ਗਾਇਕ ਜਸਬੀਰ ਜੱਸੀ ਨੇ ਕੀਤੀ CM Mann ਦੀ ਤਾਰੀਫ਼, ‘ਪੰਜਾਬ ਦੇ ਹਿੱਤ ਤੋਂ ਬਿਨ੍ਹਾਂ ਕੋਈ ਗੱਲ ਨਹੀਂ ਸੁਣਦੇ’
ਜਸਬੀਰ ਜੱਸੀ ਨੇ ਕਿਹਾ ਕਿ ਉਹਨਾਂ ਸੋਚਿਆ ਸੀ ਕਿ ਪੰਜਾਬ ਦੇ ਨਵੇਂ ਸੀਐਮ ਤੋਂ ਅਪਣੇ ਨਿੱਜੀ ਕੰਮ ਕਰਵਾਉਣਗੇ ਪਰ ਮਾਨ ਪੰਜਾਬ ਦੇ ਹਿੱਤ ਤੋਂ ਬਿਨ੍ਹਾਂ ਕੋਈ ਗੱਲ ਨਹੀਂ ਸੁਣਦੇ।
ਚੰਡੀਗੜ੍ਹ: ਪੰਜਾਬੀ ਗਾਇਕ ਜਸਬੀਰ ਜੱਸੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਗੇ ਦੋਸਤ ਵੀ ਹਨ। ਤਾਜ਼ਾ ਟਵੀਟ ਵਿਚ ਜਸਬੀਰ ਜੱਸੀ ਨੇ ਮੁੱਖ ਮੰਤਰੀ ਦੀ ਤਾਰੀਫ ਕੀਤੀ ਹੈ। ਜਸਬੀਰ ਜੱਸੀ ਨੇ ਕਿਹਾ ਕਿ ਉਹਨਾਂ ਸੋਚਿਆ ਸੀ ਕਿ ਪੰਜਾਬ ਦੇ ਨਵੇਂ ਸੀਐਮ ਤੋਂ ਅਪਣੇ ਨਿੱਜੀ ਕੰਮ ਕਰਵਾਉਣਗੇ ਪਰ ਸੀਐਮ ਮਾਨ ਪੰਜਾਬ ਦੇ ਹਿੱਤ ਤੋਂ ਬਿਨ੍ਹਾਂ ਕੋਈ ਗੱਲ ਨਹੀਂ ਸੁਣਦੇ।
Jasbir Jassi
ਜਸਬੀਰ ਜੱਸੀ ਨੇ ਲਿਖਿਆ, “ਮੈਂ ਸੋਚਿਆ ਸੀ ਕਿ ਇਸ ਵਾਰ ਜੋ ਵੀ CM ਬਣੇਗਾ, ਉਸ ਤੋਂ ਅਪਣੇ ਨਿੱਜੀ ਕੰਮ ਕਰਵਾਵਾਂਗਾ ਕਿਉਂਕਿ ਘਰਦੇ ਅਤੇ ਦੋਸਤ ਬੋਲਦੇ ਨੇ ਕਿ ਜਾਣ-ਪਛਾਣ ਹੋਣ ਦੇ ਬਾਵਜੂਦ ਮੈਂ ਕਿਸੇ ਤੋਂ ਕੰਮ ਨਹੀਂ ਲੈਂਦਾ। ਪਰ ਮੇਰੀ ਕਿਸਮਤ ਦੇਖੋ CM ਬਣਿਆ ਤਾਂ ਅਪਣਾ ਯਾਰ ਹੀ ਪਰ ਇਹ ਉਹ ਬੰਦਾ ਜੋ ਪੰਜਾਬ ਦੇ ਹਿੱਤ ਤੋਂ ਬਿਨ੍ਹਾਂ ਕੋਈ ਹੋਰ ਗੱਲ ਨਹੀਂ ਸੁਣਦਾ” ।
Tweet
ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬੀ ਇੰਡਸਟਰੀ ਨਾਲ ਪੁਰਾਣਾ ਰਿਸ਼ਤਾ ਹੈ, ਉਹ ਰਾਜਨੀਤੀ ਤੋਂ ਪਹਿਲਾਂ ਕਾਮੇਡੀਅਨ ਸਨ। ਉਹਨਾਂ ਨੇ ਕਈ ਦਹਾਕਿਆਂ ਤੱਕ ਕਾਮੇਡੀ ਕੀਤੀ ਹੈ। ਉਹਨਾਂ ਦੇ ਕਈ ਟੀਵੀ ਸ਼ੋਅ, ਕੈਸੇਟਾਂ ਅੱਜ ਤੱਕ ਲੋਕਾਂ ਵੱਲੋਂ ਪਸੰਦ ਕੀਤੀਆਂ ਜਾਂਦੀਆਂ ਹਨ।