5 ਸਾਲਾ ਟਿਕ-ਟਾਕ ਸਟਾਰ ਨੂਰ ਨੂੰ ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੂਰ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦਾ ਚੈੱਕ ਭੇਟ

TikTok star Noor

ਚੰਡੀਗੜ੍ਹ: ਕੋਰੋਨਾ ਵਾਇਰਸ ਖਿਲਾਫ ਜੰਗ ਜਿੱਤਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਦੇ ਤਹਿਤ ਸਰਕਾਰ ਵੱਲੋਂ ਟਿਕਟਾਕ ਸਟਾਰ ਨੂਰ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ। 

ਦਰਅਸਲ 5 ਸਾਲਾ ਟਿਕ-ਟਾਕ ਸਟਾਰ ਨੂਰ ਨੇ ਟਿਕਟਾਕ 'ਤੇ ਕਈ ਤਰ੍ਹਾਂ ਦੇ ਵੀਡੀਓ ਬਣਾਏ ਹਨ, ਜਿਸ ਦੇ ਜ਼ਰੀਏ ਉਸ ਨੇ ਲੋਕਾਂ ਨੂੰ ਕਰਫਿਊ ਜਾਂ ਲੌਕਡਾਊਨ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਇਸ ਦੌਰਾਨ ਨੂਰ ਨੇ ਅਪਣੇ ਤਰੀਕੇ ਨਾਲ ਮਿਸ਼ਤ ਫਤਿਹ ਵਿਚ ਯੋਗਦਾਨ ਪਾਇਆ ਹੈ।

ਜ਼ਿਲ੍ਹਾ ਮੈਜਿਸਟਰੇਟ ਸੰਦੀਪ ਹੰਸ ਅਤੇ ਸਥਾਨਕ ਐਸਡੀਐਮ ਸਤਵੰਤ ਸਿੰਘ ਨੇ ਨੂਰ, ਉਸ ਦੇ ਪਿਤਾ ਸਤਨਾਮ ਸਿੰਘ, ਭੈਣ ਜਸ਼ਨਪ੍ਰੀਤ ਅਤੇ ਉਨ੍ਹਾਂ ਦੀ ਟੀਮ ਦੇ ਇਕ ਮੈਂਬਰ ਨੂੰ ਇਹ ਚੈੱਕ ਭੇਟ ਕੀਤਾ। ਇਸ ਮੌਕੇ ਜ਼ਿਲ੍ਹਾ ਮੈਜਿਸਟਰੇਟ  ਨੇ ਕਿਹਾ ਕਿ ਨੂਰ ਅਤੇ ਉਸ ਦੀ ਟੀਮ ਨੇ ਕਿਹਾ ਕਿ ਨੂਰ ਨੇ ਲੌਕਡਾਊਨ ਤੇ ਕਰਫਿਊ ਦੌਰਾਨ ਘਰਾਂ ਵਿਚ ਬੈਠੇ ਲੋਕਾਂ ਦਾ ਮਨੋਰੰਜਨ ਕਰਨ ਅਤੇ ਉਹਨਾਂ ਨੂੰ ਸਿੱਖਿਆ ਦੇਣ ਵਿਚ ਅਹਿਮ ਯੋਗਦਾਨ ਪਾਇਆ ਹੈ। 

ਦੱਸ ਦਈਏ ਕਿ ਇਸ ਛੋਟੀ ਬੱਚੀ ਨੂਰ ਅਤੇ ਇਸ ਦੀ ਟੀਮ ਦੇ ਮੈਂਬਰਾਂ ਨੇ ਲੋਕਾਂ ਵਿਚ ਕੋਰੋਨਾ ਦੇ ਸੰਕਰਮਣ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆ ਸਾਵਧਾਨੀਆਂ ਨੂੰ ਅਪਣਾਉਣ, ਸਿਹਤ ਅਤੇ ਪੁਲਿਸ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਦਾ ਸੰਦੇਸ਼ ਦਿੰਦੀਆਂ ਵੀਡੀਉ ਬਣਾ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਰੋਨਾ ਨੂੰ ਹਰਾਉਣ ਲਈ ਵਿੱਢੇ ‘ਮਿਸ਼ਨ ਫ਼ਤਿਹ’ ਨੂੰ ਕਾਮਯਾਬ ਬਣਾਉਣ ਵਿਚ ਸਹਿਯੋਗ ਦਿਤਾ ਅਤੇ ਸਰਕਾਰ, ਪ੍ਰਸ਼ਾਸਨ ਅਤੇ ਪੁਲਿਸ ਦੇ ਹਰ ਇਕ ਮਹੱਤਵਪੂਰਨ ਸੰਦੇਸ਼ ਜਿਹੜਾ ਕਿ ਕੋਰੋਨਾ ਤੋਂ ਬਚਣ ਲਈ ਦਿਤਾ ਜਾਂਦਾ ਸੀ ਨੂੰ ਘਰ ਘਰ ਤਕ ਪਹੁੰਚਾਉਣ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਕੀਤੀ।