ਬੱਬੂ ਮਾਨ ਆਪਣੀ ਜਮੀਨ ‘ਚ ਬੇਸਹਾਰਾ ਗਰੀਬਾਂ ਨੂੰ ਬਣਾ ਕੇ ਦੇਣਗੇ ਘਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬ ਦਾ ਪ੍ਰਸਿੱਧ ਕਲਾਕਾਰ ਬੱਬੂ ਮਾਨ ਜੋ ਕੇ ਪੰਜਾਬ ਦੇ ਨੌਜਵਾਨਾਂ ਦੀ ਰਗ-ਰਗ...

Babbu Maan

ਸ਼੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ ਦਾ ਪ੍ਰਸਿੱਧ ਕਲਾਕਾਰ ਬੱਬੂ ਮਾਨ ਜੋ ਕੇ ਪੰਜਾਬ ਦੇ ਨੌਜਵਾਨਾਂ ਦੀ ਰਗ-ਰਗ ‘ਚ ਵਸਦੈ ਅਤੇ ਉਸਦਾ ਨਾਮ ਸੁਣ ਕੇ ਹੀ ਲੋਕ ਵਾਹ ਵਾਹ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ, ਉੱਥੇ ਹੀ ਹੁਣ ਬੱਬੂ ਮਾਨ ਦੀ ਸੋਚ ਬਾਰੇ ਵੀ ਜਾਣ ਕੇ ਲੋਕ ਉਹਨਾਂ ਦੀ ਤਾਰੀਫ਼ ਕਰਨ ਅਤੇ ਦੁਆਵਾਂ ਦੇਣ ਲਈ ਮਜ਼ਬੂਰ ਹੋ ਜਾਣਗੇ।

ਦਅਰਸਲ, ਬੱਬੂ ਮਾਨ ਵੱਲੋਂ ਹੁਣ ਬਾਬੇ ਨਾਨਕ ਦੇ ਸੰਦੇਸ਼ ‘ਤੇ ਡੱਟ ਕੇ ਪਹਿਰਾ ਦਿੱਤਾ ਜਾ ਰਿਹੈ ਹੈ। ਬੱਬੂ ਮਾਨ ਹੁਣ ਆਪਣੀ ਨਿੱਜੀ ਜ਼ਮੀਨ ‘ਚੋਂ ਬੇਸਹਾਰਾਂ ਲੋਕਾਂ ਲਈ ਘਰ ਬਣਾ ਕੇ ਦੇ ਰਹੇ ਹਨ। ਜਿਸਦਾ ਨਾਮ ਬੱਬੂ ਮਾਨ ਫੈਨ ਕਲੋਨੀ ਰੱਖਿਆ ਜਾਵੇਗਾ।

ਬੱਬੂ ਮਾਨ ਦੇ ਜੱਦੀ ਪਿੰਡ ਖੰਟ ਮਾਨਪੁਰ ਵਿਖੇ ਬਣਨ ਵਾਲੀ ਇਸ ਫੈਨ ਕਾਲੋਨੀ ਵਿਚ ਬੇਸਹਾਰਾ ਲੋੜਵੰਦ ਕਿਸੇ ਵੀ ਜਾਤ ਧਰਮ ਮਜ਼ਹਬ ਦੇ ਬੇਘਰੇ ਲੋਕ ਆ ਕੇ ਆਪਣੀ ਜ਼ਿੰਦਗੀ ਬਸਰ ਕਰ ਸਕਣਗੇ।

ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਉੱਘੇ ਗਾਇਕ ਬੱਬੂ ਮਾਨ ਵੱਲੋਂ ਖੰਟ ਮਾਨਪੁਰ ਵਿਖੇ ਬਣਾਈ ਜਾਣ ਵਾਲੀ ਫੈਨ ਕਾਲੋਨੀ ਵਿਚ ਬੱਬੂ ਮਾਨ ਵੱਲੋਂ ਬੇਘਰੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ, ਜੋ ਕਿ ਬਹੁਤ ਵੱਡੀ ਸ਼ਲਾਘਾਯੋਗ ਅਤੇ ਪ੍ਰਸੰਸਾ ਵਾਲੀ ਗੱਲ ਹੈ ਤੇ ਪਿੰਡ ਵਾਲਿਆਂ ਵੱਲੋਂ ਇਸ ਉੱਦਮ ਨੂੰ ਬੇਹੱਦ ਸਲਾਹਿਆ ਜਾ ਰਿਹਾ ਹੈ।

ਦੱਸ ਦਈਏ ਕਿ ਪਿੰਡ ਖਾਨਪੁਰ ਖੰਟ ਮਾਨਪੁਰ ਵਿਚ ਬਣਨ ਵਾਲੀ ਫੈਨ ਕਲੋਨੀ ਵਿਚ ਛਾਂਦਾਰ ਫਲਦਾਰ ਅਤੇ ਔਰਗੈਨਿਕ ਫਲਾਂ ਦੇ ਬੂਟੇ ਲਗਾਏ ਜਾਣਗੇ, ਜਿਸ ਨਾਲ ਕਾਲੋਨੀ ਦਾ ਵਾਤਾਵਰਨ ਹਰਾ ਭਰਾ ਤੇ ਖਿੜਿਆ ਰਹੇਗਾ।