Mankirt Aulakh News: ਮਨਕੀਰਤ ਔਲਖ ਦੇ ਘਰ ਇਕ ਵਾਰ ਫਿਰ ਖੁਸ਼ੀਆਂ ਨੇ ਦਿਤੀ ਦਸਤਕ; ਫੈਨਜ਼ ਨਾਲ ਸਾਂਝੀ ਕੀਤੀ ਖੁਸ਼ਖ਼ਬਰੀ
ਮਨਕੀਰਤ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਪੋਸਟ ਕੀਤੀ ਹੈ
Mankirt Aulakh News: ਪੰਜਾਬੀ ਗਾਇਕ ਮਨਕੀਰਤ ਔਲਖ ਦੇ ਪਰਿਵਾਰ 'ਚ ਇਕ ਵਾਰ ਫਿਰ ਖੁਸ਼ੀਆਂ ਨੇ ਦਸਤਕ ਦਿਤੀ ਹੈ। ਮਨਕੀਰਤ ਔਲਖ ਦੇ ਵੱਡੇ ਭਰਾ ਦੀ ਪਤਨੀ ਨੇ ਪੁੱਤ ਨੂੰ ਜਨਮ ਦਿਤਾ ਹੈ, ਜਿਸ ਦੀ ਜਾਣਕਾਰੀ ਮਨਕੀਰਤ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
ਦੱਸ ਦੇਈਏ ਕਿ ਮਨਕੀਰਤ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਪਿਤਾ ਅਪਣੇ ਪੋਤੇ ਨੂੰ ਗੋਦ 'ਚ ਫੜੇ ਹੋਏ ਨਜ਼ਰ ਆ ਰਹੇ ਹਨ, ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਮਨਕੀਰਤ ਨੇ ਕੈਪਸ਼ਨ 'ਚ ਲਿਖਿਆ ਹੈ, ''ਮੁਬਾਰਕਾਂ ਔਲਖ ਪਰਿਵਾਰ, ਵੱਡੇ ਭਰਾ @ravsheraulakh ਪੁੱਤਰ ਦੇ ਜਨਮ ਲਈ ਮੁਬਾਰਕ।''
ਇਸ ਦੇ ਨਾਲ ਹੀ ਮਨਕੀਰਤ ਔਲਖ ਨੇ ਲਿਖਿਆ, ‘ਮੈਂ ਚਾਚਾ ਬਣ ਗਿਆ ਹਾਂ’। ਉਨ੍ਹਾਂ ਨੇ ਅਪਣੇ ਭਤੀਜੇ ਦਾ ਨਾਂ ਵੀ ਦਸਿਆ ਹੈ ਕਿ ਮਨਕੀਰਤ ਔਲਖ ਦੇ ਭਤੀਜੇ ਦਾ ਨਾਂ ਵਰਿਆਮ ਸਿੰਘ ਔਲਖ ਰੱਖਿਆ ਗਿਆ ਹੈ। ਜਿਵੇਂ ਹੀ ਉਨ੍ਹਾਂ ਨੇ ਇਹ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਤਾਂ ਨਾਲ ਹੀ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ। ਪ੍ਰਸ਼ੰਸਕਾਂ ਦੇ ਨਾਲ-ਨਾਲ ਕਲਾਕਾਰ ਵੀ ਔਲਖ ਨੂੰ ਕੁਮੈਂਟ ਕਰਕੇ ਵਧਾਈ ਦੇ ਰਹੇ ਹਨ।