ਜਾਣੋ ਬਿਨੂੰ ਢਿੱਲੋਂ ਦੀ ਜ਼ਿੰਦਗੀ ਦਾ ਹੁਣ ਤੱਕ ਦਾ ਸਫ਼ਰ

ਏਜੰਸੀ

ਮਨੋਰੰਜਨ, ਪਾਲੀਵੁੱਡ

ਬਿਨੂੰ ਢਿੱਲੋਂ ਲੈ ਕੇ ਆ ਰਹੇ ਹਨ ਸਾਰਥਕ ਪੰਜਾਬੀ ਤੜਕੇ ਨਾਲ ਭਰਪੂਰ ਫ਼ਿਲਮ ਨੌਕਰ ਵਹੁਟੀ ਦਾ

Naukar Vahuti Da

ਜਲੰਧਰ: ਲੋਕਾਂ ਦੇ ਚਿਹਰਿਆਂ ਦੇ ਮੁਸਕਰਾਹਟ ਲਿਆਉਣ ਵਾਲੇ ਬਿਨੂੰ ਢਿੱਲੋਂ ਅੱਜ ਪੂਰੀ ਦੁਨੀਆ ਵਿਚ ਛਾਏ ਹੋਏ ਹਨ। ਉਹਨਾਂ ਨੇ ਪੰਜਾਬੀ ਇੰਡਸਟਰੀ ਵਿਚ ਬਹੁਤ ਨਾਮ ਖੱਟਿਆ ਹੈ। ਬਿਨੂੰ ਢਿੱਲੋਂ ਦਾ ਜਨਮ 29 ਅਗਸਤ 1975 ਵਿਚ ਧੁਰੀ, ਸੰਗਰੂਰ ਵਿਚ ਹੋਇਆ ਹੈ। ਇੱਥੇ ਹੀ ਬਿਨੂੰ ਢਿੱਲੋਂ ਨੇ ਅਪਣੀ ਮੁੱਢਲੀ ਸਿਖਿਆ ਪ੍ਰਾਪਤ ਕੀਤੀ। ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥਿਏਟਰ ਅਤੇ ਟੈਲੀਵੀਜ਼ਨ ਵਿਚ  ਪੋਸਟ ਗ੍ਰੈਜੂਏਟ ਡਿਗਰੀ ਹਾਸਲ ਕੀਤੀ।

ਬਿਨੂੰ ਢਿੱਲੋਂ ਨੇ ਪੰਜਾਬੀ ਸਿਨੇਮਾ ਵਿਚ ਵੀ ਬਹੁਤ ਮੱਲਾਂ ਮਾਰੀਆਂ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਨਾਂ ਕਿ ਹਿੰਦੀ ਸਿਨੇਮੇ ਵਾਂਗ ਹੁਣ ਪੰਜਾਬੀ 'ਚ ਵੀ ਵਿਸ਼ਿਆਂ ਤੇ ਕਲਾਕਾਰਾਂ ਨੂੰ ਲੈ ਕੇ ਨਵੇਂ-ਨਵੇਂ ਤਜਰਬੇ ਹੋਣ ਲੱਗੇ ਹਨ ਅਤੇ ਜਿਨਾਂ ਸਦਕਾ ਹੀ ਪੰਜਾਬੀ ਸਿਨੇਮਾ ਸਫ਼ਲਤਾ ਦੇ ਰਾਹ ਵੀ ਪੈ ਰਿਹਾ ਹੈ।  ਹਾਲ ਹੀ ਵਿਚ ਬਿਨੂੰ ਢਿੱਲੋਂ ਦੀ ਫ਼ਿਲਮ ਨੌਕਰ ਵਹੁਟੀ ਦਾ ਆ ਰਹੀ ਹੈ।

ਬਾਲੀਵੁੱਡ ਅਤੇ ਟੀ ਵੀ ਖੇਤਰ ਵਿਚ ਸਰਗਰਮ ਰਹੇ ਰੋਹਿਤ ਕੁਮਾਰ ਹੁਣ ਬਤੌਰ ਨਿਰਮਾਤਾ ਪੰਜਾਬੀ ਫਿਲਮ ‘ਨੌਕਰ ਵਹੁਟੀ ਦਾ’ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਵੱਲ ਆਇਆ ਹੈ। 23 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਬਾਰੇ ਨਿਰਮਾਤਾ ਰੋਹਿਤ ਕੁਮਾਰ ਨੇ ਕਿਹਾ ਕਿ ਇਹ ਇਕ ਕਾਮੇਡੀ ਭਰਪੂਰ ਪਰਿਵਾਰਕ ਫਿਲਮ ਹੈ ਜੋ ਦਰਸ਼ਕਾਂ ਦਾ ਹਰ ਪੱਖੋਂ ਮਨੋਰੰਜਨ ਕਰੇਗੀ। ਇਸ ਫ਼ਿਲਮ ਵਿਚ ਮੁੱਖ ਭੂਮਿਕਾ ‘ਚ ਅਦਾਕਾਰ ਬਿੰਨੂੰ ਢਿੱਲੋਂ ਅਤੇ ਖੂਬਸੂਰਤ ਅਦਾਕਾਰਾ ਕੁਲਰਾਜ ਰੰਧਾਵਾ ਨਜ਼ਰ ਆਉਣਗੇ।

