ਜੰਮੂ-ਕਸ਼ਮੀਰ ਹਾਈ ਕੋਰਟ ਦੀ ਪਹਿਲੀ ਮਹਿਲਾ ਜੱਜ ਬਣੀ ਜਸਟਿਸ ਗੀਤਾ ਮਿੱਤਲ
ਜਸਟਿਸ ਗੀਤਾ ਮਿੱਤਲ ਨੂੰ ਜੰਮੂ ਕਸ਼ਮੀਰ ਹਾਈਕੋਰਟ ਦਾ ਮੁੱਖ ਜੱਜ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਰਾਜ ਦੇ ਹਾਈ ਕੋਰਟ ਦੀ ਪ੍ਰਧਾਨਗੀ ਕਰਨ ਵਾਲੀ ਉਹ...
Justice Geeta Mittal
 		 		ਨਵੀਂ ਦਿੱਲੀ : ਜਸਟਿਸ ਗੀਤਾ ਮਿੱਤਲ ਨੂੰ ਜੰਮੂ ਕਸ਼ਮੀਰ ਹਾਈਕੋਰਟ ਦਾ ਮੁੱਖ ਜੱਜ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਰਾਜ ਦੇ ਹਾਈ ਕੋਰਟ ਦੀ ਪ੍ਰਧਾਨਗੀ ਕਰਨ ਵਾਲੀ ਉਹ ਪਹਿਲੀ ਮਹਿਲਾ ਜੱਜ ਬਣ ਗਈ ਹੈ। ਜਸਟਿਸ ਗੀਤਾ ਮਿੱਤਲ ਹੁਣ ਤਕ ਦਿੱਲੀ ਤਕ ਹਾਈ ਕੋਰਟ ਦੀ ਕਾਰਜਕਾਰੀ ਮੁੱਖ ਜੱਜ ਸੀ। ਕੱਲ੍ਹ ਜਸਟਿਸ ਸਿੰਧੂ ਸ਼ਰਮਾ ਜੰਮੂ ਕਸ਼ਮੀਰ ਅਦਾਲਤ ਦੀ ਪਹਿਲੀ ਮਹਿਲਾ ਜੱਜ ਬਣੀ। ਕਾਨੂੰਨ ਮੰਤਰਾਲਾ ਵਲੋਂ ਜਾਰੀ ਇਕ ਨੋਟੀਫਿਕੇਸ਼ਨ ਅਨੁਸਾਰ ਪਟਨਾ ਹਾਈ ਕੋਰਟ ਦੇ ਮੁੱਖ ਜੱਜ ਰਾਜੇਂਦਰ ਮੈਨਨ ਨੂੰ ਦਿੱਲੀ ਹਾਈਕੋਰਟ ਦਾ ਨਵਾਂ ਮੁੱਖ ਜੱਜ ਨਿਯੁਕਤ ਕੀਤਾ ਗਿਆ ਹੈ।