Sidhu Moosewala News: ਪੁੱਤ ਦੇ ਜਨਮ ਦੀ ਖੁਸ਼ੀ ਵਿਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੰਡੇ ਲੱਡੂ ਤੇ ਪਾਏ ਭੰਗੜੇ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

Sidhu Moosewala News: ਪਾਲ ਸਮਾਓ ਨੇ ਵੀ ਬੋਲੀਆਂ ਪਾ ਬੰਨ੍ਹਿਆ ਰੰਗ

Balkaur Singh distributed laddus and put bhangra

Balkaur Singh distributed laddus and put bhangra in the joy of the birth of his son mansa News: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਜਨਮੇ ਛੋਟੇ ਵੀਰ ਦੀ ਖੁਸ਼ੀ ਵਿੱਚ ਮਾਨਸਾ ਦੇ ਕਲਾਕਾਰ ਪਾਲ ਸਿੰਘ ਸਮਾਓ ਵੱਲੋਂ ਧਾਰਮਿਕ ਸਮਾਗਮ ਵਾਹਿਗੁਰੂ ਦਾ ਸ਼ੁਕਰਾਨਾ ਅਤੇ ਕੀਰਤਨ ਦਰਬਾਰ ਕਰਵਾਇਆ ਗਿਆ। ਸਮਾਗਮ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ: Haryana News: ਜਰਮਨੀ ਜਾ ਰਹੇ ਨੌਜਵਾਨ ਦੀ ਅੱਧ ਵਿਚਕਾਰ ਹੋਈ ਮੌਤ

ਇਸ ਦੌਰਾਨ ਫਾਰਚੂਨਰ 0008 ਦਾ ਕੇਕ ਵੀ ਕੱਟਿਆ ਗਿਆ। ਇਸ ਦੇ ਨਾਲ ਹੀ ਕਰੀਬ 2 ਸਾਲ ਬਾਅਦ ਪਾਲ ਸਿੰਘ ਸਮਾਉਂ ਨੇ ਪੈਰਾਂ ਵਿਚ ਜੁੱਤੀ ਪਾਈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਖੁਦ ਉਨ੍ਹਾਂ ਨੂੰ ਜੁੱਤੀ ਪਹਿਨਾਈ। ਇਹ ਪਲ ਬਹੁਤ ਭਾਵੁਕ ਸਨ।

 

ਇਹ ਵੀ ਪੜ੍ਹੋ: Health News: ਜਿਗਰ ਦੀ ਤੰਦਰੁਸਤੀ ਲਈ ਜ਼ਰੂਰ ਪੀਉ ਹਲਦੀ ਵਾਲਾ ਪਾਣੀ

ਦਰਅਸਲ, ਜਦੋਂ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ। ਉਸ ਤੋਂ ਬਾਅਦ ਬਾਬਾ ਸ਼੍ਰੀ ਚੰਦ ਜੀ ਕਲਚਰ ਐਂਡ ਸੋਸ਼ਲ ਵੈਲਫੇਅਰ ਟਰੱਸਟ ਸਮਾਓ ਦੇ ਮੁਖੀ ਅਤੇ ਸਮਾਜ ਸੇਵੀ ਪਾਲ ਸਿੰਘ ਸਮਾਓ ਨੇ ਪੈਰਾਂ ਵਿੱਚ ਜੁੱਤੀ ਪਾਉਣੀ ਬੰਦ ਕਰ ਦਿਤੀ ਸੀ। ਉਸ ਨੇ ਸਹੁੰ ਚੁੱਕੀ ਸੀ ਕਿ ਉਹ ਉਦੋਂ ਹੀ ਜੁੱਤੀਆਂ ਪਹਿਨੇਗਾ ਜਦੋਂ ਸਿੱਧੂ ਦੀ ਮਹਿਲ ਵਿਚ ਖੁਸ਼ੀ ਹੋਵੇਗੀ।

ਇਹ ਗੱਲ ਉਨ੍ਹਾਂ ਮੀਡੀਆ ਨਾਲ ਸਾਂਝੀ ਕੀਤੀ। ਉਹ ਸਰਦੀਆਂ, ਗਰਮੀਆਂ ਅਤੇ ਬਰਸਾਤ ਵਿੱਚ ਕਿਤੇ ਵੀ ਨੰਗੇ ਪੈਰੀਂ ਜਾਂਦੇ ਸੀ ਪਰ ਜਿਵੇਂ ਹੀ ਖੁਸ਼ੀ ਦੇ ਪਲ ਆਏ ਅਤੇ ਸਿੱਧੂ ਦੇ ਘਰ ਖੁਸ਼ੀਆਂ ਆਈਆਂ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ। ਇਸ ਦੇ ਨਾਲ ਹੀ ਉਹ ਹੁਣ ਜੁੱਤੀ ਵੀ ਪਾ ਲਈ ਹੈ। ਉਨ੍ਹਾਂ ਦੇ ਗ੍ਰਹਿ ਵਿਖੇ 5 ਤੋਂ 7 ਅਪਰੈਲ ਤੱਕ ਧਾਰਮਿਕ ਸਮਾਗਮ ਕਰਵਾਇਆ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Balkaur Singh distributed laddus and put bhangra, stay tuned to Rozana Spokesman)