ਗੁਰਦਾਸ ਮਾਨ ਦੇ ਵਿਵਾਦ ‘ਤੇ ਬੋਲੇ ਜੈਜ਼ੀ ਬੀ

ਏਜੰਸੀ

ਮਨੋਰੰਜਨ, ਪਾਲੀਵੁੱਡ

ਗੁਰਦਾਸ ਮਾਨ ਨੇ ਕੀਤੀ ਹੈ ਪੰਜਾਬੀ ਮਾਂ ਬੋਲੀ ਦੀ ਸੇਵਾ

Gurdas Mann and Jazzy B.

ਅੰਮ੍ਰਿਤਸਰ: ਪੰਜਾਬੀ ਮਾਂ ਬੋਲੀ ਨੂੰ ਲੈ ਕੇ ਗਾਇਕ ਗੁਰਦਾਸ ਮਾਨ ਜਿੱਥੇ ਪਿਛਲੇ ਕਈ ਦਿਨਾਂ ਤੋਂ ਵਿਵਾਦਾਂ 'ਚ ਘਿਰੇ ਹੋਏ ਹਨ ਉੱਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਜੈਜ਼ੀ ਬੀ ਨੇ ਗੁਰਦਾਸ ਮਾਨ ਦੇ ਭਾਸ਼ਾ ਵਿਵਾਦ 'ਤੇ ਵੱਡਾ ਬਿਆਨ ਦਿੱਤਾ ਹੈ। ਜੈਜ਼ੀ ਬੀ ਨੇ ਕਿਹਾ ਹੈ ਕਿ ''ਜੋ ਗੁਰਦਾਸ ਮਾਨ ਕਹਿਣਾ ਚਾਹੁੰਦੇ ਸਨ, ਉਸ ਨੂੰ ਲੋਕਾਂ ਨੇ ਗਲਤ ਤਰੀਕੇ ਨਾਲ ਲਿਆ, ਜਿਸ ਕਰਕੇ ਇਹ ਵਿਵਾਦ ਦਿਨੋਂ-ਦਿਨ ਵਧਦਾ ਹੀ ਗਿਆ।

ਉੱਥੇ ਹੀ ਜੈਜ਼ੀ ਬੀ ਨੇ ਕਿਹਾ ਕਿ ਗੁਰਦਾਸ ਮਾਨ ਨੂੰ ਆਪਣੇ ਵਿਰੋਧ ਹੁੰਦੇ ਦੇਖ ਕੇ ਪੰਜਾਬੀਆਂ ਤੋਂ ਮੁਆਫੀ ਮੰਗ ਲੈਣੀ ਚਾਹੀਦੀ ਹੈ। ਉੱਥੇ ਹੀ ਜੈਜ਼ੀ ਬੀ ਦਾ ਕਹਿਣਾ ਉਹ ਖੁਦ ਵੀ ਗੁਰਦਾਸ ਮਾਨ ਦੇ ਵੱਡੇ ਮਾਨ ਫੈਨ ਹਨ ਅਤੇ ਉਹਨਾਂ  ਪੰਜਾਬੀ ਮਾਂ ਬੋਲੀ ਲਈ ਬਹੁਤ ਸਾਰੇ ਗੀਤ ਵੀ ਗਾਏ ਹਨ। ਦੱਸ ਦੇਈਏ ਕਿ ਜੈਜ਼ੀ ਬੀ ਆਪਣੀ ਧੀ ਨਾਲ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ ਸਨ।

ਉੱਥੇ ਹੀ ਉਹਨਾਂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਕਰਨ ਤੋਂ ਬਾਅਦ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਦਸ ਦਈਏ ਕਿ ਗਾਇਕ ਗੁਰਦਾਸ ਮਾਨ ਨੇ ‘ਇੱਕ ਦੇਸ਼ ਇੱਕ ਭਾਸ਼ਾ’ ਦੇ ਨਾਅਰੇ ਦੀ ਹਮਾਇਤ ਕੀਤੀ ਸੀ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਕੈਨੇਡਾ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ਦੇ ਪੰਜਾਬੀਆਂ ਨੇ ਗੁਰਦਾਸ ਮਾਨ ਦੀ ਤਿੱਖੀ ਆਲੋਚਨਾ ਕਰਨੀ ਸ਼ੁਰੁ ਕਰ ਦਿੱਤੀ ਹੈ।

ਗੁਰਦਾਸ ਮਾਨ ਨੇ ਵੈਨਕੂਵਰ ’ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਆਖਿਆ ਸੀ ਕਿ ਇੱਕ ਰਾਸ਼ਟਰ ਵਿੱਚ ਇੱਕ ਭਾਸ਼ਾ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਸੀ ਜਦੋਂ ਕੋਈ ਉੱਤਰੀ ਭਾਰਤ ਤੋਂ ਦੱਖਣ ਵਿੱਚ ਜਾਵੇਗਾ, ਤਾਂ ਉਸ ਇੱਕ ਭਾਸ਼ਾ ਨਾਲ ਆਸਾਨੀ ਹੋਵੇਗੀ। ਉਨ੍ਹਾਂ ਪੰਜਾਬੀ ਨੂੰ ਮਾਂ–ਬੋਲੀ ਕਿਹਾ, ਤਾਂ ਹਿੰਦੀ ਨੂੰ ‘ਮਾਸੀ’ ਆਖ ਕੇ ਮੌਕਾ ਸੰਭਾਲਣ ਦਾ ਯਤਨ ਕੀਤਾ। ਪੰਜਾਬੀਆਂ ਦੀ ਦਲੀਲ ਸੀ ਕਿ ਉਹ ਗੁਰਦਾਸ ਮਾਨ ਦੀ ਦਲੀਲ ਨਾਲ ਸਹਿਮਤ ਨਹੀਂ ਹਨ ਕਿਉਂਕਿ ਭਾਰਤ ਦਾ ਸੁਹੱਪਣ ਤਾਂ ਹੈ ਹੀ ‘ਵਿਭਿੰਨਤਾ ’ਚ ਏਕਤਾ’ ਵਿਚ ਹੀ ਲੁਕਿਆ ਹੋਇਆ ਹੈ।

ਹਰੇਕ ਦਾ ਆਪਣਾ ਵੱਖਰਾ ਸਭਿਆਚਾਰ ਹੈ। ਪੰਜਾਬੀਆਂ ਨੂੰ ਸਿਰਫ਼ ਪੰਜਾਬੀ ਭਾਸ਼ਾ ਹੀ ਇੱਕ ਸਭਿਆਚਾਰ ਵਿੱਚ ਪਿਰੋ ਕੇ ਰੱਖਦੀ ਹੈ। ਜੇ ‘ਇੱਕ ਰਾਸ਼ਟਰ ਇੱਕ ਭਾਸ਼ਾ’ ਦਾ ਫ਼ਾਰਮੂਲਾ ਲਾਗੂ ਕਰ ਦਿੱਤਾ ਗਿਆ, ਤਾਂ ਮਾਂ–ਬੋਲੀ ਦੀ ਅਹਿਮੀਅਤ ਘਟ ਜਾਂ ਖ਼ਤਮ ਹੋ ਜਾਵੇਗੀ ਤੇ ਸਾਰੇ ਆਪੋ–ਆਪਣੇ ਸਭਿਆਚਾਰ ਤੋਂ ਦੂਰ ਹੋ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।