‘ਮਿੱਟੀ ਦਾ ਬਾਵਾ’ ਫ਼ਿਲਮ ਗੁਰੂ ਨਾਨਕ ਸਾਹਿਬ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਇਕ ਸ਼ਾਨਦਾਰ ਸਾਰਥਕ ਹੈ

ਏਜੰਸੀ

ਮਨੋਰੰਜਨ, ਪਾਲੀਵੁੱਡ

ਇਸ ਫ਼ਿਲਮ ਦੇ ਪ੍ਰਮੋਸ਼ਨਲ ਗੀਤ ਵਿਚ ਮਿਸ ਹਿਮਾਲਿਆ ਦਾ ਤਾਜ ਪਹਿਨਣ ਵਿਚ ਕਾਮਯਾਬ ਰਹੀ ਅਨੂਪ੍ਰਿਆ ਲਕਸ਼ਮੀ ਕਟੋਚ ਨੂੰ ਵੀ ਚਮਕਾਇਆ ਗਿਆ

Punjabi Movie Mitti Da Bawa

ਜਲੰਧਰ: ਪੰਜਾਬ ਨਾਲ ਜੁੜੀਆਂ ਜਾਂ ਇਸ ਦੀ ਮਿੱਟੀ ਨਾਲ ਜੁੜੀਆਂ ਹੁਣ ਤਕ ਬਹੁਤ ਸਾਰੀਆਂ ਫ਼ਿਲਮਾਂ ਸਿਨੇਮਾਂ ਤਕ ਪਹੁੰਚੀਆਂ ਹਨ। ਪਰ ਇਸ ਦੇ ਬਾਵਜੂਦ ਵੀ ਇਸ ਨਾਲ ਜੁੜੀਆਂ ਅਤੇ ਹੋਰ ਕਈ ਵਿਸ਼ਿਆਂ ਤੇ ਅਧਾਰਿਤ ਫ਼ਿਲਮਾਂ ਅਕਸਰ ਬਣਦੀਆਂ ਹੀ ਰਹਿੰਦੀਆਂ ਹਨ। ਇਸ ਵਿਚਲੇ ਜਿਹੜੇ ਕਲਾਕਾਰ ਹੁੰਦੇ ਹਨ ਉਹ ਕੁੱਝ ਸੋਚ ਕੇ ਹੀ ਫ਼ਿਲਮਾਂ ਬਣਾਉਂਦੇ ਹਨ ਤਾਂ ਜੋ ਪੰਜਾਬ ਅਤੇ ਦਰਸ਼ਕਾਂ ਨੂੰ ਕੋਈ ਨਵੀਂ ਸੇਧ ਮਿਲ ਸਕੇ। 

ਫ਼ਿਲਮ ਮਿੱਟੀ ਦਾ ਬਾਵਾ ਦੇ ਨਿਰਦੇਸ਼ਕ ਹਨ ਕੇ.ਐਸ ਮਲਹੋਤਰਾ ਜੋ ਕਿ ਪਹਿਲਾਂ ਪੰਜਾਬੀ ਸਿਨੇਮਾ ਦੇ ਇਤਿਹਾਸ ਦੀ ਪ੍ਸਿੱਧ ਫ਼ਿਲਮ "ਖਾਲਸਾ ਮੇਰੋ ਰੂਪ ਹੈ ਖਾਸ" ਵੀ ਬਣਾ ਚੁੱਕੇ ਹਨ ਅਤੇ ਹੁਣ ਉਹਨਾਂ ਦੀ ਇਹ ਫ਼ਿਲਮ ਵੀ ਇਤਿਹਾਸਕ ਸਾਬਤ ਹੋਣ ਦੀ ਉਮੀਦ ਹੈ, ਕਿਉਂ ਕਿ ਇਹ ਫ਼ਿਲਮ ਗੁਰੂ ਨਾਨਕ ਸਾਹਿਬ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਇਕ ਸ਼ਾਨਦਾਰ ਸਾਰਥਕ ਫ਼ਿਲਮ ਹੈ ਨਿਰਦੇਸ਼ਕ ਕੁਲਜੀਤ ਸਿੰਘ ਮਲਹੋਤਰਾ ਨੇ ਪੰਜਾਬੀ ਫ਼ਿਲਮ 'ਮਿੱਟੀ ਦਾ ਬਾਵਾ' ਦਾ ਨਿਰਮਾਣ ਕੀਤਾ ਹੈ।

