ਸ਼ਾਇਰ ਬਖ਼ਸ਼ੀਰਾਮ ਕੌਸ਼ਲ ਨੇ 99 ਸਾਲ ਦੀ ਉਮਰ ‘ਚ ਦੁਨੀਆਂ ਕਿਹਾ ਅਲਵਿਦਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਦੇਸ਼ ਦੀ ਵੰਡ ਤੋਂ ਪਹਿਲਾਂ ਲਾਹੌਰ ਦੀਆਂ ਪੰਜਾਬੀ ਫ਼ਿਲਮਾਂ ਦੇ ਗੀਤਕਾਰ, ਉਰਦੂ ਅਤੇ ਪੰਜਾਬ ਕਵੀ ਬਖ਼ਸ਼ੀ ਰਾਮ ਕੌਸ਼ਲ ਦਾ ਲੁਧਿਆਣਾ ਵਿਚ ਬੀਤੇ ਦਿਨ ਦਿਹਾਂਤ ਹੋ ਗਿਆ ਹੈ....

Bakshi Ram Kaushal

ਜਲੰਧਰ : ਦੇਸ਼ ਦੀ ਵੰਡ ਤੋਂ ਪਹਿਲਾਂ ਲਾਹੌਰ ਦੀਆਂ ਪੰਜਾਬੀ ਫ਼ਿਲਮਾਂ ਦੇ ਗੀਤਕਾਰ, ਉਰਦੂ ਅਤੇ ਪੰਜਾਬ ਕਵੀ ਬਖ਼ਸ਼ੀ ਰਾਮ ਕੌਸ਼ਲ ਦਾ ਲੁਧਿਆਣਾ ਵਿਚ ਬੀਤੇ ਦਿਨ ਦਿਹਾਂਤ ਹੋ ਗਿਆ ਹੈ। ਦੱਸ ਦਈਏ ਕਿ ਬਖ਼ਸ਼ੀ ਰਾਮ ਕੌਸ਼ਲ 99 ਸਾਲਾਂ ਦੇ ਸੁਚੇਤ ਕਲਮਕਾਰ ਸਨ। ‘ਮਿੱਟੀ ਦਿਆ ਘੜਿਆ’ ਲਿਖਣ ਵਾਲੇ ਅਮਰ ਗੀਤਕਾਰ ਨੇ ਇਸ ਗੀਤ ਨੂੰ ਬਹੁਤੇ ਸੱਜਣ ਲੋਕ ਗੀਤ ਹੀ ਸਮਝਦੇ ਸਨ।

ਬਖ਼ਸ਼ੀ ਰਾਮ ਕੌਸ਼ਲ ਦੇ ਹੋਣਹਾਰ ਬੇਟੇ ਅਤੇ ਗੌਰਮਿੰਟ ਕਾਲਜ਼ ਫਾਰ ਗਰਲਜ਼ ਲੁਧਿਆਣਾ  ਵਿਚ ਸੰਗਤੀ ਅਧਿਆਪਕ ਪੰਜਾਬ ਗਜ਼ਲ ਗਾਇਕ ਸੁਧੀਰ ਕੌਸ਼ਲ ਦੀ ਕਈਂ ਸਾਲ ਪਹਿਲਾਂ ਜਵਾਨ ਉਮਰੇ ਮੌਤ ਨੇ ਝੰਜੋੜ ਕੇ ਰੱਖ ਦਿੱਤੀ ਸੀ ਪਰ ਫਿਰ ਵੀ ਉਹ ਅਡੋਲ ਰਹਿ ਕੇ ਸਾਹਿਤ ਸਿਰਜਣਾ ਕਰਦੇ ਹਨ। ਦੱਸ ਦਈਏ ਕਿ ਲੁਧਿਆਣਾ ਦੀਆਂ ਅਦਬੀ ਮਹਿਲਫ਼ਲਾਂ ਵਿਚ ਉਹ ਇੰਦਰਜੀਤ ਹਸਨਪੁਰੀ, ਅਜਾਇਬ ਚਿੱਤਰਕਾਰ ਅਤੇ ਸਰਾਦਰ ਪੰਛੀ ਜੀ ਨਾਲ ਅਕਸਰ ਸ਼ਾਮਲ ਹੁੰਦੇ ਸਨ।