ਅਪਣੀ ਨਵੀਂ ਫ਼ਿਲਮ ਲੈ ਕੇ ਆ ਰਹੇ ਹਨ ਅਮਰਿੰਦਰ ਗਿੱਲ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਅਮਰਿੰਦਰ ਗਿੱਲ ਦੀ ਫ਼ਿਲਮ 'ਅਸ਼ਕੇ' ਬਹੁਤ ਵਧੀਆ ਹਿੱਟ ਫ਼ਿਲਮ ਰਹੀ , ਇਸ ਫਿਲਮ ਤੋਂ ਬਾਅਦ ਅਮਰਿੰਦਰ ਗਿੱਲ ਅਪਣੀ ਨਵੀਂ ਫਿਲਮ 'ਕਾਰ ਰੀਬਨਾਂ ਵਾਲੀ' ਲੈ ਕੇ ਆ ਰਹੇ ਹਨ। ...

Car reebna waali

ਅਮਰਿੰਦਰ ਗਿੱਲ ਦੀ ਫ਼ਿਲਮ 'ਅਸ਼ਕੇ' ਬਹੁਤ ਵਧੀਆ ਹਿੱਟ ਫ਼ਿਲਮ ਰਹੀ , ਇਸ ਫਿਲਮ ਤੋਂ ਬਾਅਦ ਅਮਰਿੰਦਰ ਗਿੱਲ ਅਪਣੀ ਨਵੀਂ ਫਿਲਮ 'ਕਾਰ ਰੀਬਨਾਂ ਵਾਲੀ' ਲੈ ਕੇ ਆ ਰਹੇ ਹਨ। ਪਾਲੀਵੁਡ ਇੰਡਸਟਰੀ ਦੇ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਸੋਸ਼ਲ ਮੀਡਿਆ ਜ਼ਰੀਏ ਆਪਣੇ ਫੈਨਜ਼ ਨੂੰ ਅਪਡੇਟ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬੀਨੂੰ ਢਿੱਲੋਂ ਦੇ ਹੋਮ ਪ੍ਰੋਡਕਸ਼ਨ 'ਕਾਲਾ ਸ਼ਾਹ ਕਾਲਾ' ਤੋਂ ਬਾਅਦ ਅਗਲੀ ਫਿਲਮ ਕਾਰ ‘ਤੇ ਆਧਾਰਿਤ ਹੋਵੇਗੀ। ਇਸ ਫਿਲਮ ਦਾ ਨਾਂਅ ਹੈ ‘ਕਾਰ ਰੀਬਨਾਂ ਵਾਲੀ’ ਜਿਸ ਨੂੰ ਸੁਣ ਕੇ ਗਾਇਕ ਮੇਜਰ ਰਾਜਸਥਾਨੀ ਦੀ ਯਾਦ ਆ ਜਾਂਦੀ ਹੈ।

ਬੀਨੂੰ ਢਿੱਲੋਂ ਦੀ ਇਸ ਫਿਲਮ ਦੀ ਸਕਰਿਪਟ ਲਿਖਣਗੇ ਨਰੇਸ਼ ਕਥੂਰੀਆਂ ਅਤੇ ਇਸ ਫਿਲਮ ਦੀ ਸਕਰਿਪਟ ਹੋਵੇਗੀ ਅੰਬਰਦੀਪ ਸਿੰਘ ਦੀ। ਫ਼ਿਲਮ ਦਾ ਸਭ ਤੋਂ ਪਹਿਲਾਂ ਲੁਕ ਜਾਰੀ ਕਰ ਦਿੱਤਾ ਗਿਆ ਹੈ ਪਰ ਪ੍ਰੋਡਿਊਸਰਸ ਦੁਆਰਾ ਇਸ ਫਿਲਮ ਬਾਰੇ ਕੋਈ ਵੀ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ। ਪਰ ਜਾਣਕਾਰੀ ਲਈ ਦੱਸ ਦੇਈਏ ਕਿ ਕਿਆਸ ਲਗਾਏ ਜਾ ਰਹੇ ਹਨ ਕਿ ਅਮਰਿੰਦਰ ਗਿੱਲ ਨੇ ਫਿਲਮ ਅਸ਼ਕੇ ਤੋਂ ਬਾਅਦ ਕੋਈ ਵੀ ਫਿਲਮ ਸਾਈਨ ਨਹੀਂ ਕੀਤੀ ਹੈ ਸੋ ਹੋ ਸਕਦਾ ਹੈ ਕਿ ਅਮਰਿੰਦਰ ਗਿੱਲ ਹੀ ਇਸ ਫਿਲਮ ‘ਚ ਲੀਡ ਅਦਾਕਾਰ ਦੇ ਵਜੋਂ ਨਜ਼ਰ ਆਉਣ।

