ਫ਼ਿਲਮ 'ਗੋਡੇ ਗੋਡੇ ਚਾਅ' ਦੇ ਨਵੇਂ ਟ੍ਰੈਕ ‘ਨਜ਼ਾਰੇ' ਨੇ ਦਰਸ਼ਕਾਂ ਨੂੰ ਲਾਇਆ ਨੱਚਣ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਇਸ ਗੀਤ ਨੂੰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੁਆਰਾ ਆਵਾਜ਼ ਦਿਤੀ ਗਈ ਹੈ

Punjabi Movie Godday Godday Chaa's third song released

 

ਚੰਡੀਗੜ੍ਹ: ਪੰਜਾਬੀ ਫ਼ਿਲਮ 'ਗੋਡੇ ਗੋਡੇ ਚਾਅ' ਦਾ ਨਵਾਂ ਟ੍ਰੈਕ ‘ਨਜ਼ਾਰੇ' ਰਿਲੀਜ਼ ਹੋ ਗਿਆ ਹੈ, ਇਹ ਗੀਤ ਵਿਆਹ ਦੇ ਸਨੇਹ ਨੂੰ ਪੂਰੀ ਤਰ੍ਹਾਂ ਨਾਲ ਦਰਸਾ ਰਿਹਾ ਹੈ!ਪੰਜਾਬ ਵਿਚ ਵਿਆਹ ਕਿਸੇ ਮੌਜ-ਮਸਤੀ ਨਾਲ ਭਰੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ। 'ਸਖੀਏ ਸਹੇਲੀਏ', 'ਅੱਲ੍ਹੜਾਂ ਦੇ' ਵਰਗੇ ਬਹੁਤ ਹੀ ਪਿਆਰੇ ਟ੍ਰੈਕ ਰਿਲੀਜ਼ ਕਰਨ ਤੋਂ ਬਾਅਦ 'ਗੋਡੇ ਗੋਡੇ ਚਾਅ', ਜ਼ੀ ਸਟੂਡੀਓਜ਼ ਅਤੇ ਵੀ.ਐਚ ਐਂਟਰਟੇਨਮੈਂਟ ਦੇ ਨਿਰਮਾਤਾਵਾਂ ਨੇ ਹੁਣ 'ਨਜ਼ਾਰੇ' ਸਿਰਲੇਖ ਹੇਠ ਫ਼ਿਲਮ ਦਾ ਤੀਜਾ ਟਰੈਕ ਰਿਲੀਜ਼ ਕੀਤਾ ਹੈ।

ਇਹ ਵੀ ਪੜ੍ਹੋ: ਇਲਾਜ ਲਈ ਤਿੱਖੀ ਧੁੱਪ 'ਚ ਸੱਤ ਕਿਲੋਮੀਟਰ ਪੈਦਲ ਚੱਲੀ ਗਰਭਵਤੀ ਔਰਤ, ਮੌਤ 

ਇਹ ਗੀਤ ਲਾਜ਼ਮੀ ਤੌਰ 'ਤੇ ਪੰਜਾਬੀ ਮਰਦਾਂ ਵਲੋਂ ਮਾਣੇ ਜਾਂਦੇ ਵਿਆਹ ਦੇ ਕ੍ਰੇਜ਼ ਨੂੰ ਦਰਸਾਉਂਦਾ ਹੈ। ਇਸ ਗੀਤ  ਵਿਚ ਹਵਾ ਵਿਚ ਚੱਲੀਆਂ ਬੰਦੂਕਾਂ ਦੀਆਂ ਗੋਲੀਆਂ, ਪਾਗਲਪਨ ਵਾਲੇ ਡਾਂਸ ਸਟੈਪਸ ਅਤੇ ਨੋਟ ਉਡਾਉਣ ਵਰਗੀਆਂ ਪੁਰਾਣੇ ਸਮੇਂ ਦੀਆਂ ਗੱਲਾਂ ਨੂੰ ਦਰਸਾਇਆ ਗਿਆ ਹੈ। ਇਸ ਗੀਤ ਨੂੰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੁਆਰਾ ਆਵਾਜ਼ ਦਿਤੀ ਗਈ ਹੈ ਅਤੇ ਇਸ ਦੇ ਬੋਲ ਕਪਤਾਨ ਨੇ ਲਿਖੇ ਹਨ। ਟ੍ਰੈਕ ਨੂੰ ਸੰਗੀਤ ਐਨ ਵੀ ਨੇ ਦਿਤਾ ਹੈ।

ਇਹ ਵੀ ਪੜ੍ਹੋ: ਦੋਸ਼ੀ ਦੇ ਜੇਲ੍ਹ ਵਿਚ ਸਜ਼ਾ ਤੋਂ ਜ਼ਿਆਦਾ ਠਹਿਰਣ 'ਤੇ 'ਗਲਤ' ਅਫ਼ਸਰਾਂ ਨੂੰ ਲੱਗ ਸਕਦਾ ਹੈ 10 ਲੱਖ ਰੁਪਏ ਦਾ ਜੁਰਮਾਨਾ  

ਫ਼ਿਲਮ 'ਚ ਸੋਨਮ ਬਾਜਵਾ, ਤਾਨੀਆ, ਗੀਤਾਜ ਬਿੰਦਰਖੀਆ, ਗੁਰਜੈਜ਼, ਸਰਦਾਰ ਸੋਹੀ, ਨਿਰਮਲ ਰਿਸ਼ੀ ਅਤੇ ਰੁਪਿੰਦਰ ਰੂਪੀ ਮੁੱਖ ਭੂਮਿਕਾਵਾਂ 'ਚ ਹਨ। 'ਗੋਡੇ ਗੋਡੇ ਚਾਅ' ਪੰਜਾਬ ਵਿਚ ਪੁਰਾਣੇ ਸਮਿਆਂ ਵਿਚ ਪ੍ਰਚਲਿਤ ਸਮਾਜ ਦੀਆਂ ਪਿਤਰੀ ਪ੍ਰਥਾਵਾਂ ਨੂੰ ਚੁਣੌਤੀ ਦੇਣ ਵਾਲੀਆਂ ਔਰਤਾਂ ਦੇ ਦੁਆਲੇ ਘੁੰਮਦੀ ਹੈ। ਗਰਮੀਆਂ ਦੀਆਂ ਛੁੱਟੀਆਂ ਦਾ ਇਹ ਮਨੋਰੰਜਨ 26 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।