ਦੁਨਿਆਵੀਂ ਧੰਦਿਆਂ ਵਿਚ ਫਸੇ ਮਨੁੱਖ ਨੂੰ ਰੱਬ ਦੇ ਸ਼ੁਕਰਾਨੇ ਦੀ ਨਸੀਹਤ ਦਿੰਦੀ ਹੈ ‘ਮਿੱਟੀ ਦਾ ਬਾਵਾ’

ਏਜੰਸੀ

ਮਨੋਰੰਜਨ, ਪਾਲੀਵੁੱਡ

ਹਰੀ ਅਰਜੁਨ ਅਤੇ ਗੁਰਮੀਤ ਸਿੰਘ ਇਸ ਫਿਲਮ ਦੇ ਮਿਊਜ਼ਿਕ ਡਾਇਰੈਕਟਰ ਹਨ।ਹਰਦੇਵ ਸਿੰਘ ਅਤੇ ਸਰਦੀਪ ਸਿੰਘ ਨੇ ਇਸ ਫਿਲਮ ਦੇ ਗੀਤ ਲਿਖੇ ਹਨ। 

Mitti Da Bawa

ਜਲੰਧਰ:  ਪੰਜਾਬੀ ਸਿਨੇਮਾ ਵਿਚ ਬਹੁਤ ਜਲਦ ਹੀ ਦਸਤਕ ਦੇਣ ਜਾ ਰਹੀ ਹੈ ਫ਼ਿਲਮ ਮਿੱਟੀ ਦਾ ਬਾਵਾ। ਇਹ ਇਕ ਧਾਰਮਿਕ ਫ਼ਿਲਮ ਹੈ ਅਤੇ ਇਸ ਦਾ ਨਿਰਮਾਣ ਲੇਖਕ, ਨਿਰਮਾਤਾ, ਨਿਰਦੇਸ਼ਕ ਕੁਲਜੀਤ ਸਿੰਘ ਮਲਹੋਤਰਾ ਨੇ ਕੀਤਾ ਹੈ। ਫ਼ਿਲਮ ‘ਮਿੱਟੀ ਦਾ ਬਾਵਾ’ ਦੀ ਪਹਿਲੀ ਝਲਕ ਤੋਂ, ਇੰਜ ਜਾਪਦਾ ਹੈ ਕਿ ਇਹ ਫ਼ਿਲਮ ਇਕ ਅਜਿਹੀ ਕਹਾਣੀ ਨੂੰ ਦਰਸਾਏਗੀ ਜਿਸ ਵਿਚ ਪੰਜਾਬੀ ਦੇ ਬਹੁਤ ਸਾਰੇ ਰੰਗ ਦੇਖਣ ਨੂੰ ਮਿਲਣਗੇ ਅਤੇ ਫ਼ਿਲਮ ਦੀ ਕਹਾਣੀ ਤੁਹਾਨੂੰ ਭਾਵਨਾਵਾਂ ਦੇ ਇਕ ਰੋਮਾਂਚਕ ਸਫ਼ਰ ਤੇ ਲੈ ਜਾਵੇਗੀ।

ਇਸ ਫ਼ਿਲਮ ਵਿਚ ਨਛੱਤਰ ਗਿੱਲ, ਰਜ਼ਾ ਮੁਰਾਦ, ਤਰਸੇਮ ਪਾਲ, ਸ਼ਿਵਇੰਦਰ ਮਾਹਲ, ਬੀ ਐਨ ਸ਼ਰਮਾ, ਜਰਨੈਲ ਸਿੰਘ, ਤੇਜੀ ਸੰਧੂ, ਹਰਜੀਤ ਵਾਲੀਆ, ਅਮ੍ਰਿਤਪਾਲ ਸਿੰਘ ਬਿੱਲਾ, ਲਿਲੀਪੁਟ, ਬੀਰਬਲ, ਅਨੁਪ੍ਰਿਯਾ ਅਤੇ ਲੱਖਮੀ ਕਲੋਚ ਅਤੇ ਕਈ ਹੋਰ ਦਿਗਜ ਕਲਾਕਾਰ ਸ਼ਾਮਿਲ ਹਨ। ਇਸ ਫਿਲਮ ਦੇ ਡਾਇਰੈਕਟਰ ਕੇ.ਐੱਸ. ਮਲਹੋਤਰਾ ਨੇ ਹੋਲੀ ਬਸਿਲ ਫਿਲਮਸ ਅਤੇ ਡ੍ਰੀਮਜ਼ ਮਿਊਜ਼ਿਕ ਦੇ ਨਾਲ ਇਸ ਫਿਲਮ ਨੂੰ ਪ੍ਰੋਡਸ ਵੀ ਕੀਤਾ ਹੈ।

