Juno Awards 2024: ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ੁਭਨੀਤ ਸਿੰਘ ਜੂਨੋ ਅਵਾਰਡਸ ਲਈ ਹੋਏ ਨਾਮੀਨੇਟ

ਸਪੋਕਸਮੈਨ ਸਮਾਚਾਰ ਸੇਵਾ  | Dr. Harpreet Kaur

ਮਨੋਰੰਜਨ, ਪਾਲੀਵੁੱਡ

Juno Awards 2024: ਪੰਜਾਬੀ ਇੰਡਸਟਰੀ ਲਈ ਮਾਣ ਵਾਲੀ ਗੱਲ

Punjabi singers Karan Aujla and Shubh have been nominated for Juno Awards News in punjabi

Punjabi singers Karan Aujla and Shubh have been nominated for Juno Awards News in punjabi : ਕਰਨ ਔਜਲਾ ਤੇ ਸ਼ੁਭ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿਤੇ। ਦੋਵਾਂ ਦੀ ਫੈਨ ਫੋਲੋਇੰਗ ਵੀ ਬਹੁਤ ਹੈ। ਹੁਣ ਦੋਵਾਂ ਦੇ ਫੈਨਸ ਲਈ ਇਕ ਹੋਰ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਕਰਨ ਔਜਲਾ ਤੇ ਸ਼ੁਭ ਨੂੰ ਮਾਰਚ ਵਿੱਚ 2024 ਜੂਨੋ ਅਵਾਰਡਸ ਵਿੱਚ ਲਾਈਵ ਪ੍ਰਦਰਸ਼ਨ ਕਰਨ ਵਾਲੇ ਕਲਾਕਾਰਾਂ ਦੀ ਲਾਈਨਅੱਪ ਵਿੱਚ ਸ਼ਾਮਲ ਕੀਤਾ ਗਿਆ।

ਇਹ ਵੀ ਪੜ੍ਹੋ: Ludhiana News: ਪਤੀ ਦੀ ਝਿੜਕ ਤੋਂ ਨਾਰਾਜ਼ ਹੋ ਕੇ ਪਤਨੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਕੈਨੇਡੀਅਨ ਅਕੈਡਮੀ ਆਫ਼ ਰਿਕਾਰਡਿੰਗ ਆਰਟਸ ਐਂਡ ਸਾਇੰਸਿਜ਼ (CARAS) ਨੇ ਬੀਤੀ ਦਿਨੀ ਡਾਊਨਟਾਊਨ ਟੋਰਾਂਟੋ ਵਿਚ ਆਯੋਜਿਤ ਇੱਕ ਪ੍ਰੈਸ ਸਮਾਗਮ ਦੌਰਾਨ 53ਵੇਂ ਸਲਾਨਾ ਜੂਨੋ ਅਵਾਰਡਾਂ ਲਈ ਨਾਮਜ਼ਦ ਵਿਅਕਤੀਆਂ ਅਤੇ ਕਲਾਕਾਰਾਂ ਜੇ ਨਾਮਾਂ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: Esha Deol News: ਧੀ ਈਸ਼ਾ ਦਿਓਲ ਦਾ ਹੋਇਆ ਤਲਾਕ, 11 ਸਾਲ ਪਹਿਲਾਂ ਹੇਮਾ ਮਾਲਿਨੀ ਨੇ ਚਾਵਾਂ ਨਾਲ ਕੀਤਾ ਸੀ ਵਿਆਹ

ਜ਼ਿਕਰਯੋਗ ਹੈ ਕਿ ਕਰਨ ਔਜਲਾ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਅਕਸਰ ਹੀ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਉੱਤੇ ਆਪਣੀ ਪਰਸਨਲ ਤੇ ਪ੍ਰਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੰਸਟਾ ਸਟੋਰੀ ਸ਼ੇਅਰ ਕੀਤੀ ਹੈ। ਇਸ ਇੰਸਟਾ ਸਟੋਰੀ ਵਿੱਚ ਕਰਨ ਔਜਲਾ ਨੇ ਆਪਣੇ ਫੈਨਜ਼ ਨੂੰ ਦੱਸਿਆ ਕਿ ਉਨ੍ਹਾਂ ਦਾ  ਗੀਤ 'Softly' ਜੂਨੋ ਅਵਾਰਡਸ (Juno Awards 2024) ਲਈ ਨਾਮੀਨੇਟ ਹੋਇਆ ਹੈ। 

ਕਰਨ ਔਜਲਾ ਤੇ ਸ਼ੁਭ ਦਾ ਇਹ ਪ੍ਰਦਰਸ਼ਨ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਦੀ ਇੱਕ ਹੋਰ ਵੱਡੀ ਉਪਲਬਧੀ ਬਨਣ ਵਾਲਾ ਹੈ, ਜੋ ਉਨ੍ਹਾਂ ਦੇ ਵਿਸ਼ਾਲ ਗਲੋਬਲ ਤੇ ਰਿਜ਼ਨਲ ਖੇਤਰ ਆਕਰਸ਼ਨ ਅਤੇ ਪੰਜਾਬੀ ਸੰਗੀਤ ਜਗਤ (Punjabi Music Industry) ਦੇ ਵਿਸ਼ਵਵਿਆਪੀ ਸੰਗਮ ਨੂੰ ਦਰਸਾਉਂਦਾ ਹੈ। 

 (For more Punjabi news apart from Punjabi singers Karan Aujla and Shubh have been nominated for Juno Awards News in punjabi, stay tuned to Rozana Spokesman)