'ਰੰਗ ਪੰਜਾਬ' ਦਾ ਟ੍ਰੇਲਰ ਹੋਇਆ ਰਿਲੀਜ਼, ਛਾਏ ਦੀਪ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਰੋਮਾਂਸ, ਐਕਸ਼ਨ ਤੇ ਥ੍ਰਿਲ ਨਾਲ ਭਰਪੂਰ ਰਿਲੀਜ਼ ਹੋਣ ਵਾਲੀ ਹੈ ਫ਼ਿਲਮ 'ਰੰਗ ਪੰਜਾਬ'।  ਤੇ ਉਸਦੀ ਇਕ ਝਲਕ ਅਸੀਂ ਟਰੇਲਰ ਰਾਹੀਂ ਦੇਖ ਹੀ ਚੁੱਕੇ ਹਾਂ। ਇਸ ਝਲਕ ਨੇ ....

Deep Sidhu in Rang Punjab

ਰੋਮਾਂਸ, ਐਕਸ਼ਨ ਤੇ ਥ੍ਰਿਲ ਨਾਲ ਭਰਪੂਰ ਰਿਲੀਜ਼ ਹੋਣ ਵਾਲੀ ਹੈ ਫ਼ਿਲਮ 'ਰੰਗ ਪੰਜਾਬ'।  ਤੇ ਉਸਦੀ ਇਕ ਝਲਕ ਅਸੀਂ ਟਰੇਲਰ ਰਾਹੀਂ ਦੇਖ ਹੀ ਚੁੱਕੇ ਹਾਂ। ਇਸ ਝਲਕ ਨੇ ਸਾਫ ਕਰ ਦਿੱਤਾ ਹੈ ਕਿ ਇਹ ਫ਼ਿਲਮ ਇਕ ਧਮਾਕਾ ਕਰਨ ਵਾਲੀ ਹੈ। ਪੰਜਾਬ ਦੇ ਨੌਜਵਾਨ ਨੂੰ ਸੇਧ ਦਿੰਦੀ ਹੋਈ ਇਹ ਫ਼ਿਲਮ ਵੇਕੇਯੀ ਹੀ ਇਕ ਬਹੁਤ ਵਧੀਆ ਸੰਦੇਸ਼ ਦਏਗੀ। ਪੰਜਾਬ ਦਾ ਇਕ ਅਣਡਿੱਠਾ ਰੰਗ ਫੇਰ ਚਾਹੇ ਉਹ ਸਿਸਟਮ ਨੂੰ ਲੈ ਕੇ ਹੋਵੇ। ਜਾਂ ਫੇਰ ਸਿਸਟਮ ਨੂੰ ਬਦਲਣ ਦਾ ਹੌਸਲਾਂ ਰੱਖਣ ਵਾਲੇ ਨੌਜਵਾਨਾਂ ਨੂੰ ਲੈ ਕੇ, ਹਰ ਰੰਗ  ਦਿਖਾਉਣ ਆ ਰਹੀ ਹੈ ਫ਼ਿਲਮ ਰੰਗ ਪੰਜਾਬ। 

ਕਾਮੇਡੀ, ਪੁਰਾਤਨ ਪੰਜਾਬ ਅਤੇ ਰੁਮਾਂਟਿਕ ਫ਼ਿਲਮਾਂ ਦੇ ਦੌਰ 'ਚ ਇਸ ਕੋਲੋਂ ਇਕ ਵੱਖਰੀ ਤਰਾਂਹ ਦਾ ਸਿਨੇਮਾ ਪੇਸ਼ ਕਰਨ ਦੇ ਕਿਆਸ ਲਗਾਏ ਜਾ ਰਹੇ ਸਨ ਤੇ ਪੰਜਾਬ ਦੇ ਅੱਜ ਦੇ ਹਾਲਤਾਂ ਨਾਲ ਸਬੰਧਿਤ ਇਸ ਫ਼ਿਲਮ ਦੇ ਟਰੇਲਰ ਨੇ ਇਨ੍ਹਾਂ ਨੂੰ ਪੂਰਾ ਕਰ ਦਿੱਤਾ ਹੈ। ਫਿਲਮ 'ਚ ਜੋ ਮੁੱਖ ਕਿਰਦਾਰ ਤੁਹਾਨੂੰ ਨਜ਼ਰ ਆਏਗਾ ਉਹ ਹੋਵੇਗਾ ਜੋਰਾ 10 ਨੰਬਰੀਆ' ਵਾਲੇ ਦੀਪ ਸਿੱਧੂ ਦਾ।. ਜੋਰਾ 10 ਨੰਬਰੀਆ ਫ਼ਿਲਮ ਰਾਹੀਂ ਲਾਇਮ ਲਾਈਟ 'ਚ ਆਏ  ਦੀਪ ਸਿੱਧੂ ਹੁਣ ਇਸ ਫਿਲਮ ਨੂੰ ਲੈ ਕੇ ਵੀ ਖ਼ੂਬ ਸੁਰਖੀਆਂ ਬਤੋਰ ਰਹੇ ਨੇ...ਤੇ ਟਰੇਲਰ ਦੇਖ ਤੋਂ ਬਾਅਦ ਤਾਂ ਉਨ੍ਹਾਂ ਦੀ ਅਦਾਕਾਰੀ ਦੀ ਸਰਾਹਨਾ ਤਾਂ ਬਣਦੀ ਹੀ ਹੈ। 

ਦੀਪ ਸਿੱਧੂ ਤੋਂ ਇਲਾਵਾ ਕਰਤਾਰ ਚੀਮਾ, ਕਮਲ ਵਿਰਕ, ਹੌਬੀ ਧਾਲੀਵਾਲ, ਜਗਜੀਤ ਸੰਧੂ, ਧੀਰਜ ਕੁਮਾਰ, ਬਨਿੰਦਰ ਬਨੀ, ਅਸ਼ੀਸ਼ ਦੁੱਗਲ, ਮਹਾਂਵੀਰ ਭੁੱਲਰ, ਜਗਜੀਤ ਸਿੰਘ ਅਤੇ ਗੁਰਜੀਤ ਸਿੰੰਘ ਸਿੰਘ ਇਸ ਫਿਲਮ 'ਚ ਅਹਿਮ ਭੂਮਿਕਾ ਵਿੱਚ ਨਜ਼ਰ ਆਉਂਣਗੇ। 

ਗੁਰਪ੍ਰੀਤ ਭੁੱਲਰ ਦੀ ਲਿਖੀ ਅਤੇ ਰਾਕੇਸ਼ ਮਹਿਤਾ ਵੱਲੋਂ ਨਿਰਦੇਸ਼ਤ ਇਸ ਫ਼ਿਲਮ ਨਾਲ ਨਾਮਵਰ ਗੀਤਕਾਰ, ਲੇਖਕ ਅਤੇ ਫ਼ਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਵੀ ਗੀਤਕਾਰ ਅਤੇ ਸੰਵਾਦ ਲੇਖਕ ਵਜੋਂ ਜੁੜੇ ਹੋਏ ਹਨ।

'ਬਠਿੰਡੇ ਵਾਲੇ ਬਾਈ ਫ਼ਿਲਮਸ' ਅਤੇ 'ਸਿਨੇਮੋਸ਼ਨ ਮੀਡੀਆ ਪ੍ਰਾਈਵੇਟ ਲਿਮਟਿਡ' ਦੀ ਪੇਸ਼ਕਸ਼ ਨਿਰਮਾਤਾ ਮਨਦੀਪ ਸਿੰਘ ਸਿੱਧੂ ਦੀ ਇਸ ਫ਼ਿਲਮ ਨੇ 
ਪੁਲਿਸ ਅਤੇ ਗੈਂਗਸਟਰਾਂ ਦੀ ਜ਼ਿੰਦਗੀ ਦੇ ਜ਼ਰੀਏ ਸਮਾਜ ਦੇ ਵੱਖ ਵੱਖ ਹਾਲਤਾਂ ਨੂੰ ਪੇਸ਼ ਕਰੇਗੀ। ਐਕਸ਼ਨ, ਰੁਮਾਂਸ, ਥ੍ਰਿਲ  ਅਤੇ ਡਰਾਮੇ ਨਾਲ ਭਰਪੂਰ ਇਹ ਫ਼ਿਲਮ ਨਿਰੋਲ ਰੂਪ 'ਚ ਮਨੋਰੰਜਨ ਲਈ ਬਣਾਈ ਗਈ ਹੈ, ਪਰ ਇਸ ਦੇ ਨਾਲ ਹੀ ਪੰਜਾਬ ਦੇ ਕਈ ਗੰਭੀਰ ਮੁੱਦਿਆਂ ਨੂੰ ਵੀ ਸਿਨੇਮੇ ਦੇ ਢੰਗ ਨਾਲ ਉਭਾਰਿਆ ਗਿਆ ਹੈ। ਇਸ ਫ਼ਿਲਮ ਦੀ ਟਰੇਲਰ ਨੇ ਹੁਣ  ਦਰਸ਼ਕਾਂ 'ਚ ਉਤਸੁਕਤਾ ਵਧਾ ਦਿੱਤੀ ਹੈ।

ਪੰਜਾਬੀ ਵਿੱਚ, ਪੰਜਾਬੀ ਦਰਸ਼ਕਾਂ ਲਈ,ਪੰਜਾਬ ਦੀ ਗੱਲ ਕਰਦੀ ਹੋਈ ਇਹ ਫਿਲਮ ਕਿਸ ਤਰਾਂਹ ਲੋਕਾਂ ਦਾ ਮਨੋਰੰਜਨ ਕਰੇਗੀ ਇਹ ਤਾਂ  23 ਨਵੰਬਰ ਨੂੰ ਪੂਰੀ ਦੀ ਪੁਰੀ ਫਿਲਮ ਦੇਖ ਕੇ ਪਤਾ ਚੱਲ ਹੀ ਜਾਵੇਗਾ। ਫਿਲਹਾਲ ਸਾਡੇ ਵੱਲੋਂ ਇਸ ਫ਼ਿਲਮ ਨੂੰ ਤੇ ਇਸ ਫ਼ਿਲਮ ਦੀ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ।