ਪੰਜਾਬੀਅਤ ਲਈ ਕੁੱਝ ਨਵਾਂ ਲੈ ਕੇ ਆਵੇਗੀ ਫ਼ਿਲਮ ‘ਮਿੱਟੀ ਦਾ ਬਾਵਾ’ 

ਏਜੰਸੀ

ਮਨੋਰੰਜਨ, ਪਾਲੀਵੁੱਡ

ਲੇਖਕ, ਨਿਰਮਾਤਾ, ਨਿਰਦੇਸ਼ਕ ਕੁਲਜੀਤ ਸਿੰਘ ਮਲਹੋਤਰਾ ਨੇ ਪੰਜਾਬੀ ਫ਼ਿਲਮ 'ਮਿੱਟੀ ਦਾ ਬਾਵਾ' ਦਾ ਨਿਰਮਾਣ ਕੀਤਾ ਹੈ।

Punjabi Movie Mitti Da Bawa

ਜਲੰਧਰ: ਪੰਜਾਬੀ ਇੰਡਸਟਰੀ ਨੇ ਹੁਣ ਤਕ ਸਿਨੇਮਾ ਘਰਾਂ ਅਤੇ ਦਰਸ਼ਕਾਂ ਨੂੰ ਬਹੁਤ ਸਾਰੀਆਂ ਫ਼ਿਲਮਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਆਏ ਦਿਨ ਕੋਈ ਨਾ ਕੋਈ ਨਵੀਂ ਫ਼ਿਲਮ ਰਿਲੀਜ਼ ਹੁੰਦੀ ਹੀ ਰਹਿੰਦੀ ਹੈ। ਇਹਨਾਂ ਵਿਚੋਂ ਹੀ ਇਕ ਫ਼ਿਲਮ ਹੈ ਮਿੱਟੀ ਦਾ ਬਾਵਾ। ਲੇਖਕ, ਨਿਰਮਾਤਾ, ਨਿਰਦੇਸ਼ਕ ਕੁਲਜੀਤ ਸਿੰਘ ਮਲਹੋਤਰਾ ਨੇ ਪੰਜਾਬੀ ਫ਼ਿਲਮ 'ਮਿੱਟੀ ਦਾ ਬਾਵਾ' ਦਾ ਨਿਰਮਾਣ ਕੀਤਾ ਹੈ।

ਇਸ ਦੇ ਮੁੱਖ ਕਲਾਕਾਰ ਹਨ ਤਰਸੇਮ ਪਾਲ, ਤੇਜੀ ਸੰਧੂ, ਨਛੱਤਰ ਗਿੱਲ, ਅੰਮ੍ਰਿਤ ਸਿੰਘ ਬਿੱਲਾ, ਮੰਨਤ ਨੂਰ, ਮਨਪ੍ਰੀਤ ਕੌਰ, ਜਰਨੈਲ ਸਿੰਘ, ਬੀ.ਐਨ. ਸ਼ਰਮਾ, ਸ਼ਵਿੰਦਰ ਮੇਹਲ, ਰਾਜਾ ਮੁਰਾਦ, ਹਰਜੀਤ ਵਾਲੀਆ, ਲਿਲੀਪੁੱਟ, ਬੀਰਬਲ। ਇਸ ਫ਼ਿਲਮ ਦੇ ਪ੍ਰਮੋਸ਼ਨਲ ਗੀਤ ਵਿਚ ਮਿਸ ਹਿਮਾਲਿਆ ਦਾ ਤਾਜ ਪਹਿਨਣ ਵਿਚ ਕਾਮਯਾਬ ਰਹੀ ਅਨੂਪ੍ਰਿਆ ਲਕਸ਼ਮੀ ਕਟੋਚ ਨੂੰ ਵੀ ਚਮਕਾਇਆ ਗਿਆ। ਇਨ੍ਹਾਂ ਕਲਾਕਾਰਾਂ ਨੂੰ ਚਮਕਾਉਂਦੀ ਆਪਣੀ ਇਸ ਫ਼ਿਲਮ ਬਾਰੇ ਕੁਲਜੀਤ ਸਿੰਘ ਦਾ ਕਹਿਣਾ ਹੈ, 'ਦਰਸ਼ਕਾਂ ਦੀ ਪਸੰਦ-ਨਾ ਪਸੰਦ ਨੂੰ ਧਿਆਨ ਵਿਚ ਰੱਖ ਕੇ ਮੈਂ ਇਹ ਫ਼ਿਲਮ ਬਣਾਈ ਹੈ।

