ਅਧਿਆਪਕ-ਵਿਦਿਆਰਥੀ ਦੇ ਰਿਸ਼ਤੇ ‘ਤੇ ਬਣੀਆਂ ਇਹਨਾਂ ਫ਼ਿਲਮਾਂ ਨੇ ਕਰ ਦਿੱਤਾ ਸੀ ਕਮਾਲ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਅਧਿਆਪਕ ਅਤੇ ਵਿਦਿਆਰਥੀ ਵਿਚ ਇਕ ਅਲੱਗ ਹੀ ਰਿਸ਼ਤਾ ਹੁੰਦਾ ਹੈ।

Movies on teacher student relationship

ਚੰਡੀਗੜ੍ਹ: ਅਧਿਆਪਕ ਅਤੇ ਵਿਦਿਆਰਥੀ ਵਿਚ ਇਕ ਅਲੱਗ ਹੀ ਰਿਸ਼ਤਾ ਹੁੰਦਾ ਹੈ। ਇਕ ਅਧਿਆਪਕ ਹੀ ਤੁਹਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਅਤੇ ਉਸ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਨਾਲ ਲੜਨ ਬਾਰੇ ਦੱਸਦਾ ਹੈ। ਇਹੀ ਕਾਰਨ ਹੈ ਕਿ ਕਈ ਸਾਲ ਪਹਿਲਾਂ ਦੀਆਂ ਕਈ ਅਜਿਹੀਆਂ ਕਹਾਣੀਆਂ ਹਨ, ਜਿਨ੍ਹਾਂ ਵਿਚ ਗੁਰੂ ਅਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ। ਬਾਲੀਵੁੱਡ ਵਿਚ ਵੀ ਇਹਨਾਂ ‘ਤੇ ਕਈ ਫ਼ਿਲਮਾਂ ਬਣੀਆਂ ਹਨ। ਇਹਨਾਂ ਫ਼ਿਲਮਾਂ ਵਿਚ ਅਧਿਆਪਕ-ਵਿਦਿਆਰਥੀ ਦੇ ਰਿਸ਼ਤੇ ਨੂੰ ਬਹੁਤ ਵਧੀਆ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ।

ਤਾਰੇ ਜ਼ਮੀਨ ਪਰ
ਸਾਲ 2007 ਵਿਚ ਆਈ ਆਮਿਰ ਖ਼ਾਨ ਦੀ ਫ਼ਿਲਮ ‘ਤਾਰੇ ਜ਼ਮੀਨ ਪਰ’ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ। ਇਸ  ਫ਼ਿਲਮ ਵਿਚ ਆਮਿਰ ਖ਼ਾਨ ਅਤੇ ਦਰਸ਼ੀਲ ਸਫ਼ਾਰੀ ਨੇ ਬਹੁਤ ਵਧੀਆ ਐਕਟਿੰਗ ਕੀਤੀ। ਫ਼ਿਲਮ ਵਿਚ ਦਿਖਾਇਆ ਗਿਆ ਕਿ ਕਿਵੇਂ ਇਕ ਅਧਿਆਪਕ ਬੱਚੇ ਵਿਚ ਲੁਕੇ ਟੈਲੇਂਟ ਨੂੰ ਪਛਾਣਦਾ ਹੈ ਅਤੇ ਉਸ ਦੀ ਹਰ ਤਰ੍ਹਾਂ ਦੀ ਮਦਦ ਕਰਦਾ ਹੈ। ਇਸ ਫ਼ਿਲਮ ਨੂੰ ਬੱਚਿਆਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ

ਪਾਠਸ਼ਾਲਾ
ਸਾਲ 2010 ਵਿਚ ਆਈ ਫ਼ਿਲਮ ਪਾਠਸ਼ਾਲਾ ਵਿਚ ਸ਼ਾਹਿਦ ਕਪੂਰ, ਆਇਸ਼ਾ ਟਾਕਿਆ ਅਤੇ ਨਾਨਾ ਪਾਟੇਕਰ ਲੀਡ ਰੋਲ ਵਿਚ ਸਨ। ਇਹ ਫ਼ਿਲਮ ਭਾਰਤੀ ਸਿੱਖਿਆ ਪ੍ਰਣਾਲੀ ਅਤੇ ਇਸ ਦੇ ਭਵਿੱਖ ‘ਤੇ  ਇਕ ਵਿਅੰਗ ਸੀ।

ਮੁਹੱਬਤੇਂ
ਇਸ ਫ਼ਿਲਮ ਵਿਚ ਅਮਿਤਾਭ ਬੱਚਨ ਨਾਰਾਇਣ ਸ਼ੰਕਰ ਨਾਂਅ ਦੇ ਅਧਿਆਪਕ ਦੀ ਭੂਮਿਕਾ ਵਿਚ ਨਜ਼ਰ ਆਏ ਸਨ, ਜੋ ਗੁਰੂਕੁਲ ਵਿਚ ਬੇਹੱਦ ਅਨੁਸ਼ਾਸਨ ਬਣਾ ਕੇ ਰੱਖਦੇ ਸਨ। ਪਰ ਇਸ ਦੌਰਾਨ ਇਕ ਮਿਊਜ਼ਿਕ ਟੀਚਰ ਬੱਚਿਆਂ ਨੂੰ ਖੁੱਲ ਕੇ ਜਿਉਣ ਦੀ ਸਲਾਹ ਦਿੰਦਾ ਹੈ ਅਤੇ ਉਹਨਾਂ ਨੂੰ ਬਦਲ ਦਿੰਦਾ ਹੈ।

ਆਰਕਸ਼ਣ
ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ‘ਤੇ ਬਣੀਆਂ ਫ਼ਿਲਮਾਂ ਵਿਚ ‘ਆਰਕਸ਼ਣ’ ਵੀ ਸ਼ਾਮਲ ਹੈ। ਇਸ ਫ਼ਿਲਮ ਵਿਚ ਅਮਿਤਾਭ ਬਚਨ ਇਕ ਸਕੂਲ ਦੇ ਪ੍ਰਿੰਸੀਪਲ ਦੀ ਭੂਮਿਕਾ ਵਿਚ ਸਨ, ਜੋ ਅੱਗੇ ਚੱਲ ਕੇ ਇਕ ਸਮਾਜ ਸੇਵਕ ਬਣ ਜਾਂਦੇ ਹਨ। ਇਸ ਫ਼ਿਲਮ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।