ਜ਼ਿਕਰਯੋਗ ਹੈ ਕਿ ਅਦਾਕਾਰਾ ਕੁਲਰਾਜ ਰੰਧਾਵਾ ਨੇ ਆਪਣੀ ਆਖਰੀ ਫਿਲਮ ਨਿੱਧੀ ਸਿੰਘ ਜਿਹੜੀ 2016 ਵਿਚ ਰਿਲੀਜ਼ ਹੋਈ ਸੀ ਉਸ ਤੋਂ ਬਾਅਦ ਪਾਲੀਵੁੱਡ ਵਿਚ ਹੁਣ ਵਾਪਸੀ ਕੀਤੀ ਹੈ। ਇਸ ਫਿਲਮ ਦਾ ਨਿਰਦੇਸ਼ਨ ਪੰਜਾਬੀ ਫਿਲਮ ਇੰਡਸਟਰੀ ਵਿਚ ਲਗਾਤਾਰ ਸੁਪਰਹਿੱਟ ਫ਼ਿਲਮਾਂ ਦੇਣ ਵਾਲੇ ਸਮੀਪ ਕੰਗ ਨੇ ਦਿੱਤਾ ਹੈ।ਬਿੰਨੂ ਢਿਲੋਂ, ਕੁਲਰਾਜ ਰੰਧਾਵਾ, ਉਪਾਸਨਾ ਸਿੰਘ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਪ੍ਰੀਤ ਆਨੰਦ ਆਦਿ ਕਲਾਕਾਰ ਇਸ ਫਿਲਮ ਦੇ ਅਹਿਮ ਕਲਾਕਾਰ ਹਨ।

ਇਸ ਫਿਲਮ ਨੂੰ ਰੋਹਿਤ ਕੁਮਾਰ ਨੇ ਸੰਜੀਵ ਕੁਮਾਰ, ਰੂਹੀ ਤ੍ਰੇਹਨ, ਆਸ਼ੂ ਮੁਨੀਸ਼ ਸਾਹਨੀ ਮਿਲ ਕੇ ਪ੍ਰੋਡਿਊਸ ਕੀਤਾ ਹੈ।ਉਨਾਂ ਦੱਸਿਆ ਕਿ ਇਸ ਫਿਲਮ ਨੂੰ ਵੈਭਵ ਅਤੇ ਸ਼ੇਰਿਆ ਨੇ ਲਿਖਿਆ ਹੈ ਜੋ ਕਿ ਇੱਕ ਪਰਵਾਰਿਕ ਡਰਾਮਾ ਤੇ ਕਾਮੇਡੀ ਦਾ ਤੜਕਾ ਹੈ ਅਤੇ ਦਰਸ਼ਕ ਯਕੀਨਨ ਹੀ ਇਸ ਫਿਲਮ ਨੂੰ ਦੇਖਣਾ ਪਸੰਦ ਕਰਨਗੇ।

ਬਿਨੂੰ ਢਿਲੋਂ ਦਾ ਇਸ ਫ਼ਿਲਮ ਵਿਚ ਨਾਮ ਸ਼ਿਵਇੰਦਰ ਹੈ। ਸ਼ਿਵਇੰਦਰ ਇਕ ਪਰਵਾਰਕ ਵਿਅਕਤੀ ਹੈ ਅਤੇ ਉਹ ਇਕ ਗੀਤਕਾਰ ਬਣਨਾ ਚਾਹੁੰਦਾ ਹੈ। ਉਸ ਦੀ ਪਤਨੀ ਚਾਹੁੰਦੀ ਹੈ ਕਿ ਉਹ ਦੋਵਾਂ ਵਿਚੋਂ ਇਕ ਨੂੰ ਚੁਣੇ ਕਿਉਂ ਕਿ ਉਹ ਲੰਮੇ ਤੱਕ ਦੋਵੇਂ ਨਹੀਂ ਟਿਕ ਸਕਦੇ। ਪਰ ਇਸ ਤੋਂ ਪਹਿਲਾਂ ਕਿ ਸ਼ਿਵਇੰਦਰ ਦੋਵਾਂ ਵਿਚੋਂ ਕਿਸੇ ਇਕ ਦੀ ਚੋਣ ਕਰਦਾ ਉਸ ਦੀ ਪਤਨੀ  ਪਹਿਲਾਂ ਹੀ ਛੱਡ ਦਿੰਦੀ ਹੈ ਅਤੇ ਅਪਣੀ ਬੇਟੀ ਮੰਨਤ ਨੂੰ ਨਾਲ ਲੈ ਕੇ ਅਪਣੇ ਮਾਤਾ ਪਿਤਾ ਦੇ ਘਰ ਚਲੀ ਜਾਂਦੀ ਹੈ। ਜਦੋਂ ਉਸ ਦਾ ਸਹੁਰਾ ਪਰਵਾਰ ਉਸ ਨੂੰ ਅਪਣੇ ਘਰ ਨਹੀਂ ਰੱਖਦਾ ਤਾਂ ਉਹ ਡ੍ਰਾਈਵਰ ਬਣ ਕੇ ਜਾਂਦਾ ਹੈ।

ਇਕ ਬਾਲੀਵੁੱਡ ਫਿਲਮ ‘ਸ਼ਾਦੀ ਤੇਰੀ ਵਜਾਏਗੇ ਬੈਂਡ ਹਮ’ ਦਾ ਵੀ ਨਿਰਮਾਣ ਕੀਤਾ ਹੈ। ਇਸ ਫਿਲਮ ਤੋਂ ਬਾਅਦ ਜਲਦੀ ਹੀ ਰੋਹਿਤ ਕੁਮਾਰ ਆਪਣੀ ਅਗਲੀ ਪੰਜਾਬੀ ਫਿਲਮ ਵੀ ਸ਼ੁਰੂ ਕਰੇਗਾ ਜੋ ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਨਾਲ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।