ਸਿੱਧੂ ਮੂਸੇਵਾਲਾ ਨਾਲ ਜੋ ਹੋਇਆ, ਉਸ ਨੇ ਮੇਰਾ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲ ਦਿੱਤਾ- ਕਰਨ ਔਜਲਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਕਿਹਾ: ਸਿੱਧੂ ਮੂਸੇਵਾਲਾ ਨਾਲ ਫ਼ੋਨ 'ਤੇ ਸੁਲਝਾਇਆ ਸੀ ਮਸਲਾ

Karan Aujla and Sidhu Moosewala

 

ਚੰਡੀਗੜ੍ਹ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਅਤੇ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਵਿਚਾਲੇ ਕਾਫੀ ਸਮੇਂ ਤੋਂ ਵਿਵਾਦ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਹੁਣ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਕਰਨ ਔਜਲਾ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ। ਇਕ ਇੰਟਰਵਿਊ ਦੌਰਾਨ ਕਰਨ ਔਜਲਾ ਨੇ ਕਿਹਾ ਕਿ ਜੋ ਹੋਇਆ ਬਹੁਤ ਮਾੜਾ ਹੋਇਆ ਹੈ ਅਤੇ ਇਹ ਸਭ ਨਹੀਂ ਹੋਣਾ ਚਾਹੀਦਾ ਸੀ। ਸਿੱਧੂ ਨਾਲ ਜੋ ਹੋਇਆ ਇਸ ਨੇ ਮੇਰਾ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲ ਦਿੱਤਾ ਹੈ।

ਇਹ ਵੀ ਪੜ੍ਹੋ: 15 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 5 ਸਾਲ ਦਾ ਮਾਸੂਮ, ਇਲਾਜ ਦੌਰਾਨ ਹੋਈ ਸਾਗਰ ਦੀ ਮੌਤ

ਮਰਹੂਮ ਗਾਇਕ ਨਾਲ ਵਿਵਾਦ ਸਬੰਧੀ ਕਰਨ ਔਜਲਾ ਨੇ ਕਿਹਾ ਕਿ ਹੁਣ ਮਹਿਸੂਸ ਹੋ ਰਿਹਾ ਹੈ ਕਿ ਇਹ ਸਭ ਕਰਨ ਦੀ ਕੋਈ ਲੋੜ ਨਹੀਂ ਸੀ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਅਤੇ ਉਸ ਦੇ ਪਰਿਵਾਰ ਨਾਲ ਜੋ ਹੋਇਆ, ਉਸ ਨੇ ਮੇਰਾ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲ ਦਿੱਤਾ ਹੈ। ਕਰਨ ਔਜਲਾ ਨੇ ਕਿਹਾ, “ਮੈਂ 29 ਮਈ ਤੋਂ ਬਾਅਦ ਸਿੱਧੂ ਦੇ ਪਿਤਾ ਨੂੰ ਫ਼ੋਨ ਕੀਤਾ, ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ। ਮੈਂ ਇਸ ਚੀਜ਼ ਲਈ ਮੁਆਫ਼ੀ ਮੰਗੀ ਕਿ ਮੈਂ ਉੱਥੇ ਮੌਜੂਦ ਨਹੀਂ ਸੀ। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਕੀ ਕਹਾਂ, ਪਰ ਮੈਂ ਤੁਹਾਡਾ ਦੂਜਾ ਪੁੱਤਰ ਹਾਂ। ਤੁਹਾਨੂੰ ਜਿੱਥੇ ਲੋੜ ਹੋਵੇਗੀ, ਮੈਂ ਉੱਥੇ ਖੜ੍ਹਾ ਰਹਾਂਗਾ”।

ਇਹ ਵੀ ਪੜ੍ਹੋ: ਨਵੀਂ ਤਕਨੀਕ ਦਾ ਕਮਾਲ! 'ਸਾਈਰਿਸ ਏਅਰਫ੍ਰੇਮ ਪੈਰਾਸ਼ੂਟ ਸਿਸਟਮ' ਦੀ ਮਦਦ ਨਾਲ ਕਰੈਸ਼ ਹੋਣ ਤੋਂ ਬਚਾਇਆ ਯਾਤਰੀ ਜਹਾਜ਼ 

ਇਸ ਦੇ ਨਾਲ ਗੀ ਕਰਨ ਔਜਲਾ ਨੇ ਦੱਸਿਆ ਸਿੱਧੂ ਦੀ ਮੌਤ ਤੋਂ ਪਹਿਲਾਂ ਉਹਨਾਂ ਵਿਚਾਲੇ ਮਸਲਾ ਸੁਲਝ ਗਿਆ ਸੀ। ਔਜਲਾ ਨੇ ਦੱਸਿਆ ਕਿ ਸਿੱਧੂ ਦੀ ਮੌਤ ਤੋਂ ਪਹਿਲਾਂ ਉਸ ਨੇ ਫੋਨ ਕਰਕੇ ਸਾਰੀਆਂ ਸ਼ਿਕਾਇਤਾਂ ਦੂਰ ਕਰ ਦਿੱਤੀਆਂ ਸਨ। ਇਸ ਦੌਰਾਨ ਸਿੱਧੂ ਨੇ ਇਹ ਵੀ ਕਿਹਾ ਕਿ ਕੁਝ ਲੋਕ ਦੋਵਾਂ ਵਿਚਾਲੇ ਦੂਰੀ ਬਣਾ ਰਹੇ ਹਨ। ਅੱਜ ਤੱਕ ਇਸ ਬਾਰੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਛੱਡ ਕੇ ਕੋਈ ਨਹੀਂ ਜਾਣਦਾ। ਉਸ ਤੋਂ ਬਾਅਦ ਸਾਡੇ ਵਿਚਕਾਰ ਸਭ ਕੁਝ ਠੀਕ ਚੱਲ ਰਿਹਾ ਸੀ।

ਇਹ ਵੀ ਪੜ੍ਹੋ: ਬ੍ਰਿਟੇਨ: ਭਾਰਤੀ ਪ੍ਰਵਾਸੀਆਂ ਦੇ ਖ਼ਿਲਾਫ਼ ਸਾਬਿਤ ਹੋ ਰਹੀਆਂ ਰਿਸ਼ੀ ਸੁਨਕ ਸਰਕਾਰ ਦੀਆਂ ਨੀਤੀਆਂ! 

ਉਹਨਾਂ ਕਿਹਾ, “ਸਿੱਧੂ ਦੀ ਮੌਤ ਤੋਂ ਪਹਿਲਾਂ ਮੈਂ ਉਸ ਨੂੰ ਫ਼ੋਨ ਕਰ ਕੇ ਸਾਰੇ ਗਿਲੇ-ਸ਼ਿਕਵੇ ਦੂਰ ਕਰ ਲਏ ਸੀ। ਸਿੱਧੂ ਨੇ ਵੀ ਕਿਹਾ ਸੀ ਕਿ ਕੁੱਝ ਲੋਕ ਗੱਲਾਂ ਨੂੰ ਵਿਗਾੜ ਰਹੇ ਨੇ, ਇਸ ਨਾਲ ਮੈਨੂੰ ਥੋੜ੍ਹੀ ਰਾਹਤ ਮਹਿਸੂਸ ਹੋਈ। ਇਸ ਗੱਲ ਦਾ ਅੱਜਤਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਪਤਾ। ਸਾਡੇ ਵਿਚ ਸਭ ਠੀਕ ਸੀ”।