ਅੰਮ੍ਰਿਤ ਮਾਨ ਦਾ ਗੀਤ 'ਟਰੇਂਡਿੰਗ ਨਖ਼ਰਾ' ਯੂਟਿਊਬ 'ਤੇ ਛਾਇਆ, ਵੀਡੀਓ 11 ਕਰੋਡ਼ ਦੇ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਗੀਤ ਸਿਰਫ਼ ਵਿਆਹ ਸ਼ਾਦੀਆਂ ਜਾਂ ਕਾਰ 'ਤੇ ਡਿਸਕਾਂ ਵਿੱਚ ਧਮਾਲਾਂ ਨਹੀਂ ਮਚਾਉਂਦੇ.....

Trending Nakhra

ਪੰਜਾਬੀ ਗੀਤ ਸਿਰਫ਼ ਵਿਆਹ ਸ਼ਾਦੀਆਂ ਜਾਂ ਕਾਰ 'ਤੇ ਡਿਸਕਾਂ ਵਿੱਚ ਧਮਾਲਾਂ ਨਹੀਂ ਮਚਾਉਂਦੇ ਸਗੋਂ ਯੂਟਿਊਬ ਉੱਤੇ ਵੀ  ਇਹਨਾਂ ਦੀ ਵਿਊਅਰਸ਼ਿਪ ਕਮਾਲ ਦੀ ਹੈ। ਪੰਜਾਬੀ ਸਿੰਗਰ ਅੰਮ੍ਰਿਤ ਮਾਨ ਦਾ ਗੀਤ 'ਟਰੇਂਡਿੰਗ ਨਖਰਾ' ਯੂਟਿਊਬ ਉੱਤੇ ਖੂਬ ਵੇਖਿਆ ਜਾ ਰਿਹਾ ਹੈ। ਅੰਮ੍ਰਿਤ ਮਾਨ ਦਾ ਇਹ ਪੰਜਾਬੀ ਗੀਤ ਯੂਟਿਊਬ ਉੱਤੇ 11 ਕਰੋਡ਼ ਦੇ ਪਾਰ ਹੋ ਚੁੱਕਿਆ ਹੈ 'ਤੇ ਹਲੇ ਵੀ ਇਸ ਰੋਮਾਂਟਿਕ ਗੀਤ ਨੂੰ ਵਾਰ-ਵਾਰ ਸੁਣਿਆ ਜਾ ਰਿਹਾ ਹੈ। ਜਿਨ੍ਹਾਂ ਪਿਆਰ ਇਸ ਗੀਤ ਦੇ ਲਿਰਿਕਸ ਨੂੰ ਮਿਲ ਰਿਹਾ ਹੈ, ਇਸਦਾ ਫਿਲਮਾਂਕਨ ਵੀ ਓੰਨੀ ਹੀ ਤਰੀਫ਼ ਬਟੋਰ ਰਹੀ ਹੈ।

ਯੂਥ ਓਰਿਅੰਟੇਡ ਹੋਣ ਦੇ ਨਾਲ ਨਾਲ ਇਸ ਗੀਤ ਦੇ ਤੇਵਰ ਅਜਿਹੇ ਹਨ ਕਿ ਇਸ ਨੂੰ ਹਰ ਉਮਰ ਦੀ ਆਡਿਅੰਸ ਪਸੰਦ ਕਰ ਰਹੀ ਹੈ। ਪੰਜਾਬੀ ਸਿੰਗਰ ਅਤੇ ਮਾਡਲ ਅੰਮ੍ਰਿਤ ਮਾਨ ਦਾ ਜਨਮ 14 ਅਪ੍ਰੈਲ 1992 ਨੂੰ ਪੰਜਾਬ  ਦੇ ਬਠਿੰਡੇ ਵਿੱਚ ਹੋਇਆ ਸੀ। ਅੰਮ੍ਰਿਤ ਮਾਨ ਜੋ ਕਿ ਆਪਣੇ ਹੇਅਰ ਸਟਾਇਲ ਅਤੇ ਦਾੜੀ ਦੀ ਵਜ੍ਹਾ ਨਾਲ ਇਕ ਖ਼ਾਸ ਤੇ ਵੱਖ ਪਹਿਚਾਣ ਰੱਖਦੇ ਹਨ। ਤੇ ਇਸੇ ਦੇ ਚਲਦੇ ਬਹੁਤ ਸਾਰੇ ਨੌਜਵਾਨ ਉਨ੍ਹਾਂ ਦੇ ਇਸ ਅੰਦਾਜ਼ ਨੂੰ ਕੌਪੀ ਕਰਨ ਦੀ ਵੀ ਕੋਸ਼ਿਸ਼ ਕਰਦੇ ਹਨ।

