ਪਿਆਰੀ ਨੋਕ-ਝੋਕ ਦਿਖਾਉਂਦਾ ਹੈ ਫਿਲਮ ‘ਇਕ ਸੰਧੂ ਹੁੰਦਾ ਸੀ’ ਦਾ ਚੌਥਾ ਗੀਤ ‘ਸੋਨੇ ਦੀ ਵੰਗ’  

ਏਜੰਸੀ

ਮਨੋਰੰਜਨ, ਪਾਲੀਵੁੱਡ

ਇਸ ਦੇ ਨਾਲ ਹੀ ਇਸ ਗੀਤ ਵਿਚ ਪਿਆਰ ਦੀਆਂ ਕਈ ਝਲਕਾਂ...

Ik sandhu hunda si new sone di wang

ਜਲੰਧਰ: ਪੰਜਾਬੀ ਫਿਲਮੀ ਅਦਾਕਾਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਫਿਲਮ 'ਇੱਕ ਸੰਧੂ ਹੁੰਦਾ ਸੀ' ਦਾ ਨਵਾਂ ਰੋਮਾਂਟਿਕ ਗੀਤ 'ਸੋਨੇ ਦੀ ਵੰਗ' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਇਸ ਗੀਤ ਨੂੰ ਖੁਦ ਗਿੱਪੀ ਗਰੇਵਾਲ ਤੇ ਪੰਜਾਬੀ ਗਾਇਕਾ ਇੰਦਰ ਕੌਰ ਨੇ ਮਿਲ ਕੇ ਗਾਇਆ ਹੈ। ਗੀਤ 'ਸੋਨੇ ਦੀ ਵੰਗ' 'ਚ ਪਿਆਰ ਕਰਨ ਵਾਲਿਆਂ ਦੀ ਪਿਆਰੀ ਨੋਕ-ਝੋਕ ਨੂੰ ਦਿਖਾਇਆ ਗਿਆ ਹੈ।

ਦੱਸ ਦਈਏ ਕਿ 'ਸੋਨੇ ਦੀ ਵੰਗ' ਗੀਤ ਨੂੰ ਗਿੱਪੀ ਗਰੇਵਾਲ ਤੇ ਅਦਾਕਾਰਾ ਨੇਹਾ ਸ਼ਰਮਾ 'ਤੇ ਫਿਲਮਾਇਆ ਗਿਆ ਹੈ। ਇਸ ਗੀਤ ਦੇ ਬੋਲ ਨਾਮੀ ਗੀਤਕਾਰ ਹੈਪੀ ਰਾਏਕੋਟੀ ਨੇ ਖੂਬਸੂਰਤ ਤਰੀਕੇ ਨਾਲ ਸ਼ਿੰਗਾਰਿਆ ਹੈ, ਜਿਸ ਦਾ ਮਿਊਜ਼ਿਕ ਦੇਸੀ ਕਰਿਊ ਵਲੋਂ ਤਿਆਰ ਕੀਤਾ ਗਿਆ ਹੈ। 'ਹੰਬਲ ਮਿਊਜ਼ਿਕ' ਬੈਨਰ ਹੇਠ ਰਿਲੀਜ਼ ਹੋਇਆ ਇਹ ਗੀਤ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਦਸ ਦਈਏ ਕਿ ਫਿਲਮ ‘ਇਕ ਸੰਧੂ ਹੁੰਦਾ ਸੀ’ ਦਾ ਦੂਸਰਾ ਗੀਤ ‘ਗਾਲਿਬ’ ਵੀ ਰਿਲੀਜ਼ ਹੋ ਚੁੱਕਿਆ ਹੈ।

ਗਿੱਪੀ ਨੇ ਫਿਲਮ ਦੇ ਨਵੇਂ ਗੀਤ ‘ਗਾਲਿਬ’ ਦਾ ਪੋਸਟਰ ਸ਼ੇਅਰ ਕੀਤਾ ਸੀ, ਜਿਸ ‘ਚ ਉਨ੍ਹਾਂ ਨਾਲ ਨੇਹਾ ਸ਼ਰਮਾ ਨਜ਼ਰ ਆ ਰਹੀ ਹੈ।  ਇਸ ਗੀਤ ਨੂੰ ਮਸ਼ਹੂਰ ਗਾਇਕ ਬੀ ਪਰਾਕ ਆਪਣੀ ਮਿੱਠੜੀ ਆਵਾਜ਼ ਨਾਲ ਸ਼ਿੰਗਾਰਿਆ ਗਿਆ ਹੈ। ਜੇ ਗੀਤ ਦੇ ਬੋਲਾਂ ਦੀ ਗੱਲ ਕਰੀਏ ਤਾਂ ਮਸ਼ਹੂਰ ਗੀਤਕਾਰ ਜਾਨੀ ਨੇ ਕਲਮਬਧ ਕੀਤਾ ਹੈ, ਜਿਸ ਨੂੰ ਮਿਊਜ਼ਿਕ ਵੀ ਖੁਦ ਬੀ ਪਰਾਕ ਨੇ ਦਿੱਤਾ ਹੈ। ਇਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਇਸ ਗੀਤ ਵਿਚ ਪਿਆਰ ਦੀਆਂ ਕਈ ਝਲਕਾਂ ਪੇਸ਼ ਕੀਤੀਆਂ ਗਈਆਂ ਹਨ। ਇਸ ਗੀਤ ਦੇ ਵਿਊਜ਼ ਲਗਾਤਾਰ ਵਧ ਰਹੇ ਹਨ। ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਦੀ ਮੁੱਖ ਭੂਮਿਕਾ ਵਾਲੀ ਇਹ ਐਕਸ਼ਨ, ਰੋਮਾਂਸ ਤੇ ਡਰਾਮਾ ਫਿਲਮ ਇਸ ਸਾਲ ਦੀ ਸਭ ਤੋਂ ਮਹਿੰਗੀ ਪੰਜਾਬੀ ਫਿਲਮ ਹੋਵੇਗੀ। 'ਇੱਕ ਸੰਧੂ ਹੁੰਦਾ ਸੀ' ਫਿਲਮ ਨੂੰ ਰਾਕੇਸ਼ ਮਹਿਤਾ ਨੇ ਡਾਇਰੈਕਟ ਕੀਤਾ ਹੈ।

ਇਸ ਫਿਲਮ 'ਚ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਗਿੱਪੀ ਗਰੇਵਾਲ ਨਾਲ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਰੌਸ਼ਨ ਪ੍ਰਿੰਸ, ਬੱਬਲ ਰਾਏ ਤੇ ਧੀਰਜ ਕੁਮਾਰ ਵੀ ਨਜ਼ਰ ਆਉਣਗੇ। 'ਇੱਕ ਸੰਧੂ ਹੁੰਦਾ ਸੀ' ਫਿਲਮ 28 ਫਰਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।