Diljit Dosanjh: ਚਲਦੇ ਸ਼ੋਅ ’ਚ ਫੈਨ ਨੇ ਦਿਲਜੀਤ ਦੋਸਾਂਝ ਵੱਲ ਵਗ੍ਹਾ ਕੇ ਮਾਰਿਆ ਫੋਨ, ਜਾਣੋ ਫਿਰ ਕੀ ਹੋਇਆ...

ਏਜੰਸੀ

ਮਨੋਰੰਜਨ, ਪਾਲੀਵੁੱਡ

Diljit Dosanjh: ਹਾਲਾਂਕਿ ਇਹ ਫੋਨ ਦਿਲਜੀਤ ਦੇ ਵੱਜਿਆ ਨਹੀਂ ਪਰ ਉਹ ਇਸ ਨੂੰ ਦੇਖ ਕੇ ਡਰ ਗਿਆ।

Fan hit Diljit Dosanjh on the running show, know what happened next...

 

 Diljit Dosanjh: ਬੀਤੇ ਦਿਨੀਂ ਸਟੇਜ ਉੱਤੇ ਗਾਉਂਦਿਆਂ ਪੰਜਾਬੀ ਗਾਇਕ ਕਰਨ ਔਜਲਾ ਉੱਤੇ ਇਕ ਨੌਜਵਾਨ ਨੇ ਜੁੱਤਾ ਸੁੱਟਿਆ ਸੀ। ਜਿਸ ਤੋਂ ਬਾਅਦ ਇਸ ਘਟਨਾ ਦੀ ਬੇਹੱਦ ਨਿੰਦਿਆ ਕੀਤੀ ਗਈ ਸੀ। ਬੂਟ ਸਿੱਧਾ ਗਾਇਕ ਦੇ ਚਿਹਰੇ ‘ਤੇ ਲੱਗਾ, ਇਸੇ ਦੌਰਾਨ ਗੁੱਸੇ ਨਾਲ ਲਾਲ ਹੋਏ ਗਾਇਕ ਨੇ ਸ਼ੋਅ ਅੱਧ ਵਿਚਾਲੇ ਹੀ ਬੰਦ ਕਰ ਦਿੱਤਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਇੰਨਾ ਮਾੜਾ ਨਹੀਂ ਗਾ ਰਿਹਾ ਕਿ ਤੁਸੀਂ ਮੇਰੇ ‘ਤੇ ਬੂਟ ਸੁੱਟ ਕੇ ਮੈਨੂੰ ਮਾਰੋ।

ਪੜ੍ਹੋ ਇਹ ਖ਼ਬਰ :   Amit Shah: ‘ਹਥਿਆਰ ਸੁਟੋ ਜਾਂ ਖ਼ਾਤਮੇ ਲਈ ਤਿਆਰ ਰਹੋ’,ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਕਸਲੀਆਂ ਨੂੰ ਚਿਤਾਵਨੀ

ਹੁਣ ਉਸ ਤੋਂ ਬਾਅਦ ਦਿਲਜੀਤ ਦੋਸਾਂਝ ਨਾਲ ਇਕ ਅਨੋਖੀ ਘਟਨਾ ਵਾਪਰੀ ਹੈ। ਚਲਦੇ ਸ਼ੋਅ ਦੌਰਾਨ ਕਿਸੇ ਫੈਨ ਨੇ ਸਟੇਜ ’ਤੇ ਕੋਈ ਚੀਜ਼ ਵਗ੍ਹਾ ਕੇ ਮਾਰੀ। ਦੱਸ ਦੇਈਏ ਕਿ ਦਿਲਜੀਤ ਦਾ ਸ਼ੋਅ ਪੈਰਿਸ ਵਿਚ ਚੱਲ ਰਿਹਾ ਸੀ। ਇਸ ਸ਼ੋਅ ਦੌਰਾਨ ਇਕ ਫੈਨ ਨੇ ਸਟੇਜ ਉੱਤੇ ਦਿਲਜੀਤ ਵੱਲ ਆਪਣਾ ਫੋਨ ਵਗ੍ਹਾ ਕੇ ਮਾਰਿਆ। 

ਪੜ੍ਹੋ ਇਹ ਖ਼ਬਰ :   Supreme Court: ਪੰਜਾਬ ਸਰਕਾਰ ਨੂੰ ਦਿਤੇ ਐਨ.ਜੀ.ਟੀ. ਦੇ ਹੁਕਮਾਂ ’ਤੇ ਸੁਪਰੀਮ ਕੋਰਟ ਨੇ ਲਗਾਈ ਰੋਕ

ਹਾਲਾਂਕਿ ਇਹ ਫੋਨ ਦਿਲਜੀਤ ਦੇ ਵੱਜਿਆ ਨਹੀਂ ਪਰ ਉਹ ਇਸ ਨੂੰ ਦੇਖ ਕੇ ਡਰ ਗਿਆ। ਦਿਲਜੀਤ ਨੇ ਪਹਿਲਾਂ ਤਾਂ ਉਸ ਫੋਨ ਨੂੰ ਪੈਰ ਨਾਲ ਸਟੇਜ ਤੋਂ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਫਿਰ ਦਿਲਜੀਤ ਨੇ ਸਟੇਜ 'ਤੇ ਫੋਨ ਸੁੱਟਣ ਵਾਲੇ ਫੈਨ 'ਤੇ ਗੁੱਸਾ ਕਰਨ ਦੀ ਬਜਾਏ ਉਸ ਨਾਲ ਪਿਆਰ ਨਾਲ ਗੱਲ ਕੀਤੀ।  ਇੰਨਾ ਹੀ ਨਹੀਂ ਦਿਲਜੀਤ ਨੇ ਉਸ ਦਰਸ਼ਕ ਨੂੰ ਆਪਣੀ ਜੈਕੇਟ ਉਤਾਰ ਕੇ ਗਿਫਟ ਕਰ ਦਿੱਤੀ ਅਤੇ ਬੋਲਿਆ 'ਆਈ ਲਵ ਯੂ'।