ਪੰਜਾਬੀਅਤ ਨੂੰ ਮਾਂ ਬੋਲੀ ਸਿਨੇਮਾਂ ਦੁਆਰਾ ਹੋਰ ਪ੍ਰਫੁਲੱਤ ਕਰਨ ਲਈ ਜਲਦ ਆ ਰਹੀ ਹੈ ਫ਼ਿਲਮ ‘ਦੂਰਬੀਨ’

ਏਜੰਸੀ

ਮਨੋਰੰਜਨ, ਪਾਲੀਵੁੱਡ

ਨਿੰਜਾ ਤੇ ਵਾਮਿਕਾ ਗੱਬੀ ਦੀ ਮੁੱਖ ਭੂਮਿਕਾ ਵਾਲੀ ਫਿਲਮ "ਦੂਰਬੀਨ" ਹੁਣ 27 ਸਤੰਬਰ ਨੂੰ ਰਿਲੀਜ਼ ਹੋਵੇਗੀ।

Punjabi Movie Doorbeen

ਜਲੰਧਰ: ਪੰਜਾਬੀਆਂ ਦੇ ਲਈ ਇਹ ਗੱਲ ਬਹੁਤ ਖੁਸ਼ੀ ਵਾਲੀ ਹੈ ਕਿ ਪੰਜਾਬੀ ਇੰਡਸਟਰੀ ਦਿਨੋਂ ਦਿਨ ਖ਼ੂਬ ਤਰੱਕੀਆਂ ਕਰ ਰਹੀ ਹੈ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਨਿੰਜਾ ਅੱਜ ਕੱਲ੍ਹ ਸੋਸ਼ਲ ਮੀਡਿਆ ਤੇ ਆਪਣੇ ਹੁਨਰਾਂ ਨੂੰ ਲੈ ਕੇ ਬਹੁਤ ਹੀ ਵਾਇਰਲ ਹੋ ਰਹੇ ਹਨ। ਤੁਹਾਨੂੰ ਇਹ ਜਾਣ ਕੇ ਬਹੁਤ ਹੀ ਖੁਸ਼ੀ ਹੋਵੇਗੀ ਕਿ ਨਿੰਜਾ ਬਹੁਤ ਜਲਦੀ ਫ਼ਿਲਮ ‘ਦੂਰਬੀਨ’ ਨਾਲ ਵੱਡੇ ਪਰਦੇ ਤੇ ਆਉਣ ਵਾਲੇ ਹਨ।

ਫਿਲਮ ਦੂਰਬੀਨ ਰਾਹੀਂ ਕਈ ਪ੍ਰਤਿਭਾਵਾਨ ਲੋਂਗ ਮਾਂ ਬੋਲੀ ਸਿਨੇਮਾਂ ਵਿਚ ਆਪਣੀ ਆਪਣੀ ਕਲਾਂ ਦਾ ਲੋਹਾ ਮੰਨਵਾਉਣਗੇ। ਉਨਾਂ ਅੱਗੇ ਕਿਹਾ ਕਿ ਅਜਾਦ ਪਰਿੰਦੇ ਬੈਨਰਜ਼ ਲਈ ਇਹ ਬੇਹੱਦ ਖੁਸ਼ੀ ਭਰੇ ਅਤੇ ਸਕੂਨਦਾਇਕ ਲਮਹਾਂਤ ਹਨ ਕਿ ਉਨਾਂ ਦੀ ਫਿਲਮ ਲਈ ਹਰ ਟੀਮ ਮੈਂਬਰਜ਼ ਦਿਨ ਰਾਤ ਸਰਦੀ ਅਤੇ ਖਰਾਬ ਮੌਸਮ ਵਿਚ ਵੀ ਤਨਦੇਹੀ ਨਾਲ ਆਪਣੀਆਂ ਆਪਣੀਆਂ ਜਿੰਮੇਵਾਰੀਆਂ ਨਿਭਾ ਰਿਹਾ ਹੈ, ਜਿਸ ਨਾਲ ਫਿਲਮ ਦਾ ਹਰ ਫਰੇਮ ਖੂਬਸੂਰਤ ਸਾਂਚੇ ਵਿਚ ਢਲ ਰਿਹਾ ਹੈ।

ਦੂਰਬੀਨ ਫ਼ਿਲਮ ਦੀ ਟੀਮ ਨੇ ਹੜ੍ਹ ਪੀੜਤਾਂ ਲਈ ਵੱਡਾ ਐਲਾਨ ਕੀਤਾ ਸੀ। ਉਹਨਾਂ ਨੇ ਵੀ ਇਸ ਵਿਚ ਅਪਣਾ ਯੋਗਦਾਨ ਦਿੱਤਾ ਸੀ। ਪੰਜਾਬੀ ਫਿਲਮ ਦੂਰਬੀਨ ਦੇ ਨਿਰਮਾਤਾ ਜੁਗਰਾਜ ਬੱਲ, ਯਾਦਵਿੰਦਰ ਵਿਰਕ ਅਤੇ ਸੁੱਖਰਾਜ ਰੰਧਾਵਾ ਨੇ ਫ਼ਿਲਮ ਦੂਰਬੀਨ ਦੀ ਕਮਾਈ ਦਾ 20 ਫ਼ੀਸਦੀ ਹਿੱਸਾ ਹੜ੍ਹ ਪੀੜਤਾਂ ਦੀ ਮਦਦ ਲਈ ਦੇਣ ਦਾ ਐਲਾਨ ਕੀਤਾ ਸੀ। ਦਸ ਦਈਏ ਕਿ ਫ਼ਿਲਮ ਦੂਰਬੀਨ ਵਿਚ ਰੁਪਿੰਦਰ ਰੂਪੀ, ਹੌਬੀ ਧਾਲੀਵਾਲ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਜੈਸਮੀਨ ਬਾਜਵਾ ਵਰਗੇ ਕਈ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ।

ਨਿੰਜਾ ਤੇ ਵਾਮਿਕਾ ਗੱਬੀ ਦੀ ਮੁੱਖ ਭੂਮਿਕਾ ਵਾਲੀ ਫਿਲਮ "ਦੂਰਬੀਨ" ਹੁਣ 27 ਸਤੰਬਰ ਨੂੰ ਰਿਲੀਜ਼ ਹੋਵੇਗੀ। "ਅਜ਼ਾਦ ਪਰਿੰਦੇ" ਦੇ ਬੈਨਰ ਹੇਠ ਬਣੀ ਇਸ ਫਿਲਮ ਦੀ ਕਹਾਣੀ ਸੁਖਰਾਜ ਸਿੰਘ ਨੇ ਲਿਖੀ ਹੈ। ਇਸ ਨੂੰ ਇਸ਼ਾਨ ਚੋਪੜਾ ਨੇ ਡਾਇਰੈਕਟ ਕੀਤਾ। ਫਿਲਮ ਦੇ ਨਿਰਮਾਤਾ ਸੁਖਰਾਜ ਰੰਧਾਵਾ, ਜੁਗਰਾਜ ਗਿੱਲ ਤੇ ਯਾਦਵਿੰਦਰ ਵਿਰਕ ਹਨ। ਫਿਲਮ ਦੀ ਕਹਾਣੀ ਇੱਕ ਅਜਿਹੇ ਪਿੰਡ ਦੀ ਕਹਾਣੀ ਹੈ ਜਿਸ ਵਿਚ ਪਿੰਡ ਦੇ ਜ਼ਿਆਦਾਤਰ ਲੋਕ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।