Nseeb v/s Diljit Dosanjh News: ਪੰਜਾਬੀ ਗਾਇਕ ਨਸੀਬ ਨੂੰ ਦਿਲਜੀਤ ਦੁਸਾਂਝ ਨੇ ਦਿੱਤਾ ਕਰਾਰਾ ਜਵਾਬ
Nseeb v/s Diljit Dosanjh News: ਨਸੀਬ ਨੇ ਦਿਲਜੀਤ ਦੁਸਾਂਝ ਦੇ ਟੋਪੀ ਪਾਉਣ 'ਤੇ ਨਿਸ਼ਾਨਾ ਸਾਧਿਆ ਸੀ।
Nseeb v/s Diljit Dosanjh News in punjabi: ਪੰਜਾਬੀ ਕਲਾਕਾਰ ਨਸੀਬ ਤੇ ਦਿਲਜੀਤ ਦੁਸਾਂਝ ਵਿਚਾਲੇ ਆਪਸੀ ਜੰਗ ਸ਼ੁਰੂ ਹੋ ਗਈ ਹੈ। ਹੁਣ ਦਿਲਜੀਤ ਦੁਸਾਂਝ ਨੇ ਗਾਇਕ ਨਸੀਬ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਇੰਸਟਾਗ੍ਰਾਮ 'ਤੇ ਸਟੋਰੀ ਪੋਸਟ ਕਰਦੇ ਹੋਏ ਕਿਹਾ ਕਿ ''ਸਭ ਗੋਬਿੰਦ ਹੈ'' ਨਸੀਬ ਵੀਰੇ ਬਹੁਤ ਬਹੁਤ ਪਿਆਰ ਤੁਹਾਨੂੰ। ਰੱਬ ਤੁਹਾਨੂੰ ਬਹੁਤ ਤਰੱਕੀ ਦੇਵੇ ਤੇ ਚੜ੍ਹਦੀਕਲਾ ‘ਚ ਰੱਖੇ ਉਹ (ਰੱਬ) ਆਪ ਹੀ ਬੋਲ ਰਿਹਾ ਹੈ ਤੇ ਆਪ ਹੀ ਜਵਾਬ ਵੀ ਦੇ ਰਿਹਾ ਹੈ। ਮੇਰੇ ਵੱਲੋਂ ਸਿਰਫ ਤੁਹਾਨੂੰ ਪਿਆਰ ਹੀ ਹੈ, ਸ਼ੁਕਰ। ਦਿਲਜੀਤ ਦੁਸਾਂਝ ਦੀ ਇਸ ਪੋਸਟ 'ਤੇ ਪ੍ਰਸੰਸ਼ਕ ਪ੍ਰਤੀਕਰਮ ਦੇ ਰਹੇ ਹਨ।
ਇਹ ਵੀ ਪੜ੍ਹੋ: Haryana News : ਭਾਰਤ ਵਿਚ ਕੁਲਫੀ ਵੇਚ ਕੇ ਆਪਣੇ ਪ੍ਰਵਾਰ ਦਾ ਢਿੱਡ ਭਰ ਰਹੇ ਪਾਕਿ ਦੇ ਸਾਬਕਾ ਸੰਸਦ ਮੈਂਬਰ ਦਿਵਿਆਰਾਮ
ਆਖਰ ਪਹਿਲਾਂ ਨਸੀਬ ਨੇ ਕੀ ਕਿਹਾ ਸੀ?
ਨਸੀਬ ਨੇ ਇਕ ਇੰਸਟਾਗ੍ਰਾਮ ਸਟੋਰੀ ਪਾ ਕੇ ਦਿਲਜੀਤ ਦੁਸਾਂਝ ਦੇ ਟੋਪੀ ਪਾਉਣ 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਇਸ ਪੋਸਟ ਵਿਚ ਦਿਲਜੀਤ ਦੁਸਾਂਝ ਦਾ ਗੀਤ 'ਮੈਂ ਹੂੰ ਪੰਜਾਬ' ਨਾਲ ਸ਼ੇਅਰ ਕੀਤਾ ਸੀ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਤੁਸੀਂ ਪੰਜਾਬ ਨਹੀਂ ਹੋ, ਜਾ ਕੇ ਪੱਗ ਬੰਨਣੀ ਸਿੱਖੋ। ਪੰਜਾਬ ਡਰਪੋਕਾਂ ਦਾ ਨਹੀਂ, ਯੋਧਿਆਂ ਦਾ ਹੈ।
ਇਸ ਤੋਂ ਬਾਅਦ ਦਿਲਜੀਤ ਨੇ ਨਸੀਬ ਨੂੰ ਇੰਸਟਾਗ੍ਰਾਮ ਰਾਹੀਂ ਕਰਾਰਾ ਜਵਾਬ ਦਿੱਤਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Nseeb v/s Diljit Dosanjh News in punjabi, stay tuned to Rozana Spokesman)
Update Here