ਗੁਰਦਾਸ ਮਾਨ ਵੱਲੋਂ 550ਵੇਂ ਪ੍ਰਕਾਸ਼ ਪੁਰਬ 'ਤੇ ਸੁਲਤਾਨਪੁਰ ਲੋਧੀ ਵਿਖੇ 15 ਲੱਖ ਦੀ ਸੇਵਾ

ਏਜੰਸੀ

ਮਨੋਰੰਜਨ, ਪਾਲੀਵੁੱਡ

ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਕੈਨੇਡਾ ਦੇ ਆਪਣੇ ਸ਼ੋਅ ਤੋਂ ਬਾਅਦ ਵਤਨ ਪਰਤ ਆਏ ਹਨ। ਉਨ੍ਹਾਂ ਆਉਂਦਿਆਂ ਹੀ

Gurdas Maan reached in Gurdwara ber sahib

ਜਲੰਧਰ :  ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਕੈਨੇਡਾ ਦੇ ਆਪਣੇ ਸ਼ੋਅ ਤੋਂ ਬਾਅਦ ਵਤਨ ਪਰਤ ਆਏ ਹਨ। ਉਨ੍ਹਾਂ ਆਉਂਦਿਆਂ ਹੀ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨ ਕੀਤੇ। ਇਸ ਮੌਕੇ ਗੁਰਦਾਸ ਮਾਨ ਨਾਂ ਸਿਰਫ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ ਸਗੋਂ ਕਥਾ ਅਤੇ ਕੀਰਤਨ ਦਾ ਅਨੰਦ ਵੀ ਮਾਣਿਆ।

ਖਬਰਾਂ ਮੁਤਾਬਕ ਗੁਰਦਾਸ ਮਾਨ ਨੇ ਬਾਬਾ ਮੁਰਾਦ ਸ਼ਾਹ ਟਰੱਸਟ ਵੱਲੋਂ 15 ਲੱਖ ਦਾ ਚੈੱਕ ਵੀ ਗੁਰਦੁਆਰਾ ਸਾਹਿਬ 'ਚ ਭੇਂਟ ਕੀਤਾ। ਦੱਸ ਦਈਏ ਕਿ ਗੁਰਦਾਸ ਮਾਨ ਆਪਣੇ ਪਰਿਵਾਰ ਨਾਲ ਸੁਲਤਾਨਪੁਰ ਲੋਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੇ ਸਨ। ਗੁਰਦੁਆਰੇ ਸਾਹਿਬ 'ਚ ਦੋ ਘੰਟੇ ਬਿਤਾਉਣ ਮਗਰੋਂ ਗੁਰਦਾਸ ਮਾਨ ਦੇਰ ਰਾਤ 11 ਵਜੇ ਦੇ ਕਰੀਬ ਆਪਣੇ ਪਰਿਵਾਰ ਸਮੇਤ ਨਕੋਦਰ 'ਚ ਬਾਬਾ ਮੁਰਾਦ ਸ਼ਾਹ ਦੇ ਡੇਰੇ ਨੂੰ ਰਵਾਨਾ ਹੋ ਗਏ ਸਨ।

ਗੁਰਦਾਸ ਮਾਨ ਨੇ ਇਸ ਗੁਰਦੁਆਰਾ ਸਾਹਿਬ 'ਚ ਤਕਰੀਬਨ 3 ਘੰਟੇ ਬਤੀਤ ਕੀਤੇ। ਪ੍ਰਬੰਧਕ ਕਮੇਟੀ ਵੱਲੋਂ ਗੁਰਦਾਸ ਮਾਨ ਨੂੰ ਸਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਬਾਅਦ ਗੁਰਦਾਸ ਮਾਨ ਨੇ ਗੁਰੂ ਘਰ 'ਚ ਪੰਗਤ 'ਚ ਬੈਠ ਕੇ ਲੰਗਰ ਛਕਿਆ ਅਤੇ ਭਾਂਡਿਆਂ ਦੀ ਸੇਵਾ ਵੀ ਕੀਤੀ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