ਗਿੱਪੀ ਗਰੇਵਾਲ ਪਹੁੰਚੇ ਆਪਣੇ ਪਾਕਿਸਤਾਨ ਵਾਲੇ ਪਿੰਡ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਚੱਕ 47 ਮਨਸੂਰਾਂ ਲਾਇਲਪੁਰ 'ਚ ਗਿੱਪੀ ਦਾ ਨਿੱਘਾ ਸਵਾਗਤ  

File Photo

ਇਸਲਾਮਾਬਾਦ(ਬਾਬਰ ਜਲੰਧਰੀ)- ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਇਨੀਂ ਦਿਨੀਂ ਪਾਕਿਸਤਾਨ ਗਏ ਹੋਏ ਹਨ ਜਿਥੇ ਉਨ੍ਹਾਂ ਨੇ ਨਨਕਾਣਾ ਸਾਹਿਬ ਮੱਥਾ ਟੇਕਿਆ, ਨਾਲ ਹੀ ਉਨ੍ਹਾਂ ਨੇ ਆਪਣੇ ਪੁਰਾਣੇ ਪਿੰਡ ਚੱਕ 47 ਮਨਸੂਰਾਂ ਲਾਇਲਪੁਰ ਜਿਥੇ ਕਦੇ ਉਨ੍ਹਾਂ ਦੇ ਬਜ਼ੁਰਗ ਰਿਹਾ ਕਰਦੇ ਸਨ,

ਉਥੇ ਵੀ ਫੇਰਾ ਪਾਇਆ ਗਿੱਪੀ ਦੇ ਪਰਿਵਾਰ ਦੇ ਇੱਕ ਪਾਕਿਸਤਾਨੀ ਬਜ਼ੁਰਗ ਦੋਸਤ ਨੇ ਉਨ੍ਹਾਂ ਨੂੰ ਸਾਰਾ ਪਿੰਡ ਘੁਮਾਇਆ ਅਤੇ ਉਨ੍ਹਾਂ ਦਾ ਪੁਰਾਣਾ ਘਰ ਵੀ ਦਿਖਾਇਆ। ਦੱਸ ਦਈਏ ਕਿ ਇਸ ਮੌਕੇ ਗਿੱਪੀ ਦੇ ਨਾਲ ਉਨ੍ਹਾਂ ਦੇ ਭਰਾ ਸਿੱਪੀ ਗਰੇਵਾਲ ਵੀ ਮੌਜੂਦ ਸਨ।

ਜਿਥੇ ਪੂਰੇ ਸੁਰੱਖਿਆ ਪ੍ਰਬੰਧ ਹੇਠ ਗਿੱਪੀ ਨੂੰ ਉਨ੍ਹਾਂ ਦੇ ਪੁਰਾਣੇ ਪਿੰਡ ਦਾ ਗੇੜਾ ਲਗਵਾਇਆ ਗਿਆ। ਪਿੰਡ ਦੇ ਲੋਕਾਂ ਵਲੋਂ ਗਿਪੀ ਦਾ ਨਿੱਘਾ ਸਵਾਗਤ ਕੀਤਾ ਗਿਆ। ਸੈਲਫੀਆਂ ਲੈਣ ਲਈ ਗਿੱਪੀ ਦੇ ਆਲੇ ਦੁਆਲੇ ਉਨ੍ਹਾਂ ਦੇ ਫੈਨਜ਼ ਦੀ ਭੀੜ ਇਕਠੀ ਹੋ ਗਈ

ਜੋ ਕਿ ਵੀਡੀਓ ਵਿਚ ਸਾਫ ਨਜ਼ਰ ਆ ਰਹੀ ਹੈ। ਇਸ ਮੌਕੇ ਗਿੱਪੀ ਗਰੇਵਾਲ ਆਪਣੇ ਕਈ ਹੋਰ ਵੀ ਪਾਕਿਸਤਾਨੀ ਦੋਸਤਾਂ ਨੂੰ ਮਿਲੇ  ਅਤੇ ਉਨ੍ਹਾਂ ਕਿਹਾ ਕਿ ਇਹ ਬਹੁਤ ਕੀਮਤੀ ਅਤੇ ਭਾਵੁਕ ਪਲ ਹਨ ਹੁਣ ਗਿੱਪੀ ਨੇ ਪਾਕਿਸਤਾਨ ਦੀ ਧਰਤੀ ਤੇ ਫਿਲਮ ਸ਼ੂਟ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ ਹੈ ਹੁਣ ਦੇਖਣਾ ਇਹ ਹੈ ਕਿ ਗਿੱਪੀ ਆਪਣੇ ਇਹ ਅਰਮਾਨ ਕਦੋਂ ਪੂਰੇ ਕਰ ਸਕਣਗੇ।