ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ‘ਤੇ ਹੋਈ ਬਾਲੀਵੁੱਡ ਫ਼ਿਲਮਾਂ ਦੀ ਬਰਸਾਤ, ਜਾਣੋਂ ਫ਼ਿਲਮਾਂ ਬਾਰੇ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪਾਲੀਵੁੱਡ ਫਿਲਮ ਇੰਡਸਟਰੀ ਵਿਚ ਅਦਾਕਾਰੀ ਨਾਲ ਥਾਕ ਜਮਾਉਣ ਵਾਲੇ ਉੱਘੇ ਅਦਾਕਾਰ ਐਮੀ ਵਿਰਕ ਦੀ ਝੋਲੀ ਹੁਣ ਬਾਲੀਵੁਡ ਫਿਲਮਾਂ ਦੀ ਬਰਸਾਤ...

Ammy Virk

ਜਲੰਧਰ : ਪਾਲੀਵੁੱਡ ਫਿਲਮ ਇੰਡਸਟਰੀ ਵਿਚ ਅਦਾਕਾਰੀ ਨਾਲ ਥਾਕ ਜਮਾਉਣ ਵਾਲੇ ਉੱਘੇ ਅਦਾਕਾਰ ਐਮੀ ਵਿਰਕ ਦੀ ਝੋਲੀ ਹੁਣ ਬਾਲੀਵੁਡ ਫਿਲਮਾਂ ਦੀ ਬਰਸਾਤ ਹੋਣੀ ਸ਼ੁਰੂ ਹੋ ਗਈ ਹੈ। ਟੀ-ਸੀਰੀਜ਼ ਅਤੇ ਭੂਸ਼ਣ ਕੁਮਾਰ ਵੱਲੋਂ ਬਣਾਈ ਜਾ ਰਹੀ ਬਾਲੀਵੁੱਡ ਫਿਲਮ ਭੁਜ ਦਿ ਪ੍ਰਾਈਡ ਆਫ਼ ਇੰਡੀਆ ਵਿਚ ਐਮੀ ਵਿਰਕ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਗੱਲ ਦੀ ਜਾਣਕਾਰੀ ਐਮੀ ਵਿਰਕ ਨੇ ਅਪਣੇ ਇਸਟਾਗ੍ਰਾਮ ਅਕਾਉਂਟ ਉੱਤੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ, ਜਿਸ ਵਿਚ ਫਿਲਮ  ਦੀ ਬਾਕੀ ਸਟਾਰ ਕਾਸਟ ਵੀ ਨਜ਼ਰ ਆ ਰਹੀ ਹੈ।

ਦੱਸਣਯੋਗ ਹੈ ਕਿ ਇਸ ਫਿਲਮ ਵਿਚ ਸੁਕੁਆਰਡਨ ਲੀਡਰ ਫਾਇਟਰ ਪਾਇਲਟ ਦਾ ਕਿਰਦਾਰ ਐਮੀ ਵਿਰਕ ਨਿਭਾਉਣ ਵਾਲੇ ਹਨ, ਜਿਸ ਵਿਚ ਅਜੇ ਦੇਵਗਨ ਮੁੱਖ ਭੂਮਿਕਾ ਵਿਚ ਹਨ। ਵੱਡੀ ਸਟਾਰ ਕਾਸਟ ਵਾਲੀ ਇਸ ਫਿਲਮ ਵਿਚ ਐਮੀ ਵਿਰਕ ਨੂੰ ਮੌਕਾ ਮਿਲਣਾ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਇਸ ਤੋਂ ਇਲਾਵਾ ਐਮੀ ਵਿਰਕ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ ਫਿਲਮ 83 ਵਿਚ ਵੀ ਨਜ਼ਰ ਆਉਣ ਵਾਲੇ ਹਨ, ਜੋ ਕਿ 1983 ਵਿਚ ਭਾਰਤੀ ਕ੍ਰਿਕੇਟ ਟੀਮ ਵੱਲੋਂ ਜਿੱਤ ਵਿਸ਼ਵ ਕੱਪ ਉੱਤੇ ਬਣਾਈ ਜਾ ਰਹੀ ਹੈ।

ਭੁਜ ਦਿ ਪ੍ਰਾਈਡ ਆਫ਼ ਇੰਡੀਆ ਫਿਲਮ ਦਾ ਨਿਰਦੇਸ਼ਨ ਅਬਿਸ਼ੇਕ ਦੁਧਈਆ ਕਰ ਰਹੇ ਹਨ, ਜਦਕਿ ਫਿਲਮ  ਦੇ ਲੇਖਕ ਵੀ ਅਭਿਸ਼ੇਕ ਦੁਧਈਆ ਹੀ ਹਨ। ਇਸ ਫਿਲਮ ਵਿਚ ਅਜੇ ਦੇਵਗਨ ਅਤੇ ਐਮੀ ਵਿਰਕ ਤੋਂ ਇਲਾਵਾ ਸੋਨਾਕਸ਼ੀ ਸਿਨਹਾ, ਸੰਜੇ ਦੱਤ ਤੋਂ ਪਰਿਣੀਤੀ ਚੋਪੜਾ ਵੀ ਮੁੱਖ ਭੂਮਿਕਾ ਵਿਚ ਹਨ। ਦੱਸਣਯੋਗ ਹੈ ਕਿ ਅਜੇਦਵਗਨ ਇਸ ਫ਼ਿਲਮ ਰਾਹੀਂ ਇਤਿਹਾਸ ਦੇ ਪੰਨੇ ਫਰੋਲਣ ਵਾਲੇ ਹਨ।

ਇਹ ਫ਼ਿਲਮ ਸੱਚੀਆਂ ਘਟਨਾਵਾਂ ਉੱਤੇ ਅਧਾਰਿਤ ਹੈ। ਅਜੇ ਦੇਵਗਨ ਭੁਜ  ਦਿ ਪ੍ਰਾਈਡ ਆਫ਼ ਇੰਡੀਆ ਫ਼ਿਲਮ ਵਿਚ ਸੁਕੁਆਰਡਨ ਲੀਡਰ ਵਿਜੇ ਕਾਰਣਿਕ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਇਸ ਫਿਲਮ ਦੀ ਕਹਾਣੀ ਸਾਲ 1971 ਦੀ ਭਾਰਤ ਪਾਕਿ ਲੜਾਈ ਉੱਤੇ ਅਧਾਰਿਤ ਹੈ।