ਗਾਇਕੀ ਦੇ ਉਸਤਾਦ ਬੱਬੂ ਮਾਨ ਨੇ ਬਾਬਾ ਫਰੀਦ ਇੰਸਟੀਚਿਊਟ ਬਠਿੰਡਾ 'ਚ ਬੰਨ੍ਹਿਆ ਰੰਗ
ਬੱਬੂ ਮਾਨ ਨੇ ਬਾਬਾ ਫਰੀਦ ਇੰਸਟੀਚਿਊਟ ਬਠਿੰਡਾ ‘ਚ ਮਚਾਇਆ ਤਹਿਲਕਾ, ਗਾਇਕੀ ਦੇ ਉਸਤਾਦ ਬੱਬੂ ਮਾਨ ਦੀ ਦੁਨੀਆਂ ਦੀਵਾਨੀ ਹੈ, ਜਿਸ ਦੀ ਝਲਕ ਦੇਖਣ ...
ਬਠਿੰਡਾ : ਬੱਬੂ ਮਾਨ ਨੇ ਬਾਬਾ ਫਰੀਦ ਇੰਸਟੀਚਿਊਟ ਬਠਿੰਡਾ ‘ਚ ਮਚਾਇਆ ਤਹਿਲਕਾ, ਗਾਇਕੀ ਦੇ ਉਸਤਾਦ ਬੱਬੂ ਮਾਨ ਦੀ ਦੁਨੀਆਂ ਦੀਵਾਨੀ ਹੈ, ਜਿਸ ਦੀ ਝਲਕ ਦੇਖਣ ਲਈ ਲੋਕ ਤਰਸਦੇ ਹਨ। ਹੁਣ ਤੱਕ ਅਨੇਕਾਂ ਹੀ ਗੀਤ ਬੱਬੂ ਮਾਨ ਦੇ ਦੁਨੀਆਂ ਨੇ ਪਸੰਦ ਕੀਤੇ ਹਨ ਅਤੇ ਉਹਨਾਂ ਦੀਆਂ ਫਿਲਮਾਂ ਨੂੰ ਵੀ ਲੋਕਾਂ ਨੇ ਖੂਬ ਸਰਾਹਿਆ ਹੈ।
ਬੀਤੇ ਕੱਲ੍ਹ ਹੀ 3 ਫਰਵਰੀ 2019 ਨੂੰ ਬਾਬਾ ਫਰੀਦ ਇੰਸਟੀਚਿਊਟ ਵਿਚ ਅਪਣੇ ਲਾਈਵ ਸ਼ੋਅ ‘ਚ ਧਮਾਕੇਦਾਰ ਪ੍ਰਦਰਸ਼ਨ ਕਰਕੇ ਪੂਰੇ ਬਠਿੰਡੇ ਵਿਚ ਤਹਿਲਕਾ ਮਚਾ ਦਿੱਤਾ। ਬੱਬੂ ਮਾਨ ਨੇ ਲਾਈਵ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਕੁੜੀਆਂ ਨੂੰ ਕਿਹਾ ਕਿ ਪਹਿਲਾਂ ਕੁੜੀਆਂ ਦਾ ਗੀਤ ਸੁਣਾਉਣ ਜਾ ਰਿਹਾ ਹਾਂ, ਫਿਰ ਉਹਨਾਂ ਨੇ ‘ਸਾਡੇ ਪਿੰਡ ਹੈ ਨੀ ਟੈਲਫੋਨ ਸੋਹਣਿਆ’ ਗੀਤ ਗਾਇਆ, ਟਰਾਲਾ, ਕਾਲਜ਼, ਮਿੱਤਰਾਂ ਦੀ ਛਤਰੀ, ਮਿਤਰਾਂ ਨੂੰ ਸ਼ੌਕ ਹਥਿਆਰਾਂ ਦਾ, ਮੇਰਾ ਗਮ, ਪੱਕੀ ਕਣਕ ਨੂੰ,
ਵਰਗੇ ਕਈਂ ਸੁਪਰ ਹਿੱਟ ਗੀਤ ਗਾ ਕੇ ਸਾਰੇ ਇੰਸਟੀਚਿਊਟ ਨੂੰ ਕੀਲ ਕੇ ਰੱਖ ਦਿੱਤਾ। ਸਾਰਿਆਂ ਬਹੁਤ ਹੀ ਪਿਆਰ ਨਾਲ ਲਾਈਵ ਸ਼ੋਅ ਦਾ ਆਨੰਦ ਮਾਣਿਆ, ਬੱਬੂ ਮਾਨ ਨੂੰ ਅਕਸਰ ਹੀ ਗਾਇਕੀ ਦੇ ਤਾਂ ਉਸਤਾਦ ਕਿਹਾ ਹੀ ਜਾਂਦਾ ਹੈ ਦੱਸ ਦੇਈਏ ਕਿ ਸਟੇਜ਼ ਉੱਤੇ ਲਾਈਵ ਸ਼ੋਅ ਦੌਰਾਨ ਵੀ ਬੱਬੂ ਮਾਨ ਨਾਲ ਕਾਲਜ਼ ਦੀਆਂ ਲੜਕੀਆਂ ਸੈਲਫ਼ੀ ਲੈਣ ਆਈਆਂ ਸੀ ਉਦੋਂ ਮੁਡਿਆਂ ਵਿਚੋਂ ਕਿਸੇ ਨੇ ਸੀਟੀ ਮਾਰੀ, ਮਾਨ ਨੇ ਤੁਰੰਤ ਹੀ ਮੁੰਡੇ ਨੂੰ ਜਵਾਬ ਦਿੱਤਾ।
ਕਿ ਘਰੇ ਵੀ ਅਪਣੀ ਬੀਬੀ ਨੂੰ ਦੇਖ ਕੇ ਸੀਟੀਆਂ ਮਾਰਦੇ ਹੁੰਦੈ, ਇਹ ਵੀ ਕਿਸੇ ਦੀ ਧੀ-ਭੈਣ ਹੈ। ਉਹਨਾਂ ਨੇ ਕਿਹਾ ਕਿ ਧੀਆਂ-ਭੈਣਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਅਕਸਰ ਹੀ ਬੱਬੂ ਮਾਨ ਲਾਈਵ ਸ਼ੋਅ ਦੌਰਾਨ ਉਹ ਖ਼ੁਦ ਅਪਣੇ ਸਾਜ਼ ਵਜਾਉਣ ਵਾਲਿਆਂ ਨੂੰ ਵੀ ਕਿਸੇ ਤਰ੍ਹਾਂ ਦਾ ਗਲਤ ਵਜਾਉਣ ‘ਤੇ ਘੂਰ ਦਿੰਦੇ ਹਨ।