ਨਿਮਰਤ ਖਹਿਰਾ ਦੇ ਨਵੇਂ ਗੀਤ ਨੇ ਯੂਟਿਊਬ 'ਤੇ ਪਾਈਆਂ ਧਮਾਲਾਂ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਨਿਮਰਤ ਖਹਿਰਾ ਦਾ ਪੂਰਾ ਨਾਮ ਨਿਮਰਤਪਾਲ ਕੌਰ ਖਹਿਰਾ ਹੈ। ਨਿਮਰਤ ਦੀ ਪਹਿਚਾਣ ਆਪਣੇ ਗੀਤ "ਇਸ਼ਕ ਕਚਹਿਰੀ" ਰਾਹੀਂ ਬਣੀ। ਨਿਮਰਤ ਨੇ ਰੇਡੀਓ ਮਿਰਚੀ ਮਿੳੂਜ਼ਿਕ ਅਵਾਰਡ ਦੇ...

Nimrat Khaira

ਨਿਮਰਤ ਖਹਿਰਾ ਦਾ ਪੂਰਾ ਨਾਮ ਨਿਮਰਤਪਾਲ ਕੌਰ ਖਹਿਰਾ ਹੈ। ਨਿਮਰਤ ਦੀ ਪਹਿਚਾਣ ਆਪਣੇ ਗੀਤ "ਇਸ਼ਕ ਕਚਹਿਰੀ" ਰਾਹੀਂ ਬਣੀ। ਨਿਮਰਤ ਨੇ ਰੇਡੀਓ ਮਿਰਚੀ ਮਿੳੂਜ਼ਿਕ ਅਵਾਰਡ ਦੇ ਤੀਜੇ ਐਡੀਸ਼ਨ ਦੀ ਮੇਜ਼ਬਾਨੀ ਕੀਤੀ। ਉਸ ਨੇ ਆਪਣੀ ਫ਼ਿਲਮ ਕੈਰੀਅਰ ਦੀ ਸ਼ੁਰੂਅਾਤ 2017 ਵਿਚ ਲਹੌਰੀਏ ਫਿਲਮ ਰਾਂਹੀ ਕੀਤੀ, ਜਿਸ ਵਿਚ ਉਸ ਨੇ ਅਮਰਿੰਦਰ ਗਿੱਲ ਦੀ ਭੈਣ ਦਾ ਕਿਰਦਾਰ ਨਿਭਾਇਆ। ਪਾਲੀਵੁਡ ਦੇ ਸਿਤਾਰੇ ਅਕਸਰ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨੂੰ ਆਪਣੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਨਿਮਰਤ ਖਹਿਰਾ ਦਾ ਗੀਤ ਰਾਣੀਹਾਰ ਰਿਲੀਜ਼ ਹੋ ਗਿਆ ਹੈ। ਜੋ ਕਿ ਯੂਟਿਊਬ ‘ਤੇ ਬਹੁਤ ਹੀ ਧਮਾਲਾਂ ਪਾ ਰਿਹਾ ਹੈ।
ਦੱਸ ਦੇਈਏ ਕਿ ਨਿਮਰਤ ਖਹਿਰਾ ਨੇ ਨੇ 8 ਅਗਸਤ ਨੂੰ ਆਪਣੇ ਜਨਮਦਿਨ ਵਾਲੇ ਦਿਨ ਇਸ ਗਾਣੇ ਦਾ ਪੋਸਟਰ ਆਪਣੇ ਫੈਨਜ਼ ਨਾਲ ਸ਼ੇਅਰ ਕਰਕੇ ਇਸ ਗੀਤ ਦੀ ਰਿਲੀਜ਼ਿੰਗ ਡੇਟ ਬਾਰੇ ਦੱਸਿਆ ਸੀ। ਇਸ ਦੇ ਨਾਲ-ਨਾਲ ਨਿਮਰਤ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਲਈ ਉਨ੍ਹਾਂ ਦੇ ਜਨਮਦਿਨ ਦਾ ਸਭ ਤੋਂ ਵੱਡਾ ਤੋਹਫ਼ਾ ਹੋਵੇਗਾ ਜੇ ਉਨ੍ਹਾਂ ਦੇ ਫੈਨਸ ਹਮੇਸ਼ਾ ਇੰਝ ਹੀ ਇੱਜ਼ਤ ਦਿੰਦੇ ਰਹਿਣ ਅਤੇ ਚੰਗੇ ਕੰਮ ਨੂੰ ਹੌਂਸਲਾ ਦੇਣ।

