ਸੋਸ਼ਲ ਮੀਡੀਆ 'ਤੇ ਛਾਇਆ ਗੀਤ 'ਬੱਦਲ਼ਾਂ ਦੇ ਕਾਲਜੇ'

ਏਜੰਸੀ

ਮਨੋਰੰਜਨ, ਪਾਲੀਵੁੱਡ

'ਚੱਲ ਮੇਰਾ ਪੁੱਤ' ਦਾ ਪਹਿਲਾ ਗੀਤ ਹੋਇਆ ਰਿਲੀਜ਼

Nimrat khaira and amrinder gill song baddlan de kaalje out now

ਜਲੰਧਰ: 26 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਚੱਲ ਮੇਰਾ ਪੁੱਤ ਦਾ ਪਹਿਲਾ ਗੀਤ ਰਿਲੀਜ਼ ਹੋ ਚੁੱਕਿਆ ਹੈ ਜਿਸ ਦਾ ਨਾਮ ਹੈ ਬੱਦਲ਼ਾਂ ਦੇ ਕਾਲਜੇ। ਇਹ ਫ਼ਿਲਮ ਵੀ ਆਉਂਦੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਜਾਵੇਗੀ। ਇਸ ਗੀਤ ਨੂੰ ਪੰਜਾਬੀ ਦੀ ਗਾਇਕਾ ਨਿਮਰਤ ਖਹਿਰਾ ਤੇ ਅਮਰਿੰਦਰ ਗਿੱਲ ਨੇ ਸੁਰੀਲੀ ਤੇ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੇ ਸੋਸ਼ਲ ਮੀਡੀਆ 'ਤੇ ਧੂਮਾਂ ਪਾਈਆਂ ਹੋਈਆਂ ਹਨ।

ਇਸ ਗੀਤ ਦੇ ਬੋਲ ਬੰਟੀ ਬੈਂਸ ਦੀ ਕਲਮ ਚੋਂ ਨਿਕਲੇ ਹਨ ਅਤੇ ਇਸ ਗੀਤ ਦਾ ਮਿਊਜ਼ਕ Dr Zeus ਨੇ ਦਿੱਤਾ ਹੈ। ਇਸ ਗੀਤ ਦੇ ਕੰਪੋਜਰ ਵੀ ਬੰਟੀ ਬੈਂਸ ਆਪ ਹੀ ਹਨ। ਦੋਵਾਂ ਗਾਇਕਾਂ ਦੀ ਆਵਾਜ਼ ਸਿੱਧੀ ਦਿਲਾਂ ਤਕ ਘਰ ਕਰ ਰਹੀ ਹੈ। ਚੱਲ ਮੇਰਾ ਪੁੱਤ ਫ਼ਿਲਮ ਵਿਦੇਸ਼ਾਂ ਵਿਚ ਰਹਿੰਦੇ ਦੋ ਦੇਸ਼ਾਂ ਦੇ ਪੰਜਾਬੀਆਂ ਦੀਆਂ ਵਿਦੇਸ਼ਾਂ ਵਿਚ ਪੱਕੇ ਹੋਣ ਤੇ ਉਹਨਾਂ ਦੇ ਸੰਘਰਸ਼ ਦੀ ਕਹਾਣੀ ਤੇ ਪਿਆਰ ਨੂੰ ਪੇਸ਼ ਕਰੇਗੀ।

ਫ਼ਿਲਮ ਵਿਚ ਵੱਖ-ਵੱਖ ਧਰਮਾਂ, ਸੂਬਿਆਂ ਅਤੇ ਮੁਲਕਾਂ ਤੋਂ ਆਏ ਨੌਜਵਾਨਾਂ ਦੀ ਵਿਦੇਸ਼ਾਂ ਵਿਚ ਸਾਂਝ, ਮੁਸ਼ਕਲਾਂ ਅਤੇ ਜ਼ਿੰਦਗੀ ਨੂੰ ਪੇਸ਼ ਕਰਦੀ ਹੋਈ ਪੰਜਾਬੀ ਮੁੰਡਿਆਂ ਦੀ ਜ਼ਿੰਦਗੀ ਨੂੰ ਬਿਆਨ ਕਰਦੀ ਹੈ। ਫ਼ਿਲਮ ਵਿਚ ਪਾਕਿਸਤਾਨੀ ਕਲਾਕਾਰਾਂ ਦੀ ਸ਼ਮੂਲੀਅਤ ਫ਼ਿਲਮ ਨੂੰ ਕਈ ਪੱਖਾਂ ਤੋਂ ਅਹਿਮ ਬਣਾ ਰਹੀ ਹੈ ਨਾਲ ਹੀ ਫ਼ਿਲਮ ਨਾਲ ਰਿਦਮ ਬੁਆਏਜ਼ ਇੰਟਰਨੇਟਮੈਂਟ ਦਾ ਨਾਂ ਜੁੜੇ ਹੋਣ ਕਰ ਕੇ ਫ਼ਿਲਮ ਦੇ ਚੰਗੇ ਮਿਆਰ ਤੇ ਮਨੋਰੰਜਨ ਭਰਪੂਰ ਹੋਣ 'ਤੇ ਮੋਹਰ ਲਗਾਉਂਦਾ ਹੈ।

ਇਸ ਫ਼ਿਲਮ ਦੀ ਨਿਰਮਾਤਾ ਕਾਰਜ ਗਿੱਲ ਅਤੇ ਆਸ਼ੂ ਸਾਹਨੀ ਵੱਲੋਂ ਬਣਾਈ ਗਈ ਹੈ ਜਿਸ ਤੋਂ ਕਿ ਦਰਸ਼ਕਾਂ ਨੂੰ ਉਮੀਦ ਹੈ ਕਿ ਇਹ ਫ਼ਿਲਮ ਉਹਨਾਂ ਲਈ ਕੁੱਝ ਨਵਾਂ ਲੈ ਕੇ ਆਵੇਗੀ। ਇਸ ਫ਼ਿਲਮ ਵਿਚ ਅਮਰਿੰਦਰ ਗਿੱਲ ਤੇ ਸਿਮੀ ਚਾਹਲ ਤੋਂ ਇਲਾਵਾ ਪਾਕਿਸਤਾਨੀ ਕਲਾਕਾਰ ਅਕਰਮ ਉਦਾਸ, ਨਾਸਿਰ ਚਿਨੋਟੀ, ਇਫ਼ਤਿਖ਼ਾਰ ਠਾਕੁਰ ਤੇ ਪੰਜਾਬੀ ਗਾਇਕ ਗੁਰਸ਼ਬਦ ਤੋਂ ਇਲਾਵਾ ਹੋਰ ਕਈ ਕਲਾਕਾਰ ਨਜ਼ਰ ਆਉਣਗੇ।

ਗੀਤ ਦੀ ਵੀਡੀਉ ਦੇਖਣ ਲਈ ਇੱਥੇ ਕਲਿੱਕ ਕਰੋ।