‘ਦੋ ਦੂਣੀ ਪੰਜ’ ਦੀ ਸ਼ੂਟਿੰਗ ਹੋਈ ਸ਼ੁਰੂ ਅੰਮ੍ਰਿਤ ਮਾਨ ਨੇ ਫੋਟੋ ਕੀਤੀ ਸਾਂਝੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪਾਲੀਵੁਡ ਸਿਨੇਮਾ ਹਰ ਇਕ ਦਿਨ ਇਕ ਨਵੀਂ ਉਚਾਈ ਨੂੰ ਛੂੰਹ ਰਿਹਾ ਹੈ। ਇਕ ਸਮਾਂ ਸੀ ਜਦੋਂ ਪਾਲੀਵੁਡ ਫਿਲਮਾਂ ਦਾ ਬਜਟ ਬਹੁਤ ਘੱਟ ਹੁੰਦਾ ਸੀ, ਸ਼ੂਟਿੰਗ ਵੀ ਸਿਰਫ ਨੇੜੇ – ...

Amrit Maan

ਜਿਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਆਪਣੀ ਕਿਸਮਤ ਆਜ਼ਮਾ ਰਹੇ ਨੇ ਅਤੇ ਗਾਇਕੀ ਵਾਂਗ ਅਦਾਕਾਰੀ ਦੇ ਖੇਤਰ ‘ਚ ਵੀ ਉਨ੍ਹਾਂ ਦੀ ਮਕਬੂਲੀਅਤ ਵੱਧਦੀ ਜਾ ਰਹੀ ਹੈ। ਏਨੀਂ ਦਿਨੀਂ ਉਹ ਆਪਣੀ ਨਵੀਂ ਫਿਲਮ ‘ਦੋ ਦੂਣੀ ਪੰਜ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਨੇ। ਇਸ ਫਿਲਮ ‘ਚ ਉਹ ਮੁੱਖ ਕਿਰਦਾਰ ਦੇ ਤੌਰ ‘ਤੇ ਨਜ਼ਰ ਆਉਣਗੇ ।ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਬਾਦਸ਼ਾਹ । ਜੀਂ ਹਾਂ ਬਾਦਸ਼ਾਹ ਅਪਰਾ ਫਿਲਮਸ ਨਾਲ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ। ਜਦਕਿ ਡਾਇਰੈਕਸ਼ਨ ਮਸ਼ਹੂਰ ਡਾਇਰੈਕਟਰ ਹੈਰੀ ਭੱਟੀ ।ਫਿਲਮ ਦੀ ਸ਼ੂਟ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ । ਇਸ ਫਿਲਮ ਦੇ ਮੁੱਖ ਹਿੱਸੇ ਦੀ ਸ਼ੂਟਿੰਗ ਚੰਡੀਗੜ੍ਹ ਅਤੇ ਇਸ ਦੇ ਆਸ ਪਾਸ ਦੇ ਇਲਾਕੇ ‘ਚ ਹੋਵੇਗੀ 

ਪਾਲੀਵੁਡ ਸਿਨੇਮਾ ਹਰ ਇਕ ਦਿਨ ਇਕ ਨਵੀਂ ਉਚਾਈ ਨੂੰ ਛੂੰਹ ਰਿਹਾ ਹੈ। ਇਕ ਸਮਾਂ ਸੀ ਜਦੋਂ ਪਾਲੀਵੁਡ ਫਿਲਮਾਂ ਦਾ ਬਜਟ ਬਹੁਤ ਘੱਟ ਹੁੰਦਾ ਸੀ, ਸ਼ੂਟਿੰਗ ਵੀ ਸਿਰਫ ਨੇੜੇ – ਤੇੜੇ ਹੀ ਹੁੰਦੀ ਸੀ ਪਰ ਅੱਜ ਕੱਲ੍ਹ ਪ੍ਰੋਜੈਕਟ ਬਹੁਤ ਹੀ ਵੱਡੇ ਹੋ ਗਏ ਹਨ। ਅੱਜ ਕੱਲ੍ਹ ਜ਼ਿਆਦਾਤਰ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਵਿਦੇਸ਼ਾ ‘ਚ ਕੀਤੀ ਜਾਂਦੀ ਹੈ। ਹਮੇਸ਼ਾ ਹੀ ਕਿਹਾ ਜਾਂਦਾ ਹੈ ਕਿ ਕਿਸੇ ਵੀ ਫਿਲਮ ਦੇ ਹਿੱਟ ਹੋਣ ਲਈ ਸਭ ਤੋਂ ਜਰੂਰੀ ਹੈ ਫਿਲਮ ਦੀ ਸਕਰਿਪਟ ਅਤੇ ਕਹਾਣੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤ ਮਾਨ ਹੁਣ ਗਾਇਕੀ ਦੇ ਨਾਲ-ਨਾਲ ਅਦਾਕਾਰੀ ‘ਚ ਵੀ ਆਪਣੀ ਕਿਸਮਤ ਆਜ਼ਮਾ ਰਹੇ ਹਨ ਅਤੇ

