ਨਵੇਂ ਘਰ 'ਚ ਨੂਰ ਦੀ ਹੋਈ ਐਂਟਰੀ, ਖੁਸ਼ ਹੋਈ ਨੂਰ ਨੇ ਮਦਦਗਾਰਾਂ ਨੂੰ ਦਿੱਤੀਆਂ ਦੁਆਵਾਂ

ਏਜੰਸੀ

ਮਨੋਰੰਜਨ, ਪਾਲੀਵੁੱਡ

ਜ਼ਿਕਰਯੋਗ ਹੈ ਕਿ ਇਸ ਬਾਲ ਕਲਾਕਾਰ ਨੂਰ ਦਾ ਪਿਤਾ ਭੱਠੇ...

Tik Tok Noor Sandeep Toor Punjabi Pollywood

ਮੋਗਾ: ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਲੋਕਾਂ ਦਿਲਾਂ 'ਤੇ ਰਾਜ ਕਰਨ ਵਾਲੀ ਟਿਕ-ਟਾਕ ਸਟਾਰ ਨੰਨ੍ਹੀ ਬੱਚੀ ਨੂਰ ਨੂੰ ਅੱਜ ਹਰ ਕੋਈ ਜਾਣਦਾ ਹੈ। ਨੂਰ ਦਾ ਨਵਾਂ ਘਰ ਬਣਾਉਣ ਦਾ ਬੀੜਾ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਗੋਬਿੰਦਪੁਰਾ ਚੈਰੀਟੇਬਲ ਟਰੱਸਟ ਦੇ ਸੇਵਾਦਾਰ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ ਚੁੱਕਿਆ ਸੀ।

ਜ਼ਿਕਰਯੋਗ ਹੈ ਕਿ ਇਸ ਬਾਲ ਕਲਾਕਾਰ ਨੂਰ ਦਾ ਪਿਤਾ ਭੱਠੇ 'ਤੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ ਤੇ ਉਹ ਆਪਣਾ ਚੰਗਾ ਘਰ ਬਣਾਉਣ ਤੋਂ ਅਸਮਰੱਥ ਸੀ। ਬਾਬਾ ਜਸਦੀਪ ਸਿੰਘ ਜਗਾਧਰੀ ਵਾਲੇ ਬਾਲ ਕਲਾਕਾਰ ਨੂਰ ਦੇ ਘਰ ਪਿੰਡ ਭਿੰਡਰ ਕਲਾਂ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਕਿਹਾ ਕਿ ਸਾਡੇ ਇਸ ਟਰੱਸਟ ਵਲੋਂ ਪਹਿਲਾਂ ਵੀ ਅਨੇਕਾਂ ਹੀ ਲੋੜਵੰਦਾਂ ਨੂੰ ਮਕਾਨ ਬਣਾ ਕੇ ਦਿੱਤੇ ਗਏ ਹਨ ਅਤੇ ਅੱਜ ਇਸ ਬੱਚੀ ਨੂਰ ਦੇ ਘਰ ਨੂੰ ਬਣਾਉਣ ਦਾ ਬੀੜਾ ਵੀ ਚੁੱਕਿਆ ਗਿਆ ਸੀ।

ਉਨ੍ਹਾਂ ਦੱਸਿਆ ਕਿ ਬਾਲ ਕਲਾਕਾਰ ਨੂਰ ਦੀ ਪੜ੍ਹਾਈ 'ਤੇ ਜਿੰਨਾ ਵੀ ਖਰਚ ਹੋਵੇਗਾ, ਉਹ ਵੀ ਸਾਡੇ ਵਲੋਂ ਕੀਤਾ ਜਾਵੇਗਾ। ਇਸ ਮੌਕੇ 'ਤੇ ਨੂਰ ਨਾਲ ਕੰਮ ਕਰਦੇ ਬਾਕੀ ਕਲਾਕਾਰ ਜਸ਼ਨ ਭਿੰਡਰ, ਸੰਦੀਪ ਤੂਰ, ਵਰੁਣ ਭਿੰਡਰ, ਡਾਕਟਰ ਕੇਵਲ ਸਿੰਘ ਸੰਦੀਪ ਨਾਗੀ ਦਾ ਵੀ ਬਾਬਾ ਜੀ ਵਲੋਂ ਬਣਦਾ ਮਾਨ ਸਨਮਾਨ ਕੀਤਾ ਗਿਆ। ਹੁਣ ਨੂਰ ਦਾ ਘਰ ਲਗਭਗ ਬਣ ਕੇ ਤਿਆਰ ਹੋ ਚੁੱਕਾ ਹੈ।

ਸਨਦੀਪ ਤੂਰ ਨੇ ਦਸਿਆ ਕਿ ਉਹਨਾਂ ਦੇ ਘਰ ਦਾ ਲੈਂਟਰ ਖੁੱਲ੍ਹ ਚੁੱਕਾ ਹੈ ਤੇ ਬਿਜਲੀ ਦੀ ਫੀਟਿੰਗ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਪਲੱਸਤਰ ਦੀ ਤਿਆਰੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨੂਰ ਅਤੇ ਉਹਨਾਂ ਦੀ ਵੱਡੀ ਭੈਣ ਨੇ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ ਤੇ ਉਹਨਾਂ ਦਾ ਸਾਥ ਦੇਣ ਦੀ ਲੋਕਾਂ ਨੂੰ ਅਪੀਲ ਕੀਤੀ।

ਉੱਥੇ ਨੂਰ ਦੇ ਪਿਤਾ ਨੇ ਵੀ ਬਾਬਾ ਜਸਦੀਪ ਸਿੰਘ ਧੰਨਵਾਦ ਕਰਦਿਆਂ ਕਿਹਾ ਉਹ ਬਹੁਤ ਖੁਸ਼ ਹਨ ਕਿ ਉਹਨਾਂ ਦਾ ਘਰ ਬਣ ਰਿਹਾ ਹੈ। ਉਹਨਾਂ ਦੇ ਪੁਰਾਣੇ ਘਰ ਵਿਚ ਦੋ ਕਮਰੇ ਸਨ ਤੇ ਜਦੋਂ ਮੀਂਹ ਪੈਂਦਾ ਸੀ ਤਾਂ ਛੱਤਾਂ ਚੋਣ ਲੱਗ ਜਾਂਦੀਆਂ ਸਨ। ਪਰ ਹੁਣ ਉਹਨਾਂ ਦਾ ਨਵਾਂ ਘਰ ਬਣ ਰਿਹਾ ਹੈ ਤੇ ਉਹ ਬਹੁਤ ਖੁਸ਼ ਹਨ। ਇਸ ਦੇ ਨਾਲ ਹੀ ਸਨਦੀਪ ਤੂਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿੰਨੇ ਵੀ ਸਮਾਜ ਸੇਵੀ ਹਨ ਉਹਨਾਂ ਦਾ ਸਾਥ ਦਿਓ ਤਾਂ ਜੋ ਉਹ ਅੱਗੇ ਤੋਂ ਵੀ ਕਿਸੇ ਹੋਰ ਗਰੀਬ ਪਰਿਵਾਰ ਦੀ ਮਦਦ ਕਰ ਸਕਣ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।