Richa Chadha ਤੇ Ali Fazal ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਸ਼ਾਹੀ ਲਿਬਾਸ ’ਚ ਜਿੱਤਿਆ ਫੈਨਜ਼ ਦਾ ਦਿਲ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਗਈਆਂ ਵਿਆਹ ਦੀਆਂ ਤਸਵੀਰਾਂ 'ਚ ਅਲੀ ਫਜ਼ਲ ਰਿਚਾ ਚੱਢਾ ਨਾਲ ਰਾਇਲ ਲੁੱਕ 'ਚ ਨਜ਼ਰ ਆ ਰਹੇ ਹਨ।

Richa Chadha-Ali Fazal Wedding New Pics

 

ਨਵੀਂ ਦਿੱਲੀ: ਅਦਾਕਾਰ ਰਿਚਾ ਚੱਢਾ ਅਤੇ ਅਦਾਕਾਰ ਅਲੀ ਫਜ਼ਲ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਬੀ-ਟਾਊਨ ਦੇ ਮੋਸਟ ਅਡੋਰੇਬਲ ਕਪਲ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਸ਼ਾਹੀ ਲਿਬਾਸ ਵਿਚ ਰਿਚਾ ਚੱਢਾ ਅਤੇ ਅਲੀ ਫਜ਼ਲ ਫੈਨਜ਼ ਦਾ ਦਿਲ ਜਿੱਤ ਰਹੇ ਹਨ। ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਗਈਆਂ ਵਿਆਹ ਦੀਆਂ ਤਸਵੀਰਾਂ 'ਚ ਅਲੀ ਫਜ਼ਲ ਰਿਚਾ ਚੱਢਾ ਨਾਲ ਰਾਇਲ ਲੁੱਕ 'ਚ ਨਜ਼ਰ ਆ ਰਹੇ ਹਨ।


Richa Chadha-Ali Fazal Wedding New Pics

ਦੋਵਾਂ ਦੇ ਲੁੱਕ ਨੂੰ ਦੇਖ ਕੇ ਲੱਗਦਾ ਹੈ ਕਿ ਦੋਵਾਂ ਨੇ ਮੁਸਲਿਮ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਹੈ। ਰਿਚਾ ਚੱਢਾ ਗਰਾਰਾ ਸੂਟ ਵਿਚ ਨਜ਼ਰ ਆ ਰਹੀ ਹੈ। ਜੋੜੇ ਨੇ ਮਸ਼ਹੂਰ ਡਿਜ਼ਾਈਨਰ ਅਬੂ ਜਾਨੀ ਅਤੇ ਸੰਦੀਪ ਖੋਸਲਾ ਦੁਆਰਾ ਡਿਜ਼ਾਈਨ ਕੀਤੇ ਸ਼ਾਹੀ ਲਿਬਾਸ ਵਿਚ ਵਿਆਹ ਕਰਵਾਇਆ ਹੈ। ਇਸ ਦੇ ਨਾਲ ਹੀ ਅਲੀ ਫਜ਼ਲ ਸ਼ਾਹੀ ਅੰਦਾਜ਼ 'ਚ ਸ਼ੇਰਵਾਨੀ ਪਹਿਨੇ ਨਜ਼ਰ ਆ ਰਹੇ ਹਨ।


Richa Chadha-Ali Fazal Wedding New Pics

ਵਿਆਹ ਦੀਆਂ ਤਸਵੀਰਾਂ 'ਚ ਦੋਵਾਂ ਦੀ ਕੈਮਿਸਟਰੀ ਅਤੇ ਪਿਆਰ ਸਾਫ ਨਜ਼ਰ ਆ ਰਿਹਾ ਹੈ। ਰਿਚਾ ਚੱਢਾ ਅਤੇ ਅਲੀ ਫਜ਼ਲ ਦੇ ਵਿਆਹ ਵਿਚ ਉਹਨਾਂ ਦੇ ਪਹਿਰਾਵੇ ਤੋਂ ਲੈ ਕੇ ਵੈਨਿਊ, ਮੈਨਿਊ ਸਭ ਕੁਝ ਖਾਸ ਰਿਹਾ ਹੈ। ਇਸ ਜੋੜੇ ਨੇ ਵਿਆਹ ਨੂੰ ਯਾਦਗਾਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ।


Richa Chadha-Ali Fazal Wedding New Pics

ਦਿੱਲੀ 'ਚ ਵਿਆਹ ਤੋਂ ਪਹਿਲਾਂ ਦੀ ਰਸਮ ਤੋਂ ਬਾਅਦ ਰਿਚਾ ਚੱਢਾ ਅਤੇ ਅਲੀ ਫਜ਼ਲ ਨੇ ਲਖਨਊ 'ਚ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਰਿਚਾ ਚੱਢਾ ਅਤੇ ਅਲੀ ਫਜ਼ਲ ਹੁਣ ਮੁੰਬਈ ਵਿਚ ਆਪਣੇ ਵਿਆਹ ਦੀ ਰਿਸੈਪਸ਼ਨ ਕਰਨਗੇ। ਦੋਵਾਂ ਦੇ ਰਿਸੈਪਸ਼ਨ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋ ਸਕਦੀਆਂ ਹਨ।