ਇਸ ਤਰ੍ਹਾਂ ਜੇ ਗੱਲ ਕਰੀਏ ਫ਼ਿਲਮ ਮਿੱਟੀ ਦਾ ਬਾਵਾ ਦੀ ਤਾਂ ਇਹ ਫ਼ਿਲਮ ਇਕ ਵੱਖਰੇ ਢੰਗ ਦੀ ਤੇ ਨਵੇਂ ਵਿਸ਼ੇ ਦੀ ਫ਼ਿਲਮ ਹੈ ਜੋ ਕਿ ਦਰਸ਼ਕਾਂ ਨੂੰ ਕੁੱਝ ਵੱਖਰਾ ਦੇ ਕੇ ਜਾਵੇਗੀ। ਨਿਰਦੇਸ਼ਕ ਕੁਲਜੀਤ ਸਿੰਘ ਮਲਹੋਤਰਾ ਨੇ ਪੰਜਾਬੀ ਫ਼ਿਲਮ 'ਮਿੱਟੀ ਦਾ ਬਾਵਾ' ਦਾ ਨਿਰਮਾਣ ਕੀਤਾ ਹੈ। ਇਸ ਦੇ ਮੁੱਖ ਕਲਾਕਾਰ ਹਨ ਤਰਸੇਮ ਪਾਲ, ਤੇਜੀ ਸੰਧੂ, ਨਛੱਤਰ ਗਿੱਲ, ਅੰਮ੍ਰਿਤ ਸਿੰਘ ਬਿੱਲਾ, ਮੰਨਤ ਨੂਰ, ਮਨਪ੍ਰੀਤ ਕੌਰ, ਜਰਨੈਲ ਸਿੰਘ, ਬੀ.ਐਨ. ਸ਼ਰਮਾ।

ਇਸ ਫ਼ਿਲਮ ਦੇ ਪ੍ਰਮੋਸ਼ਨਲ ਗੀਤ ਵਿਚ ਮਿਸ ਹਿਮਾਲਿਆ ਦਾ ਤਾਜ ਪਹਿਨਣ ਵਿਚ ਕਾਮਯਾਬ ਰਹੀ ਅਨੂਪ੍ਰਿਆ ਲਕਸ਼ਮੀ ਕਟੋਚ ਨੂੰ ਵੀ ਚਮਕਾਇਆ ਗਿਆ। ਗੱਲ ਕਰਦੇ ਹਾਂ ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਦਿਲਕਸ਼ ਅਦਾਕਾਰ ਬੀ.ਐਨ. ਸ਼ਰਮਾ (ਬਿੱਲੂ ਬੱਕਰਾ) ਦੀ ,ਜਿਸ ਨੇ ਲਗਾਤਾਰ ਕਈ ਫ਼ਿਲਮਾਂ ਦੇ ਵਿਚ ਕੰਮ ਕੀਤਾ ਹੈ। ਬੀ.ਐਨ. ਸ਼ਰਮਾ ਇੱਕ ਅਜਿਹੇ ਕਲਾਕਾਰ ਹਨ ਜੋ ਆਪਣੇ ਫੈਨਜ਼ ਨੂੰ ਹੱਸਣ ਲਈ ਮਜ਼ਬੂਰ ਕਰ ਦਿੰਦੇ ਹਨ।

ਜੇਕਰ ਉਨ੍ਹਾਂ ਦੇ ਫ਼ਿਲਮੀ ਕੈਰੀਅਰ ਦੀ ਗੱਲ ਕੀਤੀ ਜਾਵੇਂ ਤਾਂ ਉਨ੍ਹਾਂ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਉਹ ਆਪਣੀ ਅਦਾਕਾਰੀ ‘ਚ ਨਿਖਾਰ ਲਿਆਉਣ ਲਈ ਸਮਾਜ ਤੋਂ ਸੇਧ ਲੈਂਦੇ ਹਨ ਤੇ ਫ਼ਿਲਮਾਂ ‘ਚ ਜਿਹੜਾ ਵੀ ਕਿਰਦਾਰ ਮਿਲਦਾ ਹੈ, ਉਸ ਨਾਲ ਪੂਰਾ ਇਨਸਾਫ ਕਰਨ ਲਈ ਕਿਰਦਾਰ ਦੀ ਡੂੰਘਾਈ ‘ਚ ਖੁੱਭ ਜਾਂਦੇ ਹਨ। ਇਸ ਤੋਂ ਇਲਾਵਾ ਮੰਨਤ ਨੂਰ ਵੀ ਕੋਈ ਆਮ ਕਲਾਕਾਰ ਨਹੀਂ ਹੈ। ਉਹਨਾਂ ਦਾ ਬਹੁ ਚਰਚਿਤ ਗੀਤ ਤੂੰ ਲੌਂਗ ਤੇ ਮੈਂ ਲਾਚੀ ਦਰਸ਼ਕਾਂ ਦਾ ਪਸੰਦੀਦਾ ਗੀਤ ਰਿਹਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।