ਫਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦਾ ਰੋਮਾਂਟਿਕ ਗੀਤ ‘ਢੋਲਾ’ ਰਿਲੀਜ਼

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

13 ਸਾਲ ਬਾਅਦ ਫਿਰ ਨਜ਼ਰ ਆਈ ਪੰਕਜ ਬੱਤਰਾ ਅਤੇ ਰਾਹਤ ਫਤਿਹ ਅਲੀ ਖਾਨ ਦੀ ਜੋੜੀ

Mitran Da Naa Chalda Movie Romantic Song Dhola Released

 

ਚੰਡੀਗੜ੍ਹ: ਰਿਕਾਰਡ ਤੋੜਨ ਵਾਲੇ ਟ੍ਰੈਕ 'ਮੈਂ ਤੈਨੂੰ ਸਮਝਾਵਾਂ ਕੀ' ਤੋਂ ਬਾਅਦ ਪੰਕਜ ਬੱਤਰਾ ਅਤੇ ਰਾਹਤ ਫਤਿਹ ਅਲੀ ਖਾਨ ਜ਼ੀ ਸਟੂਡੀਓਜ਼ ਦੀ ਫਿਲਮ "ਮਿੱਤਰਾਂ ਦਾ ਨਾਂ ਚੱਲਦਾ" ਦੇ ਇੱਕ ਹੋਰ ਰੋਮਾਂਟਿਕ ਗੀਤ 'ਢੋਲਾ' ਲਈ  ਇੱਕਠੇ ਹੋਏ ਹਨ। ਗੀਤ 'ਮੈਂ ਤੈਨੂੰ ਸਮਝਾਵਾਂ ਕੀ' ਨੇ ਸੰਗੀਤ ਦੀ ਦੁਨੀਆ ਵਿਚ ਇੱਕ ਵੱਖਰੀ ਪਛਾਣ ਬਣਾਈ ਸੀ। 13 ਸਾਲਾਂ ਬਾਅਦ ਇਹ ਨਿਰਦੇਸ਼ਕ-ਗਾਇਕ ਜੋੜੀ, ਜ਼ੀ ਸਟੂਡੀਓਜ਼ ਅਤੇ ਪੰਕਜ ਬੱਤਰਾ ਫਿਲਮਜ਼ ਦੀ ਅਗਲੀ ਫਿਲਮ "ਮਿੱਤਰਾਂ ਦਾ ਨਾਂ ਚੱਲਦਾ" ਦੇ ਇੱਕ ਹੋਰ ਰੋਮਾਂਟਿਕ ਗੀਤ 'ਢੋਲਾ' ਲਈ ਇਕੱਠੀ ਹੋਈ ਹੈ। ਇਸ ਗੀਤ 'ਚ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਜੋੜੀ ਸਿਲਵਰ ਸਕ੍ਰੀਨ 'ਤੇ ਨਜ਼ਰ ਆ ਰਹੀ ਹੈ।

 

ਰਾਹਤ ਫਤਿਹ ਅਲੀ ਖਾਨ ਦਾ ਕਹਿਣਾ ਹੈ ਕਿ, "ਮੈਂ 'ਢੋਲਾ' ਲਈ ਪੰਕਜ ਬੱਤਰਾ ਨਾਲ ਦੁਬਾਰਾ ਜੁੜ ਕੇ ਖੁਸ਼ ਹਾਂ।" ਸ਼ਾਰਿਕ ਪਟੇਲ, ਸੀਬੀਓ, ਜ਼ੀ ਸਟੂਡੀਓਜ਼ ਨੇ ਅੱਗੇ ਕਿਹਾ, "'ਢੋਲਾ' ਇੱਕ ਰੂਹ ਨੂੰ ਖੁਸ਼ ਕਰ ਦੇਣ ਵਾਲਾ ਗੀਤ ਹੈ ਜੋ 13 ਸਾਲਾਂ ਬਾਅਦ ਰਾਹਤ ਫਤਿਹ ਅਲੀ ਖਾਨ ਅਤੇ ਪੰਕਜ ਬੱਤਰਾ ਦੀ ਜੋੜੀ ਨੂੰ ਵਾਪਸ ਲਿਆਇਆ ਹੈ। ਅਸੀਂ ਦੁਨੀਆ ਭਰ ਦੇ ਸਾਰੇ ਸੰਗੀਤ-ਪ੍ਰੇਮੀਆਂ ਨੂੰ ਇਹ ਪਿਆਰ ਭਰਿਆ ਗੀਤ ਸਮਰਪਿਤ ਕਰਕੇ ਬਹੁਤ ਖੁਸ਼ ਹਾਂ।"

 