ਹਰੀ ਅਰਜੁਨ ਅਤੇ ਗੁਰਮੀਤ ਸਿੰਘ ਇਸ ਫਿਲਮ ਦੇ ਮਿਊਜ਼ਿਕ ਡਾਇਰੈਕਟਰ ਹਨ।ਹਰਦੇਵ ਸਿੰਘ ਅਤੇ ਸਰਦੀਪ ਸਿੰਘ ਨੇ ਇਸ ਫਿਲਮ ਦੇ ਗੀਤ ਲਿਖੇ ਹਨ।  ‘ਮਿੱਟੀ ਦਾ ਬਾਵਾ, ਪ੍ਰਸ਼ਾਂਤ ਮਲਿਕ ਦੀ ਪੇਸ਼ਕਾਰੀ ਹੈ। ਰਾਜੂ ਗੱਖੜ ਇਸ ਫਿਲਮ ਦੇ ਕੋ-ਪ੍ਰੋਡੂਸਰ ਹਨ। ਇਹ ਫ਼ਿਲਮ ਰੱਬ ਨਾਲ ਜੁੜਨ, ਵਿਕਾਰਾਂ ਤੋਂ ਦੂਰ ਰਹਿਣ ਦਾ ਸਬਕ ਸਿਖਾਉਂਦੀ ਹੈ। ਇਸ ਫ਼ਿਲਮ ਦੇ ਪ੍ਰਮੋਸ਼ਨਲ ਗੀਤ ਵਿਚ ਮਿਸ ਹਿਮਾਲਿਆ ਦਾ ਤਾਜ ਪਹਿਨਣ ਵਿਚ ਕਾਮਯਾਬ ਰਹੀ ਅਨੂਪ੍ਰਿਆ ਲਕਸ਼ਮੀ ਕਟੋਚ ਨੂੰ ਵੀ ਚਮਕਾਇਆ ਗਿਆ।

ਇਨ੍ਹਾਂ ਕਲਾਕਾਰਾਂ ਨੂੰ ਚਮਕਾਉਂਦੀ ਆਪਣੀ ਇਸ ਫ਼ਿਲਮ ਬਾਰੇ ਕੁਲਜੀਤ ਸਿੰਘ ਦਾ ਕਹਿਣਾ ਹੈ, 'ਦਰਸ਼ਕਾਂ ਦੀ ਪਸੰਦ-ਨਾ-ਪਸੰਦ ਨੂੰ ਧਿਆਨ ਵਿਚ ਰੱਖ ਕੇ ਮੈਂ ਇਹ ਫ਼ਿਲਮ ਬਣਾਈ ਹੈ।  ਮੇਰਾ ਖਿਆਲ ਹੈ ਕਿ ਹੁਣ ਪੰਜਾਬੀ ਫ਼ਿਲਮਾਂ ਦੇ ਦਰਸ਼ਕਾਂ ਨਾਲ ਐਨ.ਆਰ.ਆਈ. ਕਿਰਦਾਰਾਂ ਵਾਲੀਆਂ ਅਤੇ ਕਾਮੇਡੀ ਫ਼ਿਲਮਾਂ ਤੋਂ ਕੁਝ ਵੱਖਰਾ ਚਾਹੀਦਾ ਹੈ।

ਉਨ੍ਹਾਂ ਨੂੰ ਅਜਿਹੀ ਫ਼ਿਲਮ ਚਾਹੀਦੀ ਹੈ ਕਿ ਜਦੋਂ ਉਹ ਸਿਨੇਮਾ ਘਰ ਤੋਂ ਬਾਹਰ ਨਿਕਲਣ ਤਾਂ ਆਪਣੇ ਨਾਲ ਜ਼ਿਹਨ ਵਿਚ ਕੁਝ ਘਰ ਲੈ ਕੇ ਜਾਣ ਇਹੀ ਵਜ੍ਹਾ ਹੈ ਕਿ ਮੈਂ ਮਿੱਟੀ ਦਾ ਬਾਵਾ ਦੇ ਰੂਪ ਵਿਚ ਅਜਿਹੀ ਫ਼ਿਲਮ ਬਣਾਈ ਹੈ ਜੋ ਇਨਸਾਨੀਅਤ ਦਾ ਸੁਨੇਹਾ ਦਿੰਦੀ ਹੈ। ਫ਼ਿਲਮ ਮਿੱਟੀ ਦਾ ਬਾਵਾ 18 ਅਕਤੂਬਰ ਨੂੰ ਰਿਲੀਜ਼ ਹੋਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।