ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਨੇ ਅਦਾਕਾਰਾ ਬਣਨ ਤੋਂ ਪਹਿਲਾਂ ਇਹਨਾਂ ਕੰਮਾਂ ਵਿਚ ਅਜ਼ਮਾਈ ਸੀ ਕਿਸਮਤ

ਏਜੰਸੀ

ਮਨੋਰੰਜਨ, ਪਾਲੀਵੁੱਡ

ਉਨ੍ਹਾਂ ਨੇ 2012 ’ਚ ਫੇਮਿਨਾ ਮਿਸ ਇੰਡੀਆ ਪ੍ਰਤੀਯੋਗਤਾ ’ਚ ਭਾਗ ਲਿਆ ਅਤੇ ਇਸ ਤੋਂ ਬਾਅਦ  ਏਅਰ ਹੋਸਟੈੱਸ ਦੇ ਤੌਰ ’ਤੇ ਕੰਮ ਕੀਤਾ। 

Pollywood actress sonam bajwa celebrate her birthday

ਜਲੰਧਰ: ਪੰਜਾਬੀ ਇੰਡਸਟਰੀ ਵਿਚ ਖੂਬ ਨਾਮ ਖੱਟਣ ਵਾਲੀ ਸੋਨਮ ਬਾਜਵਾ ਦਾ ਅੱਜ ਜਨਮ ਦਿਨ ਹੈ। ਉਹਨਾਂ ਦਾ ਜਨਮ 16 ਅਗਸਤ ਨੂੰ ਨੈਨੀਤਾਲ ਵਿਚ ਹੋਇਆ ਸੀ। ਸੋਨਮ ਦਾ ਪੂਰਾ ਨਾਮ ਸੋਨਮਪ੍ਰੀਤ ਕੌਰ ਬਾਜਵਾ ਹੈ। ਦਿੱਲੀ ਯੂਨੀਵਰਸਿਟੀ ਤੋਂ ਉਹਨਾਂ ਅਪਣੀ ਪੜ੍ਹਾਈ ਕੀਤੀ ਸੀ। ਉਨ੍ਹਾਂ ਨੇ 2012 ’ਚ ਫੇਮਿਨਾ ਮਿਸ ਇੰਡੀਆ ਪ੍ਰਤੀਯੋਗਤਾ ’ਚ ਭਾਗ ਲਿਆ ਅਤੇ ਇਸ ਤੋਂ ਬਾਅਦ  ਏਅਰ ਹੋਸਟੈੱਸ ਦੇ ਤੌਰ ’ਤੇ ਕੰਮ ਕੀਤਾ। 

ਸੋਨਮ ਐਕਟਿੰਗ ਦੇ ਖੇਤਰ ਵਿਚ ਕਿਸਮਤ ਅਜ਼ਮਾਉਣ ਲਈ ਮੁੰਬਈ ਚਲੀ ਗਈ ਜਿੱਥੇ ਖੂਬਸੂਰਤੀ ਦੇ ਕਈ ਮੁਕਾਬਲਿਆਂ ’ਚ ਭਾਗ ਲਿਆ। 2014 ਵਿਚ ਉਨ੍ਹਾਂ ਨੇ ਹਿੱਟ ਫ਼ਿਲਮ ਪੰਜਾਬ 1984 ’ਚ ਜੀਤੀ ਦੀ ਭੂਮਿਕਾ ਨਿਭਾਈ ਸੀ ਇਸ ਫ਼ਿਲਮ ਵਿਚ ਉਨ੍ਹਾਂ ਦੇ ਨਾਲ ਦਿਲਜੀਤ ਦੋਸਾਂਝ ਸਨ। ਸੋਨਮ ਵੱਲੋਂ ਨਿਭਾਏ ਗਏ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

ਇਸ ਤੋਂ ਬਾਅਦ ਸੋਨਮ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਇੱਕ ਹਿੱਟ ਪੰਜਾਬੀ ਫ਼ਿਲਮਾਂ ਵਿਚ ਸੋਨਮ ਕੰਮ ਕਰ ਰਹੇ ਹਨ। ਉਨ੍ਹਾਂ ਦੀ ਫ਼ਿਲਮ ਗੁੱਡੀਆਂ ਪਟੋਲੇ ਅਤੇ ਐਮੀ ਵਿਰਕ ਨਾਲ ਆਈ ਫ਼ਿਲਮ ਮੁਕਲਾਵਾ ਵਿਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਗਿਆ।

ਉਨ੍ਹਾਂ ਦੇ ਭਰਾ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਹ ਆਪਣੇ ਪਰਿਵਾਰ ਬਾਰੇ ਜ਼ਿਆਦਾ ਕੁਝ ਸਾਂਝਾ ਨਹੀਂ ਕਰਦੇ ਪਰ ਪਿੱਛੇ ਜਿਹੇ ਪਰਿਵਾਰ ਨਾਲ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਵਿਚ ਉਹ ਆਪਣੇ ਦਾਦੀ ਅਤੇ ਦੂਜੀ ਤਸਵੀਰ ਵਿਚ ਆਪਣੇ ਮਾਪਿਆਂ ਨਾਲ ਨਜ਼ਰ ਆਏ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।