉਂਕਿ ਇਨ੍ਹੀ ਦਿਨੀਂ ਦਿਲਜੀਤ ਜਿਥੇ  'ਸੂਰਮਾ' ਦੀ ਪ੍ਰਮੋਸ਼ਨ 'ਚ ਲੱਗੇ ਹੋਏ ਹਨ ਉਥੇ ਹੀ ਉਹ 'ਅਰਜੁਨ ਪਟਿਆਲਾ' ਨਾਮ ਦੀ ਫਿਲਮ ਦੀ ਸ਼ੂਟਿੰਗ ਵੀ ਕਰ ਰਹੇ ਹਨ | ਇਸ ਫਿਲਮ 'ਚ ਦਿਲਜੀਤ ਨਾਲ ਕ੍ਰਿਤੀ ਸੈਨਨ ਤੇ ਵਰੁਣ ਸ਼ਰਮਾ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।