ਗਾਇਕੀ ਦੀ ਤਰ੍ਹਾਂ ਅਦਾਕਾਰੀ ਦੇ ਖੇਤਰ ‘ਚ ਵੀ ਉਨ੍ਹਾਂ ਦੀ ਮਕਬੂਲੀਅਤ ਵੱਧਦੀ ਜਾ ਰਹੀ ਹੈ। ਅੱਜ ਕੱਲ੍ਹ ਉਹ ਆਪਣੀ ਨਵੀਂ ਫਿਲਮ ‘ਦੋ ਦੂਣੀ ਪੰਜ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਇਸ ਫਿਲਮ ‘ਚ ਉਹ ਮੁੱਖ ਕਿਰਦਾਰ ਦੇ ਤੌਰ ‘ਤੇ ਨਜ਼ਰ ਆਉਣਗੇ। ਪਾਲੀਵੁਡ ਅਤੇ ਬਾਲੀਵੁਡ ਦੇ ਬਾਦਸ਼ਾਹ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਜੀਂ ਹਾਂ ਬਾਦਸ਼ਾਹ ਅਪਰਾ ਫਿਲਮਸ ਨਾਲ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਜਦਕਿ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ ਮਸ਼ਹੂਰ ਡਾਇਰੈਕਟਰ ਹੈਰੀ ਭੱਟੀ। ਫਿਲਮ ਦੀ ਸ਼ੂਟਿੰਗ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ।

ਇਸ ਫਿਲਮ ਦੇ ਮੁੱਖ ਹਿੱਸੇ ਦੀ ਸ਼ੂਟਿੰਗ ਚੰਡੀਗੜ੍ਹ ਅਤੇ ਇਸ ਦੇ ਆਸ ਪਾਸ ਦੇ ਇਲਾਕੇ ‘ਚ ਹੋਵੇਗੀ। ਜੇਕਰ ਗੱਲ ਕਰੀਏ ਇਸ ਫਿਲਮ ਦੀ ਕਹਾਣੀ ਦੀ ਤਾਂ ਡਾਇਰੈਕਟਰ ਹੈਰੀ ਭੱਟੀ ਮੁਤਾਬਕ ‘ਦੋ ਦੂਣੀ ਪੰਜ’ ਅਜਿਹੀ ਫਿਲਮ ਹੈ ਜੋ ਪੰਜਾਬ ‘ਚ ਸਿਨੇਮਾ ਦਾ ਰੂਪ ਬਦਲੇਗੀ। ਫਿਲਮ ’ਦੋ ਦੂਣੀ ਪੰਜ’ 11 ਜਨਵਰੀ 2019 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਅੱਜ ਕੱਲ੍ਹ ਫਿਲਮਾਂ ਸਿਰਫ ਮੰਨੋਰੰਜਨ ਦਾ ਸਾਧਨ ਹੀ ਨਹੀਂ, ਬਲਕਿ ਹਰ ਫਿਲਮ ਮੇਕਰ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਫਿਲਮ ‘ਚ ਸਮਾਜ ਨੂੰ ਕੋਈ ਨਾ ਕੋਈ ਸੁਨੇਹਾ ਜ਼ਰੂਰ ਦੇਣ ਪਰ ਵਧੀਆ ਕਹਾਣੀ ਦੇ ਨਾਲ ਨਾਲ ਪ੍ਰੋਡਿਊਸਰਜ਼ ਦੇ ਸਹਿਯੋਗ ਤੋਂ ਬਿਨਾਂ ਇਹ ਸੰਭਵ ਨਹੀਂ ਹੋ ਸਕਦਾ।