'ਇਕ ਸੰਧੂ ਹੁੰਦਾ ਸੀ' ਫ਼ਿਲਮ 'ਚ ਰੋਸ਼ਨ ਪ੍ਰਿੰਸ ਦੇ ਪੋਸਟਰ ਨੇ ਖਿਚਿਆ ਦਰਸ਼ਕਾਂ ਦਾ ਧਿਆਨ
ਪਰ ਹੁਣ ਪੋਸਟਰ ਦੇਖ ਕੇ ਲਗਦਾ ਹੈ ਕਿ ਫ਼ਿਲਮ ਵਿਚ ਰੋਸ਼ਨ ਪ੍ਰਿੰਸ...
ਜਲੰਧਰ: ਜਿੱਥੇ ਗਿੱਪੀ ਗਰੇਵਾਲ ਦੇ ਹਾਲ ਹੀ ਵਿਚ ਆਏ ਟ੍ਰੇਲਰ ਅਤੇ ਗਾਣੇ ਕਾਫੀ ਧੂਮ ਮਚਾ ਰਹੇ ਹਨ, ਉੱਥੇ ਹੀ ਹਾਲ ਵਿਚ ਫ਼ਿਲਮ ਵਿਚ ਰੋਸ਼ਨ ਪ੍ਰਿੰਸ ਦੇ ਕਿਰਦਾਰ ਦੇ ਪੋਸਟਰ ਨੇ ਵੀ ਲੋਕਾਂ ਦਾ ਧਿਆਨ ਅਪਣੇ ਵੱਲ ਖਿਚਿਆ ਹੈ। ਫ਼ਿਲਮ ਇਕ ਸੰਧੂ ਹੁੰਦਾ ਸੀ ਦਾ ਪਹਿਲਾ ਲੁੱਕ ਜਾਰੀ ਕਰ ਦਿੱਤਾ ਗਿਆ ਹੈ। ਇਸ ਫ਼ਿਲਮ ਵਿਚ ਰੋਸ਼ਨ ਪ੍ਰਿੰਸ ਨੂੰ ਗਿੱਪੀ ਗਰੇਵਾਲ ਦਾ ਇਕ ਵਧੀਆ ਤੇ ਸਾਫ਼ ਦਿਲ ਦੋਸਤ ਦਿਖਾਇਆ ਜਾਵੇਗਾ ਜੋ ਕਿ ਗਿੱਪੀ ਗਰੇਵਾਲ ਦੇ ਪੱਖ ਵਿਚ ਖੜ੍ਹੇ ਰਹਿਣਗੇ।
ਪਰ ਹੁਣ ਪੋਸਟਰ ਦੇਖ ਕੇ ਲਗਦਾ ਹੈ ਕਿ ਫ਼ਿਲਮ ਵਿਚ ਰੋਸ਼ਨ ਪ੍ਰਿੰਸ ਦਾ ਕਿਰਦਾਰ ਸਿਰਫ ਮੁੱਖ ਕਿਰਦਾਰ ਦਾ ਦੋਸਤ ਹੋਣ ਤੋਂ ਕਿਤੇ ਵੱਧ ਹੋਵੇਗਾ। ਰੋਸ਼ਨ ਪ੍ਰਿੰਸ ਦੇ ਪੋਸਟਰ ਤੋਂ ਬਹੁਤ ਸਾਰੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਉਹਨਾਂ ਦਾ ਕਿਰਦਾਰ ਆਖਰ ਕਿਹੜਾ ਹੋਵੇਗਾ। ਉਹਨਾਂ ਦੀ ਮੁਸਕਾਨ ਦਰਸ਼ਕਾਂ ਦੇ ਦਿਲਾਂ ਨੂੰ ਲੁਭਾ ਰਹੀ ਹੈ। ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ ਕਿ ‘ਇੱਕ ਸੰਧੂ ਹੁੰਦਾ ਸੀ’ ਫਿਲਮ ਮਨੋਰੰਜਨ ਭਰਪੂਰ ਪੈਕੇਜ ਹੋਵੇਗੀ, ਜੋ ਹੁੰਗਾਰਾ ਫਿਲਮ ਦੇ ਟੀਜ਼ਰ ਤੇ ਟ੍ਰੇਲਰ ਨੂੰ ਮਿਲਿਆ ਹੈ, ਉਹ ਬਾ-ਕਮਾਲ ਹੈ।
ਦੱਸਣਯੋਗ ਹੈ ਕਿ ‘ਇਕ ਸੰਧੂ ਹੁੰਦਾ ਸੀ’ ਫਿਲਮ ਦੋਸਤੀ, ਪਿਆਰ, ਐਕਸ਼ਨ ਅਤੇ ਰੋਮਾਂਸ ਦਾ ਕੰਪਲੀਟ ਪੈਕਜ ਹੈ, ਜੋ ਨੌਜਵਾਨਾਂ ਨੂੰ ਕਾਲਜ ਦੇ ਦਿਨਾਂ ਦੀ ਯਾਦ ਦਿਵਾਏਗੀ। ਇਸ ਫਿਲਮ ‘ਚ ਗਿੱਪੀ ਗਰੇਵਾਲ ਅਤੇ ਨੇਹਾ ਸ਼ਰਮਾ ਮੁੱਖ ਕਿਰਦਾਰ ‘ਚ ਹਨ। ਉਨ੍ਹਾਂ ਤੋਂ ਇਲਾਵਾ ਧੀਰਜ ਕੁਮਾਰ, ਬੱਬਲ ਰਾਏ, ਰਘਵੀਰ ਬੋਲੀ, ਰੌਸ਼ਨ ਪ੍ਰਿੰਸ ਅਹਿਮ ਭੂਮਿਕਾ ਨਿਭਾਅ ਰਹੇ ਹਨ। ਰਾਕੇਸ਼ ਮਹਿਤਾ ਨੇ ਇਸ ਐਕਸ਼ਨ ਅਤੇ ਰੋਮਾਂਟਿਕ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ।
ਇਸ ਸਾਰੇ ਪ੍ਰਾਜੈਕਟ ਨੂੰ ਬੱਲੀ ਸਿੰਘ ਕੱਕੜ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਦਸ ਦਈਏ ਕਿ ਫਿਲਮ ‘ਇਕ ਸੰਧੂ ਹੁੰਦਾ ਸੀ’ ਦਾ ਦੂਸਰਾ ਗੀਤ ‘ਗਾਲਿਬ’ ਰਿਲੀਜ਼ ਹੋ ਚੁੱਕਿਆ ਹੈ ਇਸ ਗੀਤ ਨੂੰ ਮਸ਼ਹੂਰ ਗਾਇਕ ਬੀ ਪਰਾਕ ਨੇ ਆਪਣੀ ਮਿੱਠੜੀ ਆਵਾਜ਼ ਨਾਲ ਸ਼ਿੰਗਾਰਿਆ ਹੈ।
ਇਸ ਗੀਤ ਦੇ ਬੋਲਾਂ ਨੂੰ ਮਸ਼ਹੂਰ ਗੀਤਕਾਰ ਜਾਨੀ ਨੇ ਕਲਮਬਧ ਕੀਤਾ ਹੈ, ਜਿਸ ਨੂੰ ਮਿਊਜ਼ਿਕ ਵੀ ਖੁਦ ਬੀ ਪਰਾਕ ਨੇ ਦਿੱਤਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਫਿਲਮ ਦਾ ਪਹਿਲਾ ਗੀਤ ‘ਚਰਚੇ’ ਰਿਲੀਜ਼ ਹੋਇਆ ਸੀ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।