"ਮਿੱਤਰਾਂ ਦਾ ਨਾਂ ਚੱਲਦਾ" ਦੇ ਨਿਰਦੇਸ਼ਕ ਪੰਕਜ ਬੱਤਰਾ ਨੇ ਅੱਗੇ ਕਿਹਾ, "ਰਾਹਤ ਫਤਿਹ ਅਲੀ ਖਾਨ ਦਾ ਜਾਦੂ ਸਾਡੇ ਨਵੇਂ ਗੀਤ 'ਢੋਲਾ' ਨਾਲ ਦੁਨੀਆ ਭਰ ਦੇ ਸੰਗੀਤ-ਪ੍ਰੇਮੀਆਂ ਨੂੰ ਲੁਭਾਉਣ ਲਈ ਤਿਆਰ ਹੈ। ਰਾਹਤ ਫਤਿਹ ਅਲੀ ਖਾਨ ਨਾਲ ਜੁੜਨਾ ਹਮੇਸ਼ਾ ਖੁਸ਼ੀ ਦੀ ਗੱਲ ਰਿਹਾ ਹੈ।'' ਇਸ ਗੀਤ ਨੂੰ ਸੰਗੀਤ ਜੇ ਕੇ ਉਰਫ ਜੱਸੀ ਕਾਤਿਆਲ ਦੁਆਰਾ ਦਿੱਤਾ ਗਿਆ ਹੈ, ਇਸ ਦੇ ਬੋਲ ਰਿੱਕੀ ਖਾਨ ਦੁਆਰਾ ਲਿਖੇ ਗਏ ਹਨ, ਟਰੈਕ ਨੂੰ ਮਿਕਸ, ਮਾਸਟਰ ਅਤੇ ਪ੍ਰੋਗਰਾਮ ਜੇ ਕੇ ਦੁਆਰਾ ਕੀਤਾ ਗਿਆ ਹੈ। ਫੀਮੇਲ ਵੋਕਲ ਚੈਰੀ ਦੁਆਰਾ, ਬੈਕਿੰਗ ਕੋਇਰ ਅਕਸ਼ਿਤਾ ਦੁਆਰਾ, ਗਿਟਾਰ ਤੇ ਸਟਰੋਕ ਸ਼ੋਮੂ ਸੀਲ ਦੁਆਰਾ, ਬੰਸਰੀ- ਫਲੂਟ ਪ੍ਰੀਤ ਦੁਆਰਾ, ਤਾਲ ਅਤੇ ਪਰਕਿਉਸ਼ਨ ਸ਼ਿਬੂ ਜੀ ਅਤੇ ਮਿਸਟਰ ਅਨੂਪ ਦੁਆਰਾ ਦਿੱਤੇ ਗਏ ਹਨ।

 

ਫਿਲਮ ਦੀ ਗੱਲ ਕਰੀਏ ਤਾਂ "ਮਿੱਤਰਾ ਦਾ ਨਾਂ ਚੱਲਦਾ" ਦੇਸ਼ ਵਿਚ ਔਰਤਾਂ ਨਾਲ ਕੀਤੇ ਜਾ ਰਹੇ ਵਿਵਹਾਰ ’ਤੇ ਅਧਾਰਿਤ ਹੈ। ਇਸ 'ਚ ਗਿੱਪੀ ਗਰੇਵਾਲ ਮੁੱਖ ਭੂਮਿਕਾ ਨਿਭਾ ਰਹੇ ਹਨ। ਫਿਲਮ ਦੀ ਸਟਾਰ ਕਾਸਟ ਵਿੱਚ ਗਿੱਪੀ ਗਰੇਵਾਲ, ਤਾਨੀਆ, ਰਾਜ ਸ਼ੋਕਰ, ਸ਼ਵੇਤਾ ਤਿਵਾਰੀ, ਰੇਣੂ ਕੌਸ਼ਲ, ਅਨੀਤਾ ਦੇਵਗਨ, ਨਿਰਮਲ ਰਿਸ਼ੀ, ਹਰਦੀਪ ਗਿੱਲ ਅਤੇ ਹੋਰ ਬਹੁਤ ਸਾਰੇ ਕਲਾਕਾਰ ਸ਼ਾਮਲ ਹਨ। ਇਸ ਦਾ ਨਿਰਦੇਸ਼ਨ ਪੰਕਜ ਬੱਤਰਾ ਨੇ ਕੀਤਾ ਹੈ ਅਤੇ ਕਹਾਲੀ ਰਾਕੇਸ਼ ਧਵਨ ਨੇ ਲਿਖੀ ਹੈ। ਫਿਲਮ ਦਾ ਟ੍ਰੇਲਰ ਪਹਿਲਾਂ ਹੀ ਦਰਸ਼ਕਾਂ ਤੋਂ ਬਹੁਤ ਪ੍ਰਸ਼ੰਸਾ ਪ੍ਰਾਪਤ ਕਰ ਚੁੱਕਿਆ ਹੈ ਅਤੇ 8 ਮਾਰਚ 2023 ਨੂੰ ਫਿਲਮ ਸਕ੍ਰੀਨ 'ਤੇ ਆਉਣ ਵਾਲੀ ਹੈ।