ਫ਼ਿਲਮ 'ਇਕ ਸੰਧੂ ਹੁੰਦਾ ਸੀ' ਦੇ ਪਹਿਲੇ ਗੀਤ ਦੇ ਰਿਲੀਜ਼ ਹੁੰਦੇ ਹੀ ਚਾਰੇ ਪਾਸੇ ਹੋਏ ਚਰਚੇ

ਏਜੰਸੀ

ਮਨੋਰੰਜਨ, ਪਾਲੀਵੁੱਡ

ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ ਕਿ...

Ik sandhu hunda si first song charche

ਜਲੰਧਰ: ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ ਇਕ ਸੰਧੂ ਹੁੰਦਾ ਸੀ ਟ੍ਰੈਂਡਿੰਗ ਚ ਚਲ ਰਹੀ ਹੈ। ਹਰ ਇਕ ਦੀ ਜ਼ੁਬਾਨ ਤੇ ਇਸ ਫ਼ਿਲਮ ਦਾ ਹੀ ਨਾਮ ਛਾਇਆ ਹੋਇਆ ਹੈ। ਗੋਲਡਨ ਬ੍ਰਿਜ ਫਿਲਮਜ਼ ਐਂਡ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਨੇ ਇਸ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਕਰ ਦਿੱਤਾ ਹੈ ਜਿਸ ਦਾ ਨਾਮ ਹੈ ਚਰਚੇ।

ਇਸ ਡਿਊਟ ਗੀਤ ਨੂੰ ਆਵਾਜ਼ ਸ਼ਿਪਰਾ ਗੋਇਲ ਤੇ ਗਿੱਪੀ ਗਰੇਵਾਲ ਨੇ ਦਿੱਤੀ ਹੈ। ਇਹ ਗੀਤ ਹੈਪੀ ਰਾਏਕੋਟੀ ਵਲੋਂ ਲਿਖਿਆ ਗਿਆ ਹੈ, ਜਦੋਂ ਕਿ ਇਸ ਦਾ ਮਿਊਜ਼ਿਕ 'ਦੇਸੀ ਕਰਿਊ' ਨੇ ਤਿਆਰ ਕੀਤਾ ਹੈ। ਹਾਲ ਹੀ ਵਿਚ ਰਿਲੀਜ਼ ਹੋਏ 'ਚਰਚੇ' ਗੀਤ ਨੂੰ ਯੂ-ਟਿਊਬ 'ਤੇ 2 ਮਿਲੀਅਨ ਦੇ ਕਰੀਬ ਦੇਖਿਆ ਜਾ ਚੁੱਕਾ ਹੈ। ਇਹ ਗੀਤ ਯੂਟਿਊਬ ਦੀ ਟਰੈਂਡਿੰਗ ਲਿਸਟ ਵਿਚ ਨੰਬਰ 3 'ਤੇ ਹੈ।

ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ ਕਿ 'ਇੱਕ ਸੰਧੂ ਹੁੰਦਾ ਸੀ' ਫਿਲਮ ਮਨੋਰੰਜਨ ਭਰਪੂਰ ਪੈਕੇਜ ਹੋਵੇਗੀ, ਜੋ ਹੁੰਗਾਰਾ ਫਿਲਮ ਦੇ ਟੀਜ਼ਰ ਤੇ ਟ੍ਰੇਲਰ ਨੂੰ ਮਿਲਿਆ ਹੈ, ਉਹ ਬਾ-ਕਮਾਲ ਹੈ। ਅਸੀਂ ਉਮੀਦ ਕਰਦੇ ਹਾਂ ਕਿ ਲੋਕ 'ਚਰਚੇ' ਗੀਤ ਨੂੰ ਵੀ ਜ਼ਰੂਰ ਪਸੰਦ ਕਰਨਗੇ। ਦੱਸਣਯੋਗ ਹੈ ਕਿ 'ਇਕ ਸੰਧੂ ਹੁੰਦਾ ਸੀ' ਫਿਲਮ ਦੋਸਤੀ, ਪਿਆਰ, ਐਕਸ਼ਨ ਅਤੇ ਰੋਮਾਂਸ ਦਾ ਕੰਪਲੀਟ ਪੈਕਜ ਹੈ, ਜੋ ਨੌਜਵਾਨਾਂ ਨੂੰ ਕਾਲਜ ਦੇ ਦਿਨਾਂ ਦੀ ਯਾਦ ਦਿਵਾਏਗੀ।

ਇਸ ਫਿਲਮ 'ਚ ਗਿੱਪੀ ਗਰੇਵਾਲ ਅਤੇ ਨੇਹਾ ਸ਼ਰਮਾ ਮੁੱਖ ਕਿਰਦਾਰ 'ਚ ਹਨ। ਉਨ੍ਹਾਂ ਤੋਂ ਇਲਾਵਾ ਧੀਰਜ ਕੁਮਾਰ, ਬੱਬਲ ਰਾਏ, ਰਘਵੀਰ ਬੋਲੀ, ਰੌਸ਼ਨ ਪ੍ਰਿੰਸ ਅਹਿਮ ਭੂਮਿਕਾ ਨਿਭਾਅ ਰਹੇ ਹਨ। ਰਾਕੇਸ਼ ਮਹਿਤਾ ਨੇ ਇਸ ਐਕਸ਼ਨ ਅਤੇ ਰੋਮਾਂਟਿਕ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ।

ਇਸ ਸਾਰੇ ਪ੍ਰਾਜੈਕਟ ਨੂੰ ਬੱਲੀ ਸਿੰਘ ਕੱਕੜ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦਾ ਮਿਊਜ਼ਿਕ 'ਹੰਬਲ ਮਿਊਜ਼ਿਕ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। 'ਇੱਕ ਸੰਧੂ ਹੁੰਦਾ ਸੀ' 28 ਫਰਵਰੀ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ। ਫਿਲਮ ਨੂੰ ਓਮਜੀ ਗਰੁੱਪ ਵਲੋਂ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।