ਗੁਰਦਾਸ ਮਾਨ ਦੇ ਬੇਟੇ ਦਾ ਸਾਬਕਾ ਮਿਸ ਇੰਡੀਆ ਨਾਲ ਹੋਇਆ ਵਿਆਹ, ਬੱਬੂ ਮਾਨ ਨੇ ਲਾਈਆਂ ਰੌਣਕਾਂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪ੍ਰਸਿੱਧ ਗਾਇਕ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਅਤੇ ਸਾਬਕਾ ਮਿਸ...

Gurdas maan Son Wedding

ਚੰਡੀਗੜ੍ਹ: ਪ੍ਰਸਿੱਧ ਗਾਇਕ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਅਤੇ ਸਾਬਕਾ ਮਿਸ ਇੰਡੀਆ ਅਤੇ ਅਦਾਕਾਰਾ ਸਿਮਰਨ ਕੌਰ ਮੁੰਡੀ ਸ਼ੁੱਕਰਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੰਨ ਗਏ। ਮਾਲ ਰੋਡ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ‘ਚ ਦੋਨਾਂ ਦਾ ਆਨੰਦ ਕਾਰਜ ਹੋਇਆ। ਇਸਤੋਂ ਬਾਅਦ ਹੋਟਲ ਨੀਮਰਾਣਾ ਵਿੱਚ ਲਗਪਗ 600 ਮਹਿਮਾਨਾਂ ਲਈ ਕੋਲੋਨਿਅਲ ਲੰਚ ਦਾ ਪ੍ਰਬੰਧ ਕੀਤਾ ਗਿਆ।

ਵਿਆਹ ਸਮਾਗਮ ਲਈ ਗੁਰਦਾਸ ਮਾਨ ਵੀਰਵਾਰ ਨੂੰ ਹੀ ਪੂਰੇ ਪਰਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਪਟਿਆਲਾ ਪਹੁੰਚ ਗਏ ਸਨ।  ਸ਼ੁੱਕਰਵਾਰ ਦੁਪਹਿਰ ਕਰੀਬ 12 ਬਜੇ ਮਾਨ ਪਰਵਾਰ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਪੁੱਜੇ। ਬੇਟੇ ਦੇ ਆਨੰਦ ਕਾਰਜ ਤੋਂ ਬਾਅਦ ਜਿਵੇਂ ਹੀ ਗੁਰਦਾਸ ਮਾਨ ਬਾਹਰ ਪੁੱਜੇ ਤਾਂ ਗੁਰਦੁਆਰਾ ਸਾਹਿਬ ਵਿੱਚ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ।

ਗੁਰਦਾਸ ਮਾਨ ਨੇ ਵੀ ਕਿਸੇ ਨੂੰ ਨਿਰਾਸ਼ ਨਹੀਂ ਕੀਤਾ ਅਤੇ ਪ੍ਰਸ਼ੰਸਕਾਂ ਦੇ ਨਾਲ ਖੂਬ ਸੇਲਫੀਆਂ ਖਿੱਚਵਾਈਆਂ। ਉੱਥੇ ਹੀ ਕਈ ਨਾਮਵਾਰ ਗਾਇਕ ਅਤੇ ਅਦਾਕਾਰ ਗੁਰਿਕ ਮਾਨ ਦੇ ਵਿਆਹ ਮੌਕੇ ਖਿੱਚ ਦਾ ਕੇਂਦਰ ਬਣੇ, ਬੱਬੂ ਮਾਨ, ਬਾਦਸ਼ਾਹ, ਜੈਜੀ ਬੀ ਹੋਰ ਵੀ ਕਈ ਵੱਡੇ-ਵੱਡੇ ਗਾਇਕਾਂ ਨੇ ਸ਼ਿਰਕਤ ਕੀਤੀ। ਦੀਪਿਕਾ-ਰਣਬੀਰ ਦੇ ਵਿਆਹ ‘ਚ ਜਿਸ ਸੰਜੈ ਵਜੀਰਾਨੀ ਨੇ ਕੈਟਰਿੰਗ ਕੀਤੀ ਸੀ।

ਸ਼ੁੱਕਰਵਾਰ ਨੂੰ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਦੇ ਵਿਆਹ ‘ਚ ਵੀ ਉਨ੍ਹਾਂ ਨੇ ਹੀ ਮਹਿਮਾਨਾਂ ਲਈ ਖਾਣਾ ਬਣਵਾਇਆ। ਹਾਈ ਪ੍ਰੋਫਾਇਲ ਮਹਿਮਾਨਾਂ ਨੂੰ ਉਨ੍ਹਾਂ ਦੀ ਪਸੰਦ ਦੀਆਂ ਸ਼ਾਨਦਾਰ ਡਿਸ਼ੇਜ ਪਰੋਸੀਆਂ ਜਾ ਸਕਣ, ਇਸ ਗੱਲ ‘ਤੇ ਪੂਰਾ ਧਿਆਨ ਦਿੱਤਾ ਗਿਆ ਸੀ। ਸਾਰੇ ਮਹਿਮਾਨਾਂ ਨੂੰ ਬੈਠਾ ਕੇ ਖਾਣਾ ਸਰਵ ਕੀਤਾ ਗਿਆ। ਇਸਤੋਂ ਲਈ ਟੇਬਲਾਂ ਨੂੰ ਬੇਹੱਦ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਸੀ।

ਮੈਨਿਊ ਵਿੱਚ ਗੁਰਿਕ ਮਾਨ ਦੇ ਵਿਦੇਸ਼ੀ ਮਹਿਮਾਨਾਂ ਲਈ ਖਾਸ ਪ੍ਰਬੰਧ ਸੀ। ਵੇਲਕਮ ਡਰਿੰਕਸ ਵਿੱਚ ਟੈਮਾਰਿੰਡ ਮੈਗਰੀਟਾ ਖਾਸ ਸੀ। ਕਲਾਸਿਕਲ ਡਿਸ਼ੇਜ ਵਿੱਚ ਨਾਨ ਵੇਜੀਟੇਰਿਅਨ ਮਹਿਮਾਨਾਂ ਲਈ ਮੁਰਗ ਈਰਾਨੀ ਟਿੱਕਿਆ, ਅੰਮ੍ਰਿਤਸਰੀ ਫਿਸ਼ ਫਰਾਈ ਸੀ, ਉਥੇ ਹੀ ਵੇਜੀਟੇਰਿਅਨ ਲਈ ਭਿੰਡੀ ਕੁਰਕੁਰੀ ਅਤੇ ਦਾਲ ਬੁਖਾਰਾ ਸੀ। ਮਿੱਠੇ ਵਿੱਚ ਬੇਲਜਿਅਨ ਚਾਕਲੇਟ ਆਇਸਕਰੀਮ, ਐਪਲ ਕਰੰਬਲ ਕਸਟਰਡ, ਸੀਤਾਫਲ ਰਸਮਲਾਈ ਅਤੇ ਮੂੰਗ ਦਾਲ ਹਲਵਾ ਸੀ। ਕੁਲ 21 ਤਰ੍ਹਾਂ ਦੇ ਮਿੱਠੇ ਮਹਿਮਾਨਾਂ ਨੂੰ ਪਰੋਸੇ ਗਏ।