ਦਲਜੀਤ ਦੋਸਾਂਝ ਦਾ ਅਗਾਮੀ ਅਮਰੀਕਾ ਸ਼ੋਅ ਵਿਵਾਦਾਂ ਵਿਚ ਘਿਰਿਆ

ਏਜੰਸੀ

ਮਨੋਰੰਜਨ, ਪਾਲੀਵੁੱਡ

ਵੀਜ਼ਾ ਰੱਦ ਕਰਨ ਦੀ ਮੰਗ  

Daljit Cancels US concert orgnised by Pakistan national

ਜਲੰਧਰ: ਦਿਲਜੀਤ ਦੋਸਾਂਝ ਦੇ ਅਗਾਮੀ ਅਮਰੀਕਾ ਸ਼ੋਅ 'ਤੇ ਵਿਵਾਦਾਂ ਵਿੱਚ ਆ ਗਿਆ ਹੈ। Federation of Western India Cine Employees( FWICE) ਦੀ ਵਿਦੇਸ਼ ਮੰਤਰਾਲੇ ਤੋਂ ਦਿਲਜੀਤ ਦੋਸਾਂਝ ਦਾ ਵੀਜ਼ਾ ਰੱਦ ਕਰਨ ਦੀ ਮੰਗ ਕੀਤੀ ਹੈ। ਸੰਸਥਾ ਮੁਤਾਬਿਕ ਪਾਕਿਸਤਾਨ ਨਾਗਰਿਕ ਰੇਹਾਨ ਸਿੱਦੀਕੀ ਸ਼ੋਅ ਦੇ ਪ੍ਰਬੰਧਕ ਹਨ। ਇਸ ਸ਼ੋਅ ਨਾਲ ਭਾਰਤ ਦੇ ਲੋਕਾਂ 'ਚ ਗਲਤ ਮੈਸੇਜ ਜਾਵੇਗਾ।

21 ਸਤੰਬਰ ਨੂੰ ਅਮਰੀਕਾ 'ਚ ਦਿਲਜੀਤ ਦੀ ਸਟੇਜ ਪਰਫ਼ਾਰਮੈਂਸ ਹੈ। ਦਿਲਜੀਤ ਦੋਸਾਂਝ ਉਹ ਨਾਮ ਜਿਸ ਨੇ ਗਾਇਕੀ ਅਤੇ ਅਦਾਕਾਰੀ ਨਾਲ ਪੰਜਾਬੀਆਂ ਦਾ ਨਾਮ ਪੂਰੀ ਦੁਨੀਆਂ ਭਰ ‘ਚ ਚਮਕਾਇਆ ਹੈ। ਉਸ ਨੇ ਹੁਣ ਤਕ ਬਹੁਤ ਸਾਰੀਆਂ ਫ਼ਿਲਮਾਂ ਵਿਚ ਕੰਮ ਕੀਤਾ ਹੋਇਆ ਹੈ। ਦਲਜੀਤ ਦੇ ਹਰ ਕਿਰਦਾਰ ਨੂੰ ਲੋਕਾਂ ਵੱਲੋਂ ਬਹੁਤ ਹੁੰਗਾਰਾ ਮਿਲਿਆ ਹੈ। ਉਹਨਾਂ ਨੇ ਜੱਟ ਐਂਡ ਜੂਲੀਅਟ, ਸਰਦਾਰ ਜੀ, ਸਰਦਾਰ ਜੀ 2 ਹੋਰ ਕਈ ਬਹੁਤ ਸਾਰੀਆਂ ਫ਼ਿਲਮਾਂ ਪੰਜਾਬੀ ਸਿਨੇਮਾ ਦੀ ਝੋਲੀ ਵਿਚ ਪਾਈਆਂ ਹਨ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।