ਬਾਦਸ਼ਾਹ ਰੈਪਰ ਦਾ ਬਾਲੀਵੁੱਡ ਡੈਬਿਊ, ਸੋਨਾਕਸ਼ੀ ਸਿਨਹਾ ਦੇ ਨਾਲ ਕਰਨਗੇ ਕੰਮ
ਬਾਦਸ਼ਾਹ ਦਾ ਨਾਮ ਆਦਿਤਿਆ ਪਰਤੀਕ ਸਿੰਘ ਸਿਸੋਦੀਆ ਹੈ। ਜਿਸ ਨੂੰ ਕੀ ਉਸ ਦੇ ਸਟੇਜ ਨਾਂ ਬਾਦਸ਼ਾਹ ਨਾਲ ਵੀ ਜਾਣਿਆ ਜਾਂਦਾ ਹੈ, ਇਕ ਭਾਰਤੀ ਰੈਪਰ ਹੈ। ਉਹ ਹਿੰਦੀ, ...
ਚੰਡੀਗੜ੍ਹ : ਬਾਦਸ਼ਾਹ ਦਾ ਨਾਮ ਆਦਿਤਿਆ ਪਰਤੀਕ ਸਿੰਘ ਸਿਸੋਦੀਆ ਹੈ। ਜਿਸ ਨੂੰ ਕੀ ਉਸ ਦੇ ਸਟੇਜ ਨਾਂ ਬਾਦਸ਼ਾਹ ਨਾਲ ਵੀ ਜਾਣਿਆ ਜਾਂਦਾ ਹੈ, ਇਕ ਭਾਰਤੀ ਰੈਪਰ ਹੈ। ਉਹ ਹਿੰਦੀ, ਪੰਜਾਬੀ, ਹਰਿਆਣਵੀ ਅਤੇ ਅੰਗਰੇਜ਼ੀ ਵਿਚ ਰੈਪ ਕਰਦਾ ਹੈ। ਉਸ ਦੇ ਨਾਲ ਅਪਣਾ ਪਹਿਲਾ ਗਾਣਾ 2006 ਵਿਚ ਕਢਿਆ। ਪੰਜਾਬੀ ਇੰਡਸਟਰੀ ਤੋਂ ਬਾਲੀਵੁੱਡ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਬਾਦਸ਼ਾਹ ਇਕ ਤੋਂ ਬਾਅਦ ਇਕ ਸੁਪਰਹਿੱਟ ਗਾਣੇ ਦੇਣ ਤੋਂ ਬਾਅਦ ਹੁਣ ਆਪਣੀ ਅਦਾਕਾਰੀ ਦਾ ਹੁਨਰ ਵੀ ਸਰੋਤਿਆਂ ਅੱਗੇ ਪੇਸ਼ ਕਰਦੇ ਨਜ਼ਰ ਆਉਣ ਵਾਲੇ ਹਨ।
ਬਾਦਸ਼ਾਹ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਜਿਸ ਬਾਰੇ ਉਹਨਾਂ ਅਪਣੇ ਸ਼ੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿਤੀ ਹੈ। ਫਿਲਮ ਦਾ ਨਿਰਦੇਸ਼ਨ ਸ਼ਿਲਪੀ ਦਾਸ ਗੁਪਤਾ ਕਰਨਗੇ।
ਜਿੱਥੇ ਬਾਦਸ਼ਾਹ ਲਈ ਇਹ ਐਕਟਿੰਗ ਦਾ ਪਹਿਲਾ ਮੌਕਾ ਹੋਵੇਗਾ, ਉੱਥੇ ਹੀ ਸ਼ਿਲਪੀ ਵੀ ਪਹਿਲੀ ਵਾਰ ਕਿਸੇ ਫਿਲਮ ਦਾ ਨਿਰਦੇਸ਼ਨ ਕਰੇਗੀ। ਫਿਲਮ 'ਚ ਸੋਨਾਕਸ਼ੀ ਅਤੇ ਬਾਦਸ਼ਾਹ ਤੋਂ ਇਲਾਵਾ ਵਰੁਣ ਸ਼ਰਮਾ, ਅੰਨੂ ਕਪੂਰ, ਕੁਲਭੂਸ਼ਣ ਖਰਬੰਦਾ ਅਤੇ ਨਾਦਿਰਾ ਬੱਬਰ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।
ਰਿਪੋਰਟ ਦੀ ਮੰਨੀਏ ਤਾਂ ਬਾਦਸ਼ਾਹ ਫਿਲਮ 'ਚ ਇਕ ਗਾਇਕ ਦਾ ਕਿਰਦਾਰ ਨਿਭਾਉਣਗੇ। ਉਨ੍ਹਾਂ ਦਾ ਕਿਰਦਾਰ ਪੂਰੀ ਤਰ੍ਹਾਂ ਨਾਲ ਪੰਜਾਬੀ ਹੋਣ ਵਾਲਾ ਹੈ। ਖਬਰਾਂ ਦੇ ਮੁਤਾਬਕ ਬਾਦਸ਼ਾਹ ਨੇ ਇਹ ਗੱਲ ਸਵੀਕਾਰ ਕੀਤੀ ਹੈ ਕਿ ਉਹ ਐਕਟਿੰਗ ਕਰਨ ਨੂੰ ਲੈ ਕੇ ਥੋੜ੍ਹੇ ਨਰਵਸ ਹਨ।
ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੋਨਾਕਸ਼ੀ ਦੇ ਨਾਲ ਕੰਮ ਕਰਨ ਨੂੰ ਲੈ ਕੇ ਉਹ ਰਿਲੈਕਸ ਮਹਿਸੂਸ ਕਰਦੇ ਹਨ, ਕਿਉਂਕਿ ਸੋਨਾਕਸ਼ੀ ਅਤੇ ਬਾਦਸ਼ਾਹ ਚੰਗੇ ਦੋਸਤ ਵੀ ਹਨ ਇਸ ਲਈ ਉਹਨਾਂ ਨੂੰ ਇਕੱਠਿਆਂ ਕੰਮ ਕਰਦੇ ਦੇਖਣਾ ਰੋਚਕ ਹੋਵੇਗਾ।