‘‘ਸਿੱਖ ਧਰਮ ਨਾਲ ਬੇਇਮਾਨੀ ਬਰਦਾਸ਼ਤ ਨਹੀਂ ਕਰਾਂਗਾ’’

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਗਾਇਕ ਗੁਰਦਾਸ ਮਾਨ ਲਗਾਤਾਰ ਵਿਵਾਦਾਂ 'ਚ ਘਿਰੇ ਹੋਏ ਹਨ ਤੇ ਆਏ ਦਿਨ ਨਵਾਂ ਵਿਵਾਦ ਗੁਰਦਾਸ ਮਾਨ ਦੇ ਨਾਲ ਜੁੜ ਜਾਂਦਾ ਹੈ।

Gurdas man

ਮੁੰਬਈ : ਪੰਜਾਬੀ ਗਾਇਕ ਗੁਰਦਾਸ ਮਾਨ ਲਗਾਤਾਰ ਵਿਵਾਦਾਂ 'ਚ ਘਿਰੇ ਹੋਏ ਹਨ ਤੇ ਆਏ ਦਿਨ ਨਵਾਂ ਵਿਵਾਦ ਗੁਰਦਾਸ ਮਾਨ ਦੇ ਨਾਲ ਜੁੜ ਜਾਂਦਾ ਹੈ। ਪਹਿਲਾਂ ਗੁਰਦਾਸ ਮਾਨ ਨੇ 'ਇਕ ਰਾਸ਼ਟਰ ਇਕ ਬੋਲੀ' ਨੂੰ ਹੁੰਗਾਰਾ ਦੇ ਕੇ ਸਮੂਹ ਪੰਜਾਬੀਆਂ ਸਮੇਤ ਸਿੱਖਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਸੀ। ਅਜੇ ਇਹ ਮਸਲਾ ਠੰਡਾ ਨਹੀਂ ਪਿਆ ਕਿ ਗੁਰਦਾਸ ਮਾਨ ਨੇ ਆਪਣਾ ਸ਼ੋਅ ਹੀ ਰੱਦ ਕਰ ਦਿੱਤਾ। ਦਰਅਸਲ ਗੁਰਦਾਸ ਮਾਨ ਕਲਕੱਤਾ 'ਚ ਦੁਰਗਾ ਪੂਜਾ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ ਸਨ।

ਇਸ ਲਈ ਮਾਨ ਜਦੋਂ ਬੰਬੇ ਤੋਂ ਕਲਕੱਤਾ ਲਈ ਰਵਾਨਾ ਹੋਣ ਏਅਰਪੋਟ ਪਹੁੰਚੇ ਤਾਂ ਅਚਾਨਕ ਗੁਰਦਾਸ ਮਾਨ ਨੇ ਕਲਕੱਤਾ ਦਾ ਸ਼ੋਅ ਰੱਦ ਕਰ ਦਿੱਤਾ ਹੈ ਤੇ ਨਾਲ ਹੀ ਵਾਪਿਸ ਪਰਤ ਆਏ। ਦੱਸ ਦਈਏ ਕਿ ਇਸ ਤੋਂ ਪਹਿਲਾ ਬੀਤੇ ਦਿਨੀ ਨਰਾਤਿਆਂ ਦੇ ਸ਼ੁਭ ਦਿਨਾਂ 'ਚ ਗੁਰਦਾਸ ਮਾਨ ਵਲੋਂ  ਵੈਸ਼ਨੋ ਦੇਵੀ ਵਿਖੇ ਸ਼ੋਅ ਕੀਤਾ ਗਿਆ। ਦਰਅਸਲ ਹੋਇਆ ਇੰਝ ਕਿ ਕਲਕੱਤਾ 'ਚ ਪਹੁੰਚਣ ਤੋਂ ਪਹਿਲਾਂ ਹੀ ਜ਼ਹਾਜ 'ਚ ਗੁਰਦਾਸ ਨੂੰ ਕਿਸੇ ਵਿਅਕਤੀ ਨੇ ਸਮਾਗਮ ਦੀਆਂ ਤਸਵੀਰਾਂ ਦਿਖਾ ਦਿੱਤੀਆਂ ਸਨ। ਜਿਸ ਵਿੱਚ ਸ੍ਰੀ ਹਰਮੰਦਿਰ ਸਾਹਿਬ ਵਰਗਾ ਮਾਡਲ ਬਣਾਇਆ ਗਿਆ ਹੈ।