ਮੇਰਾ ਖਿਆਲ ਹੈ ਕਿ ਹੁਣ ਪੰਜਾਬੀ ਫ਼ਿਲਮਾਂ ਦੇ ਦਰਸ਼ਕਾਂ ਨਾਲ ਐਨ.ਆਰ.ਆਈ. ਕਿਰਦਾਰਾਂ ਵਾਲੀਆਂ ਅਤੇ ਕਾਮੇਡੀ ਫ਼ਿਲਮਾਂ ਤੋਂ ਕੁਝ ਵੱਖਰਾ ਚਾਹੀਦਾ ਹੈ। ਉਨ੍ਹਾਂ ਨੂੰ ਅਜਿਹੀ ਫ਼ਿਲਮ ਚਾਹੀਦੀ ਹੈ ਕਿ ਜਦੋਂ ਉਹ ਸਿਨੇਮਾ ਘਰ ਤੋਂ ਬਾਹਰ ਨਿਕਲਣ ਤਾਂ ਆਪਣੇ ਨਾਲ ਜ਼ਿਹਨ ਵਿਚ ਕੁਝ ਘਰ ਲੈ ਕੇ ਜਾਣ ਇਹੀ ਵਜ੍ਹਾ ਹੈ ਕਿ ਮੈਂ ਮਿੱਟੀ ਦਾ ਬਾਵਾ ਦੇ ਰੂਪ ਵਿਚ ਅਜਿਹੀ ਫ਼ਿਲਮ ਬਣਾਈ ਹੈ ਜੋ ਇਨਸਾਨੀਅਤ ਦਾ ਸੁਨੇਹਾ ਦਿੰਦੀ ਹੈ।

ਮੈਂ ਆਪਣੀ ਫ਼ਿਲਮ ਨੂੰ ਜ਼ਮੀਨ ਦੀ ਨਹੀਂ ਸਗੋਂ ਅਸਮਾਨ ਦੀ ਫ਼ਿਲਮ ਕਹਿਣਾ ਜ਼ਿਆਦਾ ਠੀਕ ਸਮਝਦਾ ਹਾਂ। ਕਿਉਂਕਿ ਇਸ ਵਿਚ ਹਰ ਕੰਮ ਲਈ ਉੱਪਰ ਵਾਲੇ ਦਾ ਸ਼ੁਕਰੀਆ ਅਦਾ ਕਰਨ ਦੀ ਵੀ ਗੱਲ ਕੀਤੀ ਗਈ ਹੈ। ਫ਼ਿਲਮ ਦੀ ਕਹਾਣੀ ਲਿਖਦੇ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਕਿ ਇਥੇ ਉਪਦੇਸ਼ ਦੀ ਓਵਰਡੋਜ਼ ਨਾ ਹੋ ਜਾਵੇ। ਦਰਸ਼ਕਾਂ ਨੂੰ ਫ਼ਿਲਮ ਨਾਲ ਬੰਨ੍ਹੀ ਰੱਖਣ ਲਈ ਕਹਾਣੀ ਵਿਚ ਸਸਪੈਂਸ ਵੀ ਰੱਖਿਆ ਹੈ ਅਤੇ ਇਸ ਵਜ੍ਹਾ ਕਰਕੇ ਫ਼ਿਲਮ ਨੂੰ ਦੇਖਦੇ ਸਮੇਂ ਇਹ ਤਾਂਘ ਬਣਿਆ ਬਣੀ ਰਹੇਗੀ ਕਿ ਅੱਗੇ ਕੀ ਹੋਣ ਵਾਲਾ ਹੈ।'

entertainmentNews  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।