ਅੰਮ੍ਰਿਤ ਮਾਨ ਨਾਹੀਂ ਸਿਰਫ ਸਿੰਗਰ ਹਨ ਸਗੋਂ ਉਹ ਗੀਤਾਂ ਦੇ ਬੋਲ ਵੀ ਲਿਖਦੇ ਹਨ। ਇਸਦੇ ਇਲਾਵਾ ਉਹ ਮਾਡਲ ਵੀ ਹਨ। ਦੱਸ ਦਈਏ ਕਿ ਪੰਜਾਬੀ ਇੰਡਸਟ੍ਰੀ ਵਿਚ ਅੰਮ੍ਰਿਤ ਮਾਨ ਨੇ ਆਪਣੇ ਕਰਿਅਰ ਦੀ ਸ਼ੁਰੁਆਤ ਬਤੌਰ ਲਿਰਿਸਿਸਟ ਹੀ ਕੀਤੀ ਸੀ। ਇੰਡਸਟ੍ਰੀ ਦੇ ਸੂਰਮਾ ਦਿਲਜੀਤ ਦੁਸਾਂਝ ਲਈ ਵੀ ਅੰਮ੍ਰਿਤ ਮਾਨ ਗੀਤ ਲਿਖ ਚੁੱਕੇ ਹਨ। ਦਿਲਜੀਤ ਦੁਸਾਂਝ ਦਾ ਮਸ਼ਹੂਰ ਗੀਤ 'ਜੱਟ ਫਾਇਰ ਕਰਦਾ' ਅੰਮ੍ਰਿਤ ਮਾਨ ਦੀ ਹੀ ਲਿਖ਼ਤ ਹੈ। ਹੋਰ ਤੇ ਹੋਰ ਐਮੀ ਵਿਰਕ ਦੇ 'ਹਾਂ ਕਰਗੀ' ਗੀਤ ਦੇ ਗੀਤਕਾਰ ਵੀ ਅੰਮ੍ਰਿਤ ਮਾਨ ਹੀ ਹਨ।

ਅੰਮ੍ਰਿਤ ਮਾਨ ਨੇ ਦੇਸੀ ਦਾ ਡਰਮ, ਮੁਛ ਤੇ ਮਸ਼ੂਕ, ਕਾਲੀ ਕੈਮੇਰੋ, ਸੱਚ ਤੇ ਸੁਫ਼ਨਾ, ਬਾਗ਼ ਦਾ ਨਿਸ਼ਾਨਾ ਅਤੇ ਸ਼ਿਕਾਰ ਵਰਗੇ ਕਈ ਸੁਪਰਹਿਟ ਗੀਤ ਗਾਏ ਹਨ। ਇਨ੍ਹਾਂ ਗੀਤਾਂ ਨੇ ਅੰਮ੍ਰਿਤ ਮਾਨ ਨੂੰ ਦੁਨੀਆ ਭਰ ਵਿੱਚ ਪਹਿਚਾਣ ਦਵਾਈ। ਪੰਜਾਬੀ ਰਾਕਸਟਾਰ ਜੈਜੀ ਬੀ ਦੇ ਨਾਲ ਉਨ੍ਹਾਂ ਦਾ ਸ਼ਿਕਾਰ ਗੀਤ ਤਾਂ ਇੰਨਾ ਹਿਟ ਰਿਹਾ ਕਿ ਉਨ੍ਹਾਂ ਨੂੰ ਬੁਲੰਦੀਆਂ ਉੱਤੇ ਪਹੁੰਚਾ ਦਿੱਤਾ। ਉਹ ਪੰਜਾਬੀ ਸਿਨੇਮਾ ਵਿੱਚ ਵੀ ਛੋਟੇ ਕਿਰਦਾਰਾਂ ਨਾਲ ਦਸਤਕ  ਦੇ ਚੁੱਕੇ ਹਨ ਤੇ ਹੁਣ  ਉਨ੍ਹਾਂ ਦੇ ਫੈਨਜ਼ ਨੂੰ ਇੰਤਜਾਰ ਕਿਸੇ ਵੱਡੇ ਕਰਿਸ਼ਮੇ ਦਾ ਹੈ।