ਜ਼ਿੰਦਗੀ ਨੂੰ ਮੁੜ ਮਾਨਣ ਦਾ ਖੂਬਸੂਰਤ ਸੁਨੇਹਾ ਦਿੰਦੀ 'ਅਰਦਾਸ ਕਰਾਂ' ਕਿਉਂ ਹੈ ਖ਼ਾਸ

ਏਜੰਸੀ

ਮਨੋਰੰਜਨ, ਪਾਲੀਵੁੱਡ

ਵੱਖਰਾ ਵਿਸ਼ਾ, ਕਮਾਲ ਦੀ ਅਦਾਕਾਰੀ ਤੇ ਵਧੀਆ ਨਿਕਦੇਸ਼ਨ ਦੀ ਅਰਦਾਸ ਕਰਾਂ ਦਾ ਪ੍ਰਮੋਸ਼ਨ ਜ਼ੋਰਾਂ ਸ਼ੋਰਾਂ 'ਤੇ

Ardaas karaan star cast

ਜਲੰਧਰ: ਅਰਦਾਸ ਕਰਾਂ ਪੰਜਾਬੀ ਫ਼ਿਲਮ ਦੀ ਟੀਮ ਫ਼ਿਲਮ ਦੀ ਪ੍ਰਮੋਸ਼ਨ ਵਿਚ ਜੁਟੀ ਹੋਈ ਹੈ। ਇਸ ਦੌਰਾਨ ਫ਼ਿਲਮ ਦੀ ਟੀਮ ਵੱਖ ਵੱਖ ਸ਼ਹਿਰਾਂ ਤੇ ਦੇਸ਼ਾਂ ਵਿਚ ਜਾ ਕੇ ਫ਼ਿਲਮ ਦਾ ਪ੍ਰਚਾਰ ਵੱਡੇ ਪੱਧਰ 'ਤੇ ਕਰ ਰਹੀ ਹੈ। ਟੀਮ ਦੇ ਕਈ ਮੈਂਬਰ ਸ਼ਹਿਰਾਂ, ਦੇਸ਼ਾਂ ਵਿਚ ਵਿਖਾਈ ਦੇ ਰਹੇ ਹਨ। ਗਿੱਪੀ ਗਰੇਵਾਲ ਇਸ ਸਮੇਂ ਆਸਟ੍ਰੇਲੀਆ ਵਿਚ ਫ਼ਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ ਅਤੇ ਗੁਰਪ੍ਰੀਤ ਘੁੱਗੀ ਕੈਨੇਡਾ ਵਿਚ ਗਏ ਹੋਏ ਹਨ।

ਫ਼ਿਲਮ ਦੀ ਟੀਮ ਵਿਚੋਂ ਸਰਦਾਰ ਸੋਹੀ, ਗੁਰਪ੍ਰੀਤ ਕੌਰ ਭੰਗੂ, ਮਲਕੀਤ ਰੌਣੀ ਤੇ ਸੀਮਾ ਕੌਸ਼ਲ ਫ਼ਿਲਮ ਦੀ ਪ੍ਰਮੋਸ਼ਨ ਲਈ ਜਲੰਧਰ ਪਹੁੰਚੇ ਹੋਏ ਹਨ। ਟੀਮ ਨੇ ਜਲੰਧਰ ਵਿਚ ਪਹੁੰਚ ਕੇ ਅਰਦਾਸ ਕਰਾਂ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਦਸਿਆ ਕਿ ਫ਼ਿਲਮ ਜ਼ਿੰਦਗੀ ਜਿਊਣ ਦਾ ਰਾਹ ਦਿਖਾਵੇਗੀ। ਇਹ ਫ਼ਿਲਮ ਦਰਸ਼ਕਾਂ ਨੂੰ ਭਾਵੁਕ ਤਾਂ ਕਰੇਗੀ ਹੀ ਕਰੇਗੀ ਨਾਲ ਦੀ ਨਾਲ ਮਨੋਰੰਜਨ ਭਰਪੂਰ ਸਿਨੇਮਾ ਵੀ ਦਿਖਾਵੇਗੀ।

ਟੀਮ ਦਾ ਕਹਿਣਾ ਹੈ ਕਿ ਅਜਿਹੀਆਂ ਫ਼ਿਲਮਾਂ ਬਹੁਤ ਘਟ ਬਣਦੀਆਂ ਹਨ ਤੇ ਇਸ ਤਰ੍ਹ੍ਹਾਂ ਦੀਆਂ ਫ਼ਿਲਮਾਂ ਦਰਸ਼ਕਾਂ ਨੂੰ ਜ਼ਰੂਰ ਦੇਖਣੀਆਂ ਚਾਹੀਦੀਆਂ ਹਨ ਤਾਂ ਜੋ ਜ਼ਿੰਦਗੀ ਨੂੰ ਨੇੜੇ ਤੋਂ ਦੇਖਿਆ ਜਾ ਸਕੇ। ਅਜਿਹੀਆਂ ਫ਼ਿਲਮਾਂ ਲੋਕਾਂ ਨੂੰ ਆਮ ਤੇ ਸੁਹਾਵਣੇ ਜੀਵਨ ਨਾਲ ਜੁੜਨ ਲਈ ਪ੍ਰੇਰਿਤ ਕਰਦੀਆਂ ਹਨ। ਇਹ ਫ਼ਿਲਮ 19 ਜੁਲਾਈ ਨੂੰ ਰਿਲੀਜ਼ ਹੋਵੇਗੀ ਜੋ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣਾਈ ਗਈ ਹੈ।

ਅਰਦਾਸ ਕਰਾਂ ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਨੇ ਸਾਂਝੇ ਤੌਰ 'ਤੇ ਲਿਖੀ ਹੈ।  ਇਸ ਫ਼ਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਗਿੱਪੀ ਗਰੇਵਾਲ ਹਨ ਤੇ ਸਹਿ-ਨਿਰਮਾਤਾ ਰਵਨੀਤ ਕੌਰ ਗਰੇਵਾਲ ਹੈ। ਫ਼ਿਲਮ ਵਿਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਮਿਹਰ ਵਿਜ, ਜਪਜੀ ਖਹਿਰਾ, ਯੋਗਰਾਜ ਸਿੰਘ, ਸੀਮਾ ਕੌਸ਼ਲ, ਸਰਦਾਰ ਸੋਹੀ, ਸਪਨਾ ਪੱਬੀ, ਮਲਕੀਤ ਰੌਣੀ, ਗੁਰਪ੍ਰੀਤ ਕੌਰ ਭੰਗੂ ਤੇ ਕਈ ਹੋਰ ਅਦਾਕਾਰ ਨਜ਼ਰ ਆਉਣਗੇ।