ਰਿਸ਼ਤਿਆਂ ਦੀ ਲੜੀ ਵਿਚ ਪਰੋਂਦਾ ਹੈ 'ਅਰਦਾਸ ਕਰਾਂ' ਦਾ ਟਾਈਟਲ ਟਰੈਕ

ਏਜੰਸੀ

ਮਨੋਰੰਜਨ, ਪਾਲੀਵੁੱਡ

'ਅਰਦਾਸ ਕਰਾਂ' ਦਾ ਟਾਈਟਲ ਟਰੈਕ ਭਾਵੁਕ ਹੋਣ ਲਈ ਕਰੇਗਾ ਮਜ਼ਬੂਰ

Ardaas karaan title track out

ਜਲੰਧਰ: ਪੰਜਾਬੀ ਫ਼ਿਲਮ 'ਅਰਦਾਸ ਕਰਾਂ' ਹੰਬਲ ਮੋਸ਼ਨ ਪਿਕਚਰ 'ਤੇ 19 ਜੁਲਾਈ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਮਸ਼ਹੂਰ ਗਾਇਕ ਅਤੇ ਉੱਘੇ ਅਦਾਕਾਰ ਗਿੱਪੀ ਗਰੇਵਾਲ ਦੀ ਫ਼ਿਲਮ ਦਾ ਟਾਈਟਲ ਟਰੈਕ 'ਅਰਦਾਸ ਕਰਾਂ' ਆਊਟ ਹੋ ਚੁੱਕਿਆ ਹੈ ਜਿਸ ਨੂੰ  ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸੁਨਿਧੀ ਚੌਹਾਨ ਨੇ ਅਪਣੀ ਸੁਰੀਲੀ ਅਤੇ ਖੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆ ਹੈ। 

ਫ਼ਿਲਮ ਦੇ ਟਾਈਟਲ ਟਰੈਕ 'ਅਰਦਾਸ ਕਰਾਂ' ਨੂੰ ਕਲਮਬੱਧ ਹੈਪੀ ਰਾਏਕੋਟੀ ਨੇ ਕੀਤਾ ਹੈ ਜਿਸ ਦਾ ਮਿਊਜ਼ਿਕ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਇਸ ਦੇ ਟਾਈਟਲ ਨੂੰ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਲੋਕਾਂ ਨੇ ਇਸ 'ਤੇ ਰਿਐਕਸ਼ਨ ਬਹੁਤ ਦਿੱਤੇ ਹਨ। ਲੋਕਾਂ ਵੱਲੋਂ ਟਰੈਕ ਵੱਡੀ ਗਿਣਤੀ ਵਿਚ ਪਸੰਦ ਕੀਤਾ ਗਿਆ ਹੈ। ਦਸ ਦਈਏ ਕਿ 'ਅਰਦਾਸ ਕਰਾਂ' ਦਾ ਟਾਈਟਲ ਟਰੈਕ ਵਿਚ ਮਨੁੱਖਤਾ ਜ਼ਿੰਦਗੀ ਨੂੰ ਖ਼ਾਸ ਸੁਨੇਹਾ ਦਿੱਤਾ ਗਿਆ ਹੈ, ਜਿਸ ਵਿਚ ਵਾਹਿਗੁਰੂ ਨੂੰ ਅਰਦਾਸ ਕੀਤੀ ਗਈ ਹੈ ਕਿ ਸਾਰੇ ਇਕੱਠੇ ਰਹਿਣ ਅਤੇ ਕੋਈ ਜਾਤ-ਪਾਤ ਨਾ ਹੋਵੇ।

ਮਾਪਿਆਂ ਤੇ ਬੱਚਿਆਂ ਦਾ ਪਿਆਰ ਬਣਿਆ ਰਹੇ ਅਤੇ ਹਮੇਸ਼ਾ ਇਕ ਦੂਜੇ ਪ੍ਰਤੀ ਸਤਿਕਾਰ ਕਰਦੇ ਰਹਿਣ। ਅਜਿਹੇ ਭਾਵੁਕ ਸ਼ਬਦਾਂ ਨਾਲ 'ਅਰਦਾਸ ਕਰਾਂ' ਦਾ ਟਾਈਟਲ ਟਰੈਕ ਭਰਿਆ ਹੋਇਆ ਹੈ। ਇਹ ਫ਼ਿਲਮ ਜ਼ਿੰਦਗੀ ਵਿਚ ਟੁੱਟਦੇ ਰਿਸ਼ਤਿਆਂ ਨੂੰ ਬਿਆਨ ਕਰਦੀ ਹੈ। ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਵੱਲੋਂ ਡਾਇਰੈਕਟ ਅਤੇ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਗਿੱਪੀ ਗਰੇਵਾਲ ਨੇ ਸਾਂਝੇ ਤੌਰ 'ਤੇ ਲਿਖੀ ਹੈ।

ਇਸ ਫ਼ਿਲਮ ਦੇ ਡਾਇਲਾਗ ਰਾਣਾ ਰਣਬੀਰ ਨੇ ਲਿਖੇ ਹਨ। ਇਸ ਫ਼ਿਲਮ ਤੋਂ ਲੋਕਾਂ ਅਤੇ ਪੰਜਾਬੀ ਸਿਨੇਮਾਂ ਨੂੰ ਵੱਡੀਆਂ ਉਮੀਦਾਂ ਹਨ। ਇਹ ਫ਼ਿਲਮ ਪੰਜਾਬ ਤੋਂ ਇਲਾਵਾ ਕੈਨੇਡਾ ਦੀਆਂ ਉਹਨਾਂ ਮਹਿੰਗੀਆਂ ਲੋਕੇਸ਼ਨਾਂ 'ਤੇ ਸ਼ੂਟ ਕੀਤੀ ਗਈ ਹੈ ਜਿੱਥੇ ਕਦੇ ਹਿੰਦੀ ਫ਼ਿਲਮਾਂ ਦੀ ਸ਼ੂਟਿੰਗ ਵੀ ਨਹੀਂ ਹੋਈ।