ਪੰਜਾਬੀ ਸਿਨੇਮਾ ਦੀ ਹਰ ਫ਼ਿਲਮ ਵਿੱਚ ਹੁਣ ਬੀਨੂੰ ਢਿਲੋਂ ਨੂੰ ਵੇਖਿਆ ਜਾ ਸਕਦਾ ਹੈ। ਇੰਝ ਲੱਗਦਾ ਹੈ ਕਿ ਪੰਜਾਬੀ ਸਿਨੇਮਾ ਹੁਣ ਬੀਨੂੰ ਤੋਂ ਬਿਨਾਂ ਅਧੂਰਾ ਹੈ। ਬੀਨੂੰ ਢਿਲੋਂ ਨੇ ਪੰਜਾਬੀ ਫ਼ਿਲਮਾਂ ਵਿੱਚ ਕਾਮੇਡੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਹੁਣ ਉਹ ਫ਼ਿਲਮਾਂ ਵਿੱਚ ਹੀਰੋ ਦੇ ਰੂਪ ਵਿੱਚ ਵੀ ਕਾਸਟ ਕੀਤੇ ਜਾਂਦੇ ਹਨ। ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ‘ਵਧਾਈਆਂ ਜੀ ਵਧਾਈਆਂ’ ਤੋਂ ਬਾਅਦ ਬੀਨੂੰ ਢਿਲੋਂ ਹੁਣ ਅਗਲੀ ਫ਼ਿਲਮ ‘ਕਾਲਾ ਸ਼ਾਹ ਕਾਲਾ’ ਵਿੱਚ ਨਜ਼ਰ ਆਉਣਗੇ। ਜਾਣਕਾਰੀ ਮੁਤਾਬਿਕ ਇਸ ਫ਼ਿਲਮ ਵਿੱਚ ਬੀਨੂੰ ਢਿਲੋਂ ਨਾਲ ਅਦਾਕਾਰਾ ਸਰਗੁਣ ਮਹਿਤਾ ਵੀ ਨਜ਼ਰ ਆਵੇਗੀ।

ਸਰਗੁਨ ਮਹਿਤਾ ਇਸ ਤੋਂ ਪਹਿਲਾਂ ਕਈ ਫ਼ਿਲਮਾਂ ਵਿੱਚ ਅਮਰਿੰਦਰ ਗਿੱਲ ਨਾਲ ਕਿਰਦਾਰ ਨਿਭਾ ਚੁੱਕੀ ਹੈ। ਦੱਸ ਦੇਈਏ ਕਿ ਫ਼ਿਲਮ ‘ਕਾਲਾ ਸ਼ਾਹ ਕਾਲਾ’ ਦੀ ਕਹਾਣੀ ਅਮਰਜੀਤ ਸਿੰਘ ਦੁਆਰਾ ਲਿਖੀ ਗਈ ਹੈ ਤੇ ਇਸਨੂੰ ਡਾਇਰੈਕਟ ਵੀ ਅਮਰਜੀਤ ਸਿੰਘ ਹੀ ਕਰ ਰਹੇ ਹਨ। ਇਸ ਦੇ ਨਾਲ ਹੀ ਦੱਸ ਦੇਈਏ ਕਿ ਚੰਦਰਮੁਖੀ ਚੌਟਾਲਾ ਦੇ ਨਾਮ ਤੋਂ ਮਸ਼ਹੂਰ ਅਦਾਕਾਰਾ ਕਵਿਤਾ ਕੌਸ਼ਿਕ ਕਾਫੀ ਸਮੇਂ ਬਾਅਦ ਜੱਮ ਕੇ ਸੁਰਖ਼ੀਆਂ ਵਿਚ ਛਾਈ ਹੋਈ ਸੀ।

ਦੱਸਿਆ ਜਾ ਰਿਹਾ ਹੈ ਕਿ ਇਨ੍ਹੀਂ ਦਿਨੀਂ ਕਵਿਤਾ ਆਪਣੀ ਪੰਜਾਬੀ ਫਿਲਮ 'ਵਧਾਈਆਂ ਜੀ ਵਧਾਈਆਂ' ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਇਸ ਫਿਲਮ ਵਿਚ ਹਾਟ ਅਦਾਕਾਰਾ ਕਵਿਤਾ ਕੌਸ਼ਿਕ ਦੇ ਨਾਲ ਮਸ਼ਹੂਰ ਪੰਜਾਬੀ ਸਟਾਰ ਬੀਨੂੰ ਢਿੱਲੋਂ ਲੀਡ ਰੋਲ ਵਿਚ ਸਨ। ਖਾਸ ਗੱਲ ਇਹ ਹੈ ਕਿ ਬੀਨੂੰ ਢਿੱਲੋਂ ਇਕ ਚੰਗੇ ਅਦਾਕਾਰ ਹੋਣ ਦੇ ਨਾਲ – ਨਾਲ ਇਕ ਮਸ਼ਹੂਰ ਕਾਮੇਡੀਅਨ ਵੀ ਹਨ। ਬਿਨੂੰ ਢਿੱਲੋਂ ਤੇ ਅਮਰਿੰਦਰ ਗਿੱਲ ਨੇ ਪਹਿਲਾਂ ਵੀ ਆਪਣੀਆਂ ਕਈ ਫ਼ਿਲਮਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ਹੈ।