1 ਫਰਵਰੀ ਨੂੰ ਰਿਲੀਜ਼ ਹੋਵੇਗਾ ਫ਼ਿਲਮ 'ਇਕ ਸੰਧੂ ਹੁੰਦਾ ਸੀ' ਦਾ ਰੋਮਾਂਟਿਕ-ਐਕਸ਼ਨ ਭਰਪੂਰ ਟ੍ਰੇਲਰ

ਏਜੰਸੀ

ਮਨੋਰੰਜਨ, ਪਾਲੀਵੁੱਡ

ਗਿਪੀ ਗਰੇਵਾਲ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਤੋਂ ਇਕ...

Gippy Grewal Confirms Ik Sandhu Hunda Si Trailer Date

ਜਲੰਧਰ: ਬੈਕ-ਟੂ-ਬੈਕ ਪੋਸਟਰ ਸਾਂਝੇ ਕਰਨ ਤੋਂ ਬਾਅਦ ਗਿੱਪੀ ਗਰੇਵਾਲ ਨੇ ਆਗਾਮੀ ਰੋਮਾਂਟਿਕ-ਐਕਸ਼ਨ ਡ੍ਰਾਮਾ ਫ਼ਿਲਮ ਇਕ ਸੰਧੂ ਹੁੰਦਾ ਸੀ ਵਿਚ ਪਾਤਰਾਂ ਬਾਰੇ ਥੋੜੀ ਝਾਤ ਮਾਰੀ ਹੈ। ਫ਼ਿਲਮ ਵਿਚ ਪਹਿਲੀ ਵਾਰ ਨੇਹਾ ਸ਼ਰਮਾ ਨਾਲ ਗਿੱਪੀ ਗਰੇਵਾਲ ਦੀ ਜੋੜੀ ਵਿਖਾਈ ਦੇਵੇਗੀ। ਗਿੱਪੀ ਗਰੇਵਾਲ ਸੰਧੂ ਦੀ ਭੂਮਿਕਾ ਵਿਚ ਦਿਖਾਈ ਦੇਣਗੇ ਅਤੇ ਨੇਹਾ ਸਿਮਰਨ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

ਗਿੱਪੀ ਗਰੇਵਾਲ ਨੇ ਅਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਤੇ ਜਾ ਕੇ ਫ਼ਿਲਮ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਲਿਖਿਆ .@IkSandhuHundaSi trailer releasing on 1st feb 2020. @Officialneha @TheHumbleMusic #gippygrewal” ਫ਼ਿਲਮ ਦਾ ਟ੍ਰੇਲਰ ਕੱਲ੍ਹ ਯਾਨੀ 1 ਫਰਵਰੀ 2020 ਨੂੰ ਰਿਲੀਜ਼ ਹੋਵੇਗਾ। ਫਿਲਮ ਰਾਕੇਸ਼ ਮਹਿਤਾ ਨੇ ਬਣਾਈ ਹੈ। ਗੋਲਡਨ ਬ੍ਰਿਜ ਫਿਲਮਾਂ ਅਤੇ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੁਆਰਾ ਨਿਰਮਿਤ, ਫਿਲਮ 28 ਫਰਵਰੀ, 2020 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਇਸ ਦੌਰਾਨ ਗਿੱਪੀ ਨੇ ਸਪਨਾ ਪੱਬੀ ਅਤੇ ਰਣਜੀਤ ਬਾਵਾ ਸਟਾਰਰ ਫਿਲਮ ‘ਕਾਲੇ ਕੱਛਿਆਂ ਵਾਲੇ’ ਦਾ ਨਿਰਮਾਣ ਵੀ ਕੀਤਾ ਹੈ ਅਤੇ ਕੈਰੀ ਆਨ ਜੱਟਾ 3 ਲਈ ਸ਼ੂਟ ਸ਼ੁਰੂ ਕੀਤੀ ਹੈ। ਇੱਕ ਸੰਧੂ ਹੁੰਦਾ ਸੀ’ ਫ਼ਿਲਮ ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ, ਇਸ ਫ਼ਿਲਮ ਵਿੱਚ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਗਿੱਪੀ ਗਰੇਵਾਲ ਨਾਲ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਰੌਸ਼ਨ ਪ੍ਰਿੰਸ, ਬੱਬਲ ਰਾਏ ਤੇ ਧੀਰਜ ਕੁਮਾਰ ਵੀ ਨਜ਼ਰ ਆਉਣਗੇ।

ਗਿਪੀ ਗਰੇਵਾਲ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਤੋਂ ਇਕ ਸੁਪਰਹਿੱਟ ਗੀਤ ਦਿੱਤੇ ਹਨ ਜਿਹਨਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ। ਗਿੱਪੀ ਗਰੇਵਾਲ ਸ਼ਰਾਬੀ, ਟੌਰ, ਅਤੇ ਕਾਰ ਨੱਚਦੀ ਵਰਗੇ ਸੁਪਰਹਿੱਟ ਗਾਣੇ ਕਰ ਚੁੱਕੇ ਹਨ। ਗਾਇਕ ਗਿੱਪੀ ਗਰੇਵਾਲ ਦੀ ਫ਼ਿਲਮ ‘ਡਾਕਾ’ ਬਾਕਸ ਆਫ਼ਿਸ ਤੇ ਹਿੱਟ ਹੋਈ ਹੈ।

ਇਹ ਫ਼ਿਲਮ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਈ ਹੈ ਕਿਉਂਕਿ ਇਸ ਵਿੱਚ ਦਰਸ਼ਕਾਂ ਦੇ ਮਨੋਰੰਜਨ ਲਈ ਹਰ ਤਰ੍ਹਾਂ ਦਾ ਮਸਾਲਾ ਮੌਜੂਦ ਹੈ। ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਪੰਜਾਬੀ ਫਿਲਮ ਇੰਡਸਟਰੀ ‘ਚ ਕਾਫੀ ਸਰਗਰਮ ਹਨ। ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਖਤਰਨਾਕ’ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।