ਯੁਵਰਾਜ ਹੰਸ ਦਾ ਵਿਆਹ ਹੋਇਆ ਜਾਂ ਨਹੀਂ, ਸਸਪੈਂਸ ਜਾਰੀ....

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਯੁਵਰਾਜ ਹੰਸ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ। ਆਪਣੇ ਪਿਤਾ ਹੰਸ ਰਾਜ ਹੰਸ ਦੀ....

yuvraj and mansi

ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਯੁਵਰਾਜ ਹੰਸ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ। ਆਪਣੇ ਪਿਤਾ ਹੰਸ ਰਾਜ ਹੰਸ ਦੀ ਤਰ੍ਹਾਂ  ਹੀ ਯੁਵਰਾਜ ਨੇ ਪੰਜਾਬੀ ਸੰਗੀਤ ਇੰਡਸਟਰੀ 'ਚ ਵੱਡਾ ਨਾਂ ਕਮਾਇਆ ਹੈ ਤੇ ਫ਼ਿਲਮ  ਇੰਡਸਟਰੀ 'ਚ ਵੀ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ 'ਯਾਰ ਅਣਮੁੱਲੇ' ਵਰਗੀ ਸਫਲ ਫ਼ਿਲਮ  ਨਾਲ ਕੀਤੀ ਸੀ। ਇਸ ਫਿਲਮ 'ਚ ਯੁਵਰਾਜ ਨਾਲ ਹਰੀਸ਼ ਵਰਮਾ ਤੇ ਆਰਿਯਾ ਬੱਬਰ ਨੇ ਵੀ ਕੰਮ ਕੀਤਾ। 'ਯਾਰ ਅਣਮੁਲੇ' ਫ਼ਿਲਮ  'ਚ ਯੁਵਰਾਜ ਦੀ ਭੂਮਿਕਾ ਸ਼ਰਮੀਲਾ ਤੇ ਹੁਸ਼ਿਆਰ ਦੇ ਵਿਦਿਆਰਥੀ ਦੀ ਸੀ, ਜਿਸ ਲਈ ਉਨ੍ਹਾਂ ਨੂੰ ਪੰਜਵੇ ਪੰਜਾਬੀ ਫਿਲਮ ਫੈਸਟੀਵਲ 'ਚ ਸ਼ੁਰੂਆਤੀ ਅਦਾਕਾਰ ਦਾ ਐਵਾਰਡ ਵੀ ਮਿਲਿਆ ਸੀ।