ਇਹ ਦੇਖਦਿਆਂ ਗੁਰਦਾਸ ਮਾਨ ਨੇ ਤੁਰੰਤ ਫੈਸਲਾ ਲੈਂਦਿਆਂ ਕਿਹਾ ਕਿ ਉਹ ਸ਼ੋਅ ਰੱਦ ਕਰ ਦਿੱਤਾ। ਗੁਰਦਾਸ ਮਾਨ ਨੇ ਕਿਹਾ ਕਿ ਉਹ ਸਿੱਖ ਧਰਮ ਨਾਲ ਬੇਈਮਾਨੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਤੇ ਅਜਿਹਾ ਕਰਨਾ ਉਨ੍ਹਾਂ ਦੀ ਨੈਤਿਕਤਾ ਅਤੇ ਆਸਥਾ ਦੇ ਖਿਲਾਫ ਹੈ ਤੇ ਇਸ ਲਈ ਉਹ ਸ਼ੋਅ ਨਹੀਂ ਕਰਨਗੇ।   ਬੇਸ਼ਕ ਗੁਰਦਾਸ ਮਾਨ ਵਲੋਂ ਇਹ ਸ਼ੋਅ ਰੱਦ ਕਰ ਦਿੱਤਾ ਗਿਆ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਕ ਗਾਇਕ ਨੂੰ ਇਹ ਪਤਾ ਨਾ ਹੋਵੇ ਕਿ ਉਹ ਸ਼ੋਅ ਕਿਥੇ ਕਰਨ ਜਾ ਰਿਹਾ ਹੈ ਇਹ ਤਾਂ ਸਿੱਧੇ ਜਾਂ ਅਸਿੱਧੇ ਤੌਰ ਤੇ ਗੁਰਦਾਸ ਮਾਨ ਵਲੋਂ ਮਾਰਿਆ ਸਟੰਟ ਹੀ ਕਿਹਾ ਜਾ ਸਕਦਾ ਹੈ।

ਕਿਉਂਕਿ ਜੇਕਰ ਅਸੀਂ ਵੀ ਕਿਤੇ ਜਾਂਦੇ ਹਾਂ ਤਾਂ ਸਭ ਤੋਂ ਪਹਿਲਾ ਉਸ ਥਾਂ ਬਾਰੇ ਹੀ ਪਤਾ ਕਰਦੇ ਹਾਂ ਕਿ ਕਿਵੇਂ ਦੀ ਜਗ੍ਹਾ ਹੈ ਪਰ ਮਾਨ ਸਾਬ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਤਾਂ ਫਲਾਈਟ ਵਿਚ ਹੀ ਪਤਾ ਲੱਗਾ। ਇਕ ਪਾਸੇ ਚੰਗੀ ਗੱਲ ਇਹ ਵੀ ਹੈ ਕਿਉਂਕਿ ਇਕ ਰਾਸ਼ਟਰ ਇਕ ਬੋਲੀ ਦਾ ਬਿਆਨ ਦੇ ਕੇ ਘਿਰੇ ਗੁਰਦਾਸ ਮਾਨ ਦਾ ਤਾਂ ਪਹਿਲਾ ਹੀ ਦੇਸ਼ਾਂ ਵਿਦੇਸ਼ਾਂ ਵਿਚ ਵਿਰੋਧ ਹੋ ਰਿਹਾ ਹੈ ਤੇ ਜੇਕਰ ਗੁਰਦਾਸ ਮਾਨ ਇਸ ਸ਼ੋਅ ਵਿਚ ਹਿੱਸਾ ਲੈ ਲੈਂਦੇ ਤਾਂ ਇਕ ਹੋਰ ਨਵੀਂ ਮੁਸ਼ਕਿਲ ਗੁਰਦਾਸ ਮਾਨ ਦੇ ਸਿਰ ਪੈ ਜਾਣੀ ਸੀ ਕਿਉਂਕਿ ਇਹ ਮੰਦਿਰ ਤਾਂ ਪਹਿਲਾ ਹੀ ਹਰਿਮੰਦਰ ਸਾਹਿਬ ਦੀ ਕਾਪੀ ਕਰਕੇ ਵਿਵਾਦਾਂ ਵਿਚ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।