ਫ਼ਿਲਮ 'ਸ਼ੂਟਰ' ਬੈਨ ਹੋਣ ‘ਤੇ ਪੰਜਾਬ ਹਰਿਆਣਾ ਹਾਈਕੋਰਟ ‘ਚ ਸੁਣਵਾਈ

ਏਜੰਸੀ

ਮਨੋਰੰਜਨ, ਪਾਲੀਵੁੱਡ

ਪੰਜਾਬ ਸਰਕਾਰ ਵੱਲੋਂ ਬੈਨ ਕੀਤੀ ਗਈ ਫਿਲਮ ਸ਼ੂਟਰ

File

ਚੰਡੀਗੜ੍ਹ-ਪੰਜਾਬ ਸਰਕਾਰ ਵੱਲੋਂ ਬੈਨ ਕੀਤੀ ਗਈ ਫਿਲਮ ਸ਼ੂਟਰ ‘ਤੇ ਅੱਜ ਪੰਜਾਬ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਹੋਵੇਗੀ। ਕੋਰਟ ਵਿਚ ਐਡਵੋਕੇਟ ਐੱਚ. ਸੀ. ਅਰੋੜਾ ਦੀ ਪਟੀਸ਼ਨ 'ਤੇ ਸੁਣਵਾਈ ਹੋਵੇਗੀ। ਦੱਸ ਦਈਏ ਕਿ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਉੱਤੇ ਅਧਾਰਿਤ ਪੰਜਾਬੀ ਫਿਲਮ 'ਸ਼ੂਟਰ' ਰਿਲੀਜ਼ ਹੋਣ ਤੋਂ ਪਹਿਲਾਂ ਹੀ ਪੰਜਾਬ ਵਿਚ ਬੈਨ ਕਰ ਦਿੱਤੀ ਗਈ ਹੈ।

ਇਹ ਫ਼ਿਲਮ 21 ਫਰਵਰੀ ਨੂੰ ਰਿਲੀਜ਼ ਹੋਣੀ ਸੀ ਪਰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਫਿਲਮ 'ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਹੈ। ਇਸ ਪੂਰੇ ਮਾਮਲੇ ਬਾਰੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰ ਸੁੱਖਾ ਕਹਾਲਵਾਂ ਦੇ ਜੀਵਨ ਅਤੇ ਜ਼ੁਰਮਾਂ 'ਤੇ ਅਧਾਰਤ ਫਿਲਮ ਸ਼ੂਟਰ 'ਤੇ ਪਾਬੰਦੀ ਲਗਾਉਣ ਦੇ ਹੁਕਮ ਦਿੱਤੇ ਹਨ।

ਜੋ ਕਿ ਹਿੰਸਾ, ਘਿਨਾਉਣੇ ਅਪਰਾਧ,ਜਬਰ-ਜ਼ਨਾਹ, ਧਮਕੀਆਂ ਅਤੇ ਅਪਰਾਧਿਕ ਧਮਕੀਆਂ ਨੂੰ ਉਤਸ਼ਾਹਤ ਕਰਦੀ ਹੈ। ਸ਼ੂਟਰ ਫ਼ਿਲਮ ਸ਼ੂਟਿੰਗ ਤੋਂ ਹੀ ਵਿਵਾਦਾ ਵਿਚ ਬਣੀ ਆ ਰਹੀ ਹੈ ਪਹਿਲਾਂ ਇਸ ਫਿਲਮ ਦਾ ਨਾਮ ਸੁੱਖਾ ਕਾਹਲਵਾਂ ਰੱਖਿਆ ਗਿਆ ਸੀ ਜੋ ਕਿ ਬਾਅਦ ਵਿਚ ਬਦਲ ਕੇ ਸ਼ੂਟਰ ਹੋ ਗਿਆ। ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹੀ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ।

ਜਿਸ ਦਾ ਕਾਰਨ ਇਸ ਫਿਲਮ ਵਿਚ ਦਿਖਾਈ ਗਈ ਹਿੰਸਾ ਅਤੇ ਅਪਰਾਧ ਨੂੰ ਦੱਸਿਆ ਗਿਆ ਅਤੇ ਇਹ ਦਲੀਲ ਦਿੱਤ ਗਈ ਕਿ ਇਸ ਫ਼ਿਲਮ ਨਾਲ ਨੌਜਵਾਨ ਪੀੜੀ ਉੱਤੇ ਬੁਰਾ ਪ੍ਰਭਾਵ ਪਵੇਗਾ। ਖੁਦ ਗੈਂਗਸਟਰ ਵਿੱਕੀ ਗੌਂਡਰ ਅਤੇ ਸ਼ੇਰਾ ਖੁਬਣ ਗਰੁੱਪ ਨੇ ਇਸ ਦੇ ਵਿਰੁੱਧ ਇਕ ਪੋਸਟ ਪਾ ਕੇ ਕੈਪਟਨ ਸਰਕਾਰ ਉੱਤੇ ਸਵਾਲ ਖੜੇ ਕੀਤੇ ਸਨ ਅਤੇ ਇਸ ਦਾ ਵਿਰੋਧ ਕੀਤਾ ਸੀ।

ਦੱਸ ਦਈਏ ਕਿ ਸੁੱਖਾ ਕਾਹਲਵਾ ਇਕ ਗੈਂਗਸਟਰ ਸੀ ਜਿਸ ਉੱਤੇ ਹੱਤਿਆ, ਵਸੂਲੀ ਕਰਨ ਅਤੇ ਹੋਰ ਕਈ ਤਰ੍ਹਾਂ ਦੇ ਜ਼ੁਰਮ ਕਰਨ ਦਾ ਇਲਜ਼ਾਮ ਸਨ ਪਰ ਪੇਸ਼ੀ ਤੋਂ ਲਿਆਉਂਦੇ ਸਮੇਂ ਵਿੱਕੀ ਗੋਡਰ ਗਰੁੱਪ ਵੱਲੋਂ ਉਸ 'ਤੇ ਹਮਲਾ ਕਰ ਗੋਲੀਆ ਨਾਲ ਭੁੰਨ ਦਿੱਤਾ ਗਿਆ ਸੀ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।