ਨਿਮਰਤ ਨੇ ਕਿਹਾ ਕਿ ਉਸ ਦਾ ਫਰਜ਼ ਹੈ ਕਿ ਉਹ ਇਸ ਇੱਜ਼ਤ ਨੂੰ ਬਰਕਰਾਰ ਰੱਖਣ ਲਈ ਆਪਣੇ ਗਾਣਿਆਂ ਵਿਚ ਸਾਦਗੀ ਕਾਇਮ ਰੱਖੇਗੀ। ਹੁਜ਼ ਤੁਹਾਨੂੰ ਦੱਸ ਦੇਈਏ ਕਿ ਰਾਣੀਹਾਰ ਦਾ ਮਿਊਜ਼ਿਕ ਪ੍ਰੀਤ ਹੁੰਦਲ ਨੇ ਦਿਤਾ ਹੈ ਅਤੇ ਇਸ ਦੇ ਬੋਲ ਲਿੱਖੇ ਹਨ ਅਰਜਨ ਢਿੱਲੋਂ ਅਤੇ ਪ੍ਰਿੰਸ ਭੁੱਲਰ ਨੇ। ਇਸ ਦਾ ਵੀਡੀਓ ਡਾਇਰੈਕਟ ਕੀਤਾ ਹੈ ਸੁੱਖ ਸੰਘੇੜਾ ਨੇ। ਪਾਲੀਵੁੱਡ ਦੇ ਸਿਤਾਰੇ ਅੱਜ ਕੱਲ੍ਹ ਉਚਾਈਆਂ ਛੂੰਹ ਰਹੇ ਹਨ। ਜੇਕਰ ਉਹਨਾਂ ਦੀ ਐਕਟਿੰਗ ਅਤੇ ਗਾਇਕੀ ਦੀ ਗੱਲ ਕਰੀਏ ਤਾਂ ਉਹ ਸਿਰਫ ਪੰਜਾਬ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਬਾਲੀਵੁੱਡ ‘ਚ ਇਹਨਾਂ ਸਿਤਾਰਿਆਂ ਨੇ ਧਮਾਲਾਂ ਪਾਈਆਂ ਹੋਈਆਂ ਹਨ।

ਕਈ ਅਜਿਹੇ ਗਾਇਕ ਵੀ ਹਨ ਜਿਹਨਾਂ ਨੂੰ ਆਪਣੀ ਬੁਲੰਦ ਆਵਾਜ਼ ਕਰਕੇ ਪਾਲੀਵੁੱਡ ਤੋਂ ਬਾਲੀਵੁੱਡ ਤੱਕ ਜਾਣ ਦਾ ਵੀ ਮੌਕਾ ਮਿਲਿਆ ਅਤੇ ਉਹਨਾਂ ਨੇ ਆਪਣੀ ਆਵਾਜ਼ ਦਾ ਜਾਦੂ ਬਾਲੀਵੁੱਡ ਇੰਡਸਟਰੀ ‘ਚ ਵੀ ਬਿਖੇਰਿਆ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਆਪਣੀ ਬਾਕਮਾਲ ਗਾਇਕੀ ਤੇ ਅਦਾਕਾਰੀ ਨਾਲ ਜਾਣੇ ਜਾਂਦੇ ਤਰਸੇਮ ਜੱਸੜ ਅੱਜ ਕੱਲ੍ਹ ਆਪਣੀ ਅਗਲੀ ਆਉਣ ਵਾਲੀ ਫ਼ਿਲਮ ‘ਅਫਸਰ’ ਦੀ ਸ਼ੂਟਿੰਗ ‘ਚ ਵਿਅਸਤ ਹਨ। ਦੱਸ ਦੇਈਏ ਕਿ ਇਸ ਦੀ ਸ਼ੂਟਿੰਗ 8 ਮਈ ਤੋਂ ਸ਼ੁਰੂ ਹੋਈ ਸੀ। ਇਸ ਨੂੰ ਵੱਡੇ ਪੈਮਾਨੇ ‘ਤੇ ਫਿਲਮਾਇਆ ਜਾ ਰਿਹਾ ਹੈ। ਫ਼ਿਲਮ ਦੀ ਹੀਰੋਇਨ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਹੈ।

ਇਸ ਫ਼ਿਲਮ ਦੀ ਕਹਾਣੀ ਹਿੱਟ ਫ਼ਿਲਮਾਂ ਲਿਖਣ ਵਾਲੇ ਲੇਖਕ ਜੱਸ ਗਰੇਵਾਲ ਨੇ ਲਿਖੀ ਹੈ, ਸੰਵਾਦ ਜਤਿੰਦਰ ਲਾਲ ਦੇ ਲਿਖੇ ਹਨ। ਪੰਕਜ ਬੱਤਰਾ ਨਾਲ ਸਹਾਇਕ ਨਿਰਦੇਸ਼ਕ ਵੱਜੋਂ ਕੰਮ ਕਰ ਚੁੱਕੇ ਗੁਲਸ਼ਨ ਸਿੰਘ ਇਸ ਫ਼ਿਲਮ ਨੂੰ ਨਿਰਦੇਸ਼ਿਤ ਕਰ ਰਹੇ ਹਨ। ਤਰਸੇਮ ਜੱਸੜ, ਨਿਮਰਤ ਖਹਿਰਾ ਤੋਂ ਇਲਾਵਾ ਇਸ ਫ਼ਿਲਮ ਵਿਚ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਵਿਜੈ ਟੰਡਨ, ਗੁਰਪ੍ਰੀਤ ਕੌਰ ਭੰਗੂ, ਰਾਣਾ ਜੰਗ ਬਹਾਦੁਰ ਸਮੇਤ ਕਈ ਦਿੱਗਜ ਕਲਾਕਾਰ ਇਸ ਫ਼ਿਲਮ ਵਿਚ ਕੰਮ ਕਰ ਰਹੇ ਹਨ।