ਢਿੱਲੋਆਂ ਦਾ ਮੁੰਡਾ ਹੁਣ ਕਰੇਗਾ ‘ਸਰਪੰਚੀ’
ਹਰ ਕੋਈ ਅਪਣਾ ਨਾਂਅ ਕਿਸੇ ਨਾ ਕਿਸੇ ਤਰੀਕੇ ਨਾਲ ਕਮਾਉਣਾ ਚਾਹੁੰਦਾ.....
ਚੰਡੀਗੜ੍ਹ (ਸਸਸ): ਹਰ ਕੋਈ ਅਪਣਾ ਨਾਂਅ ਕਿਸੇ ਨਾ ਕਿਸੇ ਤਰੀਕੇ ਨਾਲ ਕਮਾਉਣਾ ਚਾਹੁੰਦਾ ਹੈ। ਪਰ ਪੰਜਾਬ ਦੇ ਪਿੰਡਾਂ ਵਿਚ ਹਰ ਕੋਈ ਅਪਣਾ ਨਾਂਅ ਸਰਪੰਚੀ ਦੇ ਨਾਲ ਕਮਾਉਣਾ ਚਾਹੁੰਦਾ ਹੈ। ਜਦੋਂ ਸਰਪੰਚੀ ਦੀਆਂ ਚੋਣਾਂ ਆਉਦੀਆਂ ਹਨ ਤਾਂ ਸਾਰੀਆਂ ‘ਤੇ ਸਰਪੰਚੀ ਦਾ ਰੰਗ ਚੜ੍ਹ ਜਾਂਦਾ ਹੈ। ਹਰ ਕੋਈ ਚਾਹੁੰਦਾ ਹੈ ਮੈਂ ਸਰਪੰਚ ਬਣ ਕੇ ਅਪਣਾ ਨਾਂਅ ਅਪਣੀ ਗੱਡੀ ਉਤੇ ਲਿਖਾਵਾਂ ਪਰ ਕੋਈ ਸਰਪੰਚੀ ਦੀ ਗੱਲ ਅਪਣੇ ਗੀਤਾਂ ਵਿਚ ਕਰ ਰਿਹਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਦਿਲਪ੍ਰੀਤ ਢਿੱਲੋਂ ਅਪਣਾ ਨਵਾਂ ਗੀਤ ‘ਸਰਪੰਚੀ’ ਲੈ ਕੇ ਹਾਜ਼ਰ ਹੋਏ ਹਨ। ਇਸ ਗੀਤ ਵਿਚ ਉਨ੍ਹਾਂ ਦਾ ਸਾਥ ਬਾਣੀ ਸੰਧੂ ਨੇ ਦਿਤਾ ਹੈ।
ਇਸ ਗੀਤ ਵਿਚ ਇਕ ਖੁਸ਼ਹਾਲ ਜੱਟ ਦੀ ਗੱਲ ਕੀਤੀ ਗਈ ਹੈ। ਜਿਸ ਕੋਲ ਪ੍ਰਮਾਤਮਾ ਦਾ ਦਿਤਾ ਹੋਇਆ ਸਭ ਕੁਝ ਹੈ ਪਰ ਫਿਰ ਵੀ ਉਸ ਨੂੰ ਹਰ ਵੇਲੇ ਕੁਝ ਨਾ ਕੁਝ ਪਾਉਣ ਦੀ ਚਾਹਤ ਰਹਿੰਦੀ ਹੈ। ਉਸ ਨੂੰ ਸਰਪੰਚੀ ਦੀ ਬਹੁਤ ਜਿਆਦਾ ਚਾਹਤ ਹੈ। ਉਹ ਅਪਣੀ ਸਰਪੰਚੀ ਨਾਲ ਅਪਣਾ ਨਾਂਅ ਰੌਸ਼ਨ ਕਰਨਾ ਚਾਹੁੰਦਾ ਹੈ। ਦਿਲਪ੍ਰੀਤ ਢਿਲੋਂ ਇਸ ਗੀਤ ਦੇ ਅਖੀਰ ਵਿਚ ਸਰਪੰਚੀ ਜਿੱਤ ਜਾਂਦੇ ਹਨ ਜਿਸ ਦੇ ਨਾਲ ਦਿਲਪ੍ਰੀਤ ਦੀ ਪੂਰੀ ਸ਼ਾਨ ਵੱਧ ਜਾਂਦੀ ਹੈ। ਦੱਸ ਦਈਏ ਕਿ ਦਿਲਪ੍ਰੀਤ ਢਿਲੋਂ ਨੇ ‘ਗੁੰਡੇ’ ਗੀਤ ਨਾਲ ਪੰਜਾਬੀ ਇੰਡਸਟਰੀ ਵਿਚ ਅਪਣਾ ਡੈਬਿਊ ਕੀਤਾ ਸੀ ਉਸ ਸਮੇਂ ਇਹ ਗੀਤ ਬਹੁਤ ਜਿਆਦਾ ਸਰੋਤਿਆਂ ਨੂੰ ਪਸੰਦ ਆਇਆ ਸੀ।
ਦਿਲਪ੍ਰੀਤ ਢਿਲੋਂ ਅਪਣੇ ਸਰੋਤਿਆਂ ਨੂੰ ਬੈਕ ਟੂ ਬੈਕ ਸੁਪਰਹਿੱਟ ਗੀਤ ਦੇ ਰਹੇ ਹਨ। ਦਿਲਪ੍ਰੀਤ ਨੇ ਗੀਤਾਂ ਤੋਂ ਇਲਾਵਾ ਪੰਜਾਬੀ ਫਿਲਮਾਂ ਵਿਚ ਵੀ ਕੰਮ ਕੀਤਾ ਹੈ। ਫਿਲਮਾਂ ਵਿਚ ਅਦਾਕਾਰੀ ਕਰਨਾ ਦਿਲਪ੍ਰੀਤ ਢਿਲੋਂ ਨੂੰ ਬਹੁਤ ਜਿਆਦਾ ਵਧਿਆ ਲੱਗਦਾ ਹੈ। ਦੱਸ ਦਈਏ ਕਿ ਦਿਲਪ੍ਰੀਤ ਢਿਲੋਂ ਅਪਣੇ ਸਰੋਤਿਆਂ ਲਈ ਜਿਆਦਾ ਤੋਂ ਜਿਆਦਾ ਗੀਤ ਲੈ ਕੇ ਹਾਜਰ ਹੋ ਰਹੇ ਹਨ। ਇਨ੍ਹਾਂ ਦੀ ਇਕ ਦਿਲਚਸਪ ਗੱਲ ਇਹ ਵੀ ਹੈ ਕਿ ਇਹ ਅਪਣੇ ‘ਢਿਲੋਂ’ ਗੋਤ ਨੂੰ ਹਮੇਸ਼ਾਂ ਗੀਤਾਂ ਵਿਚ ਪਰਮੋਟ ਕਰਦੇ ਹਨ ਤੇ ਇਨ੍ਹਾਂ ਅਪਣੀ ਢਿਲੋਂ ਗੋਤ ਨਾਲ ਵੱਖਰੀ ਪਹਿਚਾਣ ਵੀ ਬਣਾ ਲਈ ਹੈ ਅਤੇ ਸਾਰੇ ਦੋਸਤ ਦਿਲਪ੍ਰੀਤ ਨੂੰ ਢਿਲੋਂ ਨਾਂਅ ਦੇ ਨਾਲ ਬੁਲਾਉਦੇਂ